Diljit Dosanjh News Song: ਰੂਹਾਨੀਅਤ ਨਾਲ ਭਰਪੂਰ ਹੈ ਦਿਲਜੀਤ ਦੁਸਾਂਝ ਦਾ ਗੀਤ ‘ਰੂਹ ਵੈਰਾਗਣ’
Published : Nov 25, 2023, 10:29 am IST
Updated : Nov 25, 2023, 10:29 am IST
SHARE ARTICLE
Diljit Dosanjh News Song Rooh Vairagan on Guru Nanak Dev Ji Parkash Purab
Diljit Dosanjh News Song Rooh Vairagan on Guru Nanak Dev Ji Parkash Purab

ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਵਲੋਂ ਅਪਣਾ ਨਵਾਂ ਧਾਰਮਕ ਗੀਤ ਰਿਲੀਜ਼ ਕੀਤਾ ਗਿਆ।

Diljit Dosanjh News Song: ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਵਲੋਂ ਅਪਣਾ ਨਵਾਂ ਧਾਰਮਕ ਗੀਤ ਰਿਲੀਜ਼ ਕੀਤਾ ਗਿਆ। ਇਸ ਗੀਤ ਦਾ ਨਾਮ ਰੂਹ ਵੈਰਾਗਣ ਹੈ। ਹਾਲ ਹੀ ਵਿਚ ਇਸ ਗੀਤ ਸਬੰਧੀ ਦਿਲਜੀਤ ਨੇ ਅਪਣੇ ਇੰਸਟਾਗ੍ਰਾਮ ‘ਤੇ ਇਕ ਪੋਸਟਰ ਪਾ ਕੇ ਜਾਣਕਾਰੀ ਸਾਂਝੀ ਕੀਤੀ ਸੀ।

ਇਸ ਗੀਤ ਦੇ ਬੋਲ ਕੁੱਝ ਇਸ ਤਰ੍ਹਾਂ ਹਨ,
“ਨੀਵੀਂ ਪਾ ਕੇ ਰੂਹ ਵੈਰਾਗਣ ਪ੍ਰੇਮ ਦੇ ਅੱਥਰੂ ਚੋ ਰਹੀ ਹੈ
ਕਿਣ-ਮਿਣ ਕਿਣ-ਮਿਣ ਨਾਮ ਦੀ ਵਰਖਾ ਸੱਭ ਸੰਗਤ ’ਤੇ ਹੋ ਰਹੀ ਹੈ
ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਪਿਘਲ ਗਏ ਅੱਜ ਦਿਲ ਅਚਾਨਕ”

ਇਸ ਗੀਤ ਦੇ ਬੋਲ ਹਰਮਨਜੀਤ ਸਿੰਘ ਵਲੋਂ ਲਿਖੇ ਗਏ ਹਨ ਜਦਕਿ ਇਸ ਨੂੰ ਸੰਗੀਤ ਗੁਰਮੀਤ ਸਿੰਘ ਨੇ ਦਿਤਾ ਹੈ। ਦੱਸ ਦੇਈਏ ਕਿ ਹਰ ਸਾਲ ਦਿਲਜੀਤ ਦੁਸਾਂਝ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਗੀਤ ਰਿਲੀਜ਼ ਕਰਦੇ ਹਨ।

ਇਸ ਤੋਂ ਪਹਿਲਾਂ ਦਿਲਜੀਤ ‘ਆਰ ਨਾਨਕ ਪਾਰ ਨਾਨਕ’, ‘ਪੈਗੰਬਰ’, ‘ਧਿਆਨ ਧਰ ਮਹਿਸੂਸ ਕਰ’ ਵਰਗੇ ਧਾਰਮਿਕ ਗੀਤ ਕਰ ਚੁੱਕੇ ਹਨ। ਹੁਣ ਫਿਰ ਤੋਂ ਲੋਕਾਂ ਨੂੰ ਦਿਲਜੀਤ ਦੀ ਆਵਾਜ਼ ‘ਚ ਇਸ ਧਾਰਮਿਕ ਗੀਤ ਦਾ ਬੇਸਬਰੀ ਨਾਲ ਇੰਤਜ਼ਾਰ ਸੀ।

 (For more news apart from Diljit Dosanjh News Song Rooh Vairagan on Guru Nanak Dev Ji Parkash Purab , stay tuned to Rozana Spokesman)

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement