ਰਫ਼ਤਾਰ ਨੇ ਸਟਾਰ ਭਾਰਤ ਦੇ ਨਵੇਂ ਸ਼ੋਅ 'ਪਾਪਾ ਬਾਈ ਚਾਂਸ' ਲਈ ਕੀਤਾ ਰੈਪ
Published : Jul 26, 2018, 11:36 am IST
Updated : Jul 26, 2018, 11:37 am IST
SHARE ARTICLE
Raftaar
Raftaar

ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਸਟਾਰ ਭਾਰਤ ਨੇ ਧਮਾਕੇਦਾਰ ਸੈਲੀਬ੍ਰਿਟੀ ਅਤੇ ਪੰਜਾਬ ਦੇ ਮਸ਼ਹੂਰ ਰੈਪਰ ਰਫ਼ਤਾਰ ਨਾਲ ਹੱਥ ਮਿਲਾਇਆ ਹੈ। ਚੈਨਲ ਨੇ ਦਰਸ਼ਕਾਂ ਦਾ ਧਿਆਨ...

ਮੁੰਬਈ : ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਸਟਾਰ ਭਾਰਤ ਨੇ ਧਮਾਕੇਦਾਰ ਸੈਲੀਬ੍ਰਿਟੀ ਅਤੇ ਪੰਜਾਬ ਦੇ ਮਸ਼ਹੂਰ ਰੈਪਰ ਰਫ਼ਤਾਰ ਨਾਲ ਹੱਥ ਮਿਲਾਇਆ ਹੈ। ਚੈਨਲ ਨੇ ਦਰਸ਼ਕਾਂ ਦਾ ਧਿਆਨ ਕੇਂਦਰਿਤ ਕਰਦੇ ਹੋਏ ਸ਼ੋਅ 'ਪਾਪਾ ਬਾਈ ਚਾਂਸ' ਦੇ ਪਹਿਲੇ ਪ੍ਰੋਮੋ ਮੌਕੇ ਰੈਪ ਕਰਨ ਲਈ ਰਫ਼ਤਾਰ ਨੂੰ ਸੱਦਾ ਦਿੱਤਾ ਹੈ। ਲੋਕਾਂ ਨੂੰ ਅਪਣੀਆਂ ਧੁਨਾਂ 'ਤੇ ਝੂਮਣ ਲਾਉਣ ਤੋਂ ਬਾਅਦ ਰਫ਼ਤਾਰ ਹੁਣ ਭਾਰਤੀ ਟੈਲੀਵਿਜ਼ਨ ਸਕ੍ਰੀਨ 'ਤੇ ਧੁੰਮਾਂ ਪਾਉਣ ਨੂੰ ਤਿਆਰ ਹੈ। ਉਹ ਟਿੰਸੇਲ ਟਾਊਨ ਦੇ ਨਵੇਂ ਯੁਵਾ ਦਿਲਾਂ ਦੀ ਧੜਕਣ ਦਿੱਲੀ ਦੇ ਰਹਿਣ ਵਾਲੇ 'ਯੁਵਾਨ' ਨੂੰ ਸਟਾਰ ਭਾਰਤ ਦੇ ਪਰਵਾਰ ਮਨੋਰੰਜਨ ਸ਼ੋਅ 'ਪਾਪਾ ਬਾਈ ਚਾਂਸ' ਨਾਲ ਰੂ-ਬ-ਰੂ ਕਰਵਾਉਣ ਵਾਲੇ ਹਨ।

RaftaarRaftaar

ਚੈਨਲ ਦੀ ਨਵੀਂ ਖੋਜ ਜੇਬੀ ਸਿੰਘ ਇਕ ਉਤਸ਼ਾਹਿਤ ਵਿਅਕਤੀ ਹਨ। ਇਸ ਬਾਰੇ ਦੱਸਦੇ ਹੋਏ ਉਤਸ਼ਾਹਿਤ ਰਫਤਾਰ ਦਾ ਕਹਿਣਾ ਹੈ ਕਿ ਇਹ ਕਿਸੇ ਫਿਕਸ਼ਨ ਟੀ.ਵੀ. ਸ਼ੋਅ ਨਾਲ ਮੇਰਾ ਪਹਿਲਾ ਜੁੜਾਅ ਹੈ ਅਤੇ ਮੈਨੂੰ ਸਟਾਰ ਭਾਰਤ ਨਾਲ ਜੁੜ ਕੇ ਖੁਸ਼ੀ ਹੋ ਰਹੀ ਹੈ ਕਿਉਂਕਿ ਇਸ ਨੇ ਮੈਨੂੰ ਨਵਾਂ ਰਸਤਾ ਲੱਭਣ ਦਾ ਮੌਕਾ ਦਿਤਾ। ਮੈਂ ਰੈਪ ਦੀ ਰਿਕਾਰਡਿੰਗ ਦਾ ਭਰਪੂਰ ਆਨੰਦ ਮਾਣਿਆ। 

RaftaarRaftaar

ਤੁਹਾਨੂੰ ਦਸ ਦੇਈਏ ਕਿ ਰਫ਼ਤਾਰ ਨੇ ਅਪਣੇ ਸੀਰੀਅਲ ਪਾਪਾ ਬਾਈ ਚਾਂਸ ਦੇ ਪ੍ਰੋਮੋ ਦੇ ਲਈ ਇਕ ਗੀਤ ਰਿਕਾਰਡ ਕਰਵਾਇਆ ਸੀ। ਜੋ ਕਿ ਦਰਸ਼ਕਾਂ ਨੂੰ ਬਹੁਤ ਪਸੰਦ ਆਇਆ। ਰਫ਼ਤਾਰ ਨੂੰ ਵੀ ਇਸ ਸ਼ੋਅ ਤੋਂ ਬਹੁਤ ਉਮੀਦਾਂ ਹਨ। ਐਮਟੀਵੀ ਰੋਡੀਜ਼ ਤੋਂ ਪਛਾਣ ਬਣਾਉਣ ਵਾਲੇ ਰਫ਼ਤਾਰ ਨੇ ਕਿਹਾ ਕਿ ਇਕ ਫ਼ਿਕਸ਼ਨ ਟੀਵੀ ਸ਼ੋਅ ਦੇ ਲਈ ਇਹ ਮੇਰਾ ਪਹਿਲਾ ਸਹਿਯੋਗ ਹੈ ਅਤੇ ਮੈਨੂੰ ਸਟਾਰ ਭਾਰਤ  ਨਾਲ ਕੰਮ ਕਰਨ 'ਚ ਖੁਸ਼ੀ ਹੈ ਕਿਉਂਕਿ ਇਸਨੇ ਕੁਝ ਨਵਾਂ ਸਿਖਣ ਦਾ ਮੌਕਾ ਦਿਤਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement