ਜਲਦ ਆ ਰਹੀ ਹੈ ਰੋਸ਼ਨ ਪ੍ਰਿੰਸ ਦੀ ਫਿਲਮ ‘ਰਾਂਝਾ ਰੀਫਿਊਜੀ’
Published : Oct 23, 2018, 4:48 pm IST
Updated : Oct 23, 2018, 4:48 pm IST
SHARE ARTICLE
Ranjha Refugee
Ranjha Refugee

ਰੋਸ਼ਨ ਪ੍ਰਿੰਸ ਇਕ ਪੰਜਾਬੀ ਗਾਇਕ, ਨਿਰਮਾਤਾ, ਸੰਗੀਤਕਾਰ, ਗੀਤਕਾਰ ਅਤੇ ਅਭਿਨੇਤਾ ਹਨ। ਉਹ ਇਕ ਪੰਜਾਬੀ ਹਿੰਦੂ ਪਰਿਵਾਰ ਵਿਚ ਪੈਦਾ ਹੋਇਆ ਸੀ। ਉਨ੍ਹਾਂ ਦੇ ਦਾਦਾ ...

ਚੰਡੀਗੜ੍ਹ (ਭਾਸ਼ਾ) :- ਰੋਸ਼ਨ ਪ੍ਰਿੰਸ ਇਕ ਪੰਜਾਬੀ ਗਾਇਕ, ਨਿਰਮਾਤਾ, ਸੰਗੀਤਕਾਰ, ਗੀਤਕਾਰ ਅਤੇ ਅਭਿਨੇਤਾ ਹਨ। ਉਹ ਇਕ ਪੰਜਾਬੀ ਹਿੰਦੂ ਪਰਿਵਾਰ ਵਿਚ ਪੈਦਾ ਹੋਇਆ ਸੀ। ਉਨ੍ਹਾਂ ਦੇ ਦਾਦਾ ਪ੍ਰਸਿੱਧ ਸੰਗੀਤਕਾਰ ਪੀ.ਟੀ. ਰੋਸ਼ਾਲ ਲਾਲ, ਜਿਸ ਦਾ ਨਾਂ ਉਨ੍ਹਾਂ ਨੇ ਲੈ ਲਿਆ ਸੀ ਪ੍ਰਿੰਸ ਦਾ ਅਸਲੀ ਨਾਂ ਰਾਜੀਵ ਕਾਪਲਿਸ਼ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਪੰਜਾਬੀ ਫ਼ਿਲਮਾਂ ਦੀ ਝੜੀ ‘ਚ ਇਕ ਹੋਰ ਫ਼ਿਲਮ ‘ਰਾਂਝਾ ਰੀਫਿਊਜੀ’ ਦਰਸ਼ਕਾਂ ‘ਤੇ ਮਨੋਰੰਜਨ ਦਾ ਮੀਂਹ ਵਰਸਾਉਣ ਲਈ ਤਿਆਰ ਹੈ।

26 ਅਕਤੂਬਰ ਨੂੰ ਰਿਲੀਜ਼ ਹੋ ਰਹੀ ਇਹ ਫ਼ਿਲਮ ਇਕ ਅਜਿਹੇ ਵਿਸ਼ੇ ‘ਤੇ ਬਣੀ ਹੈ, ਜੋ ਹੁਣ ਤੱਕ ਪੰਜਾਬੀ ਸਿਨੇਮੇ ਲਈ ਨਵਾਂ ਵਿਸ਼ਾ ਹੈ। ‘ਜੇ ਬੀ ਪ੍ਰੋਡਕਸ਼ਨ’ ਦੇ ਬੈਨਰ ਹੇਠ ਬਣੀ ਨਿਰਦੇਸ਼ਕ ਅਵਤਾਰ ਸਿੰਘ ਦੀ ਇਹ ਫ਼ਿਲਮ ਕਾਮੇਡੀ, ਰੁਮਾਂਸ ਅਤੇ ਡਰਾਮੇ ਦੇ ਨਾਲ ਨਾਲ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤੇ ਦਾ ਸੁਮੇਲ ਹੈ। ਇਸ ਫ਼ਿਲਮ ‘ਚ ਪੰਜਾਬੀ ਗਾਇਕ ਅਤੇ ਅਦਾਕਾਰ ਰੌਸ਼ਨ ਪ੍ਰਿੰਸ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ।

Roshan PrinceRoshan Prince

ਇਹ ਪਹਿਲੀ ਵਾਰ ਹੈ ਕਿ ਉਹ ਕਿਸੇ ਫ਼ਿਲਮ ਵਿੱਚ ਦੋਹਰੀ ਭੂਮਿਕਾ ਨਿਭਾ ਰਿਹਾ ਹੈ। ਉਹਨਾਂ ਦੇ ਨਾਲ ਸਾਨਵੀਂ ਧੀਮਾਨ, ਕਰਮਜੀਤ ਅਨਮੋਲ, ਹਾਰਬੀ ਸੰਘਾ ਅਤੇ ਅਨੀਤਾ ਸ਼ਬਦੀਸ਼ ਸਮੇਤ ਕਈ ਹੋਰ ਚਿਹਰਿਆਂ ਨੇ ਅਹਿਮ ਭੂਮਿਕਾ ਨਿਭਾਈ ਹੈ। ਇਸ ਫ਼ਿਲਮ ‘ਚ ਪਹਿਲੀ ਵਾਰ ਹੈ ਕਿ ਕਾਮੇਡੀਅਨ ਕਰਮਜੀਤ ਅਨਮੋਲ ਕਾਮੇਡੀਅਨ ਨਹੀਂ ਬਲਕਿ ਖਲਨਾਇਕ ਵਜੋਂ ਨਜ਼ਰ ਆਉਣਗੇ। ਨਿਰਦੇਸ਼ਕ ਅਵਤਾਰ ਸਿੰਘ ਦੀ ਹੀ ਲਿਖੀ ਇਹ ਫ਼ਿਲਮ ਪਾਕਿਸਤਾਨ ਤੋਂ ਉੱਜੜਕੇ ਆਏ ਅਤੇ ਪੰਜਾਬ ਦੇ ਇਕ ਪਿੰਡ ‘ਚ ਰਹਿ ਰਹੇ ਉਸ ਪਰਿਵਾਰ ਦੇ ਮੁੰਡੇ ਦੀ ਕਹਾਣੀ ਹੈ, ਜਿਸ ਨੂੰ ਵੀ ਅੱਜ ਵੀ ਲੋਕ ਰਫਿਊਜੀ ਪਰਿਵਾਰ ਵਜੋਂ ਜਾਣਦੇ ਹਨ। ਇਸ ਪਰਿਵਾਰ ਦਾ ਮੁੰਡਾ ਰਾਂਝਾ ਪਿੰਡ ‘ਚ ਆਈ ਇਕ ਕੁੜੀ ਦੇ ਪਿਆਰ ‘ਚ ਪੈ ਜਾਂਦਾ ਹੈ। ਜਿਸ ਕਾਰਨ ਉਸ ਨੂੰ ਪਿੰਡ ਛੱਡਣਾ ਪੈਂਦਾ ਹੈ। ਪਿੰਡ ਛੱਡਣ ਤੋਂ ਬਾਅਦ ਉਹ ਫ਼ੌਜ ‘ਚ ਭਾਰਤੀ ਹੋ ਜਾਂਦਾ ਹੈ।

Roshan PrinceRoshan Prince


ਇਹ ਗੱਲ ਫ਼ਿਲਮ ‘ਚ ਦਿਲਚਸਪੀ ਪੈਦਾ ਕਰਦੀ ਹੈ। ਰਾਜਸਥਾਨ ਦੀਆਂ ਖੂਬਸੂਰਤ ਲੋਕੇਸ਼ਨਾਂ ‘ਤੇ ਫ਼ਿਲਮਾਈ ਗਈ ਇਹ ਫ਼ਿਲਮ ਰੌਸ਼ਨ ਪ੍ਰਿੰਸ ਦੀ ਅਦਾਕਾਰੀ ਦੀ ਮਿਸਾਲ ਬਣ ਸਕਦੀ ਹੈ। ਇਸ ਫ਼ਿਲਮ ‘ਚ ਦੋਹਰਾ ਕਿਰਦਾਰ ਨਿਭਾਉਣਾ ਰੌਸ਼ਨ ਲਈ ਕਿਸੇ ਚੁਣੌਤੀ ਤੋਂ ਘੱਟ ਨਹੀਂ ਸੀ। ਸੋਸ਼ਲ ਮੀਡੀਆ ‘ਤੇ ਫ਼ਿਲਮ ਦੇ ਟ੍ਰੇਲਰ ਅਤੇ ਮਿਊਜ਼ਿਕ ਨੂੰ ਮਿਲ ਰਹੇ ਹੁੰਗਾਰੇ ਤੋਂ ਇਹ ਆਸ ਕੀਤੀ ਜਾ ਰਹੀ ਹੈ ਕਿ ਇਸ ਫ਼ਿਲਮ ਨੂੰ ਦਰਸ਼ਕਾਂ ਦਾ ਵੱਡਾ ਹੁੰਗਾਰਾ ਮਿਲੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement