ਬੱਬੂ ਮਾਨ ਦੁਆਰਾ ਖਟਕੜ ਕਲਾਂ ਤੋਂ ਦਿੱਤੀ ਸਪੀਚ ਹਿਲਾਏਗੀ ਮੋਦੀ ਸਰਕਾਰ ਦੀ ਨੀਂਹ
Published : Mar 23, 2021, 5:18 pm IST
Updated : Mar 23, 2021, 5:38 pm IST
SHARE ARTICLE
Babbu Maan
Babbu Maan

ਬੱਬੂ ਮਾਨ ਨੇ ਕਿਹਾ ਪੰਜਾਬ ਸਰਕਾਰ ਦੀ ਵੀ ਇਹ ਜਿੰਮੇਵਾਰ ਬਣਦੀ ਹੈ...

ਜਲੰਧਰ: ਖਟਕੜ ਕਲਾਂ ਵਿਚ ਕਿਸਾਨ ਮੋਰਚੇ ਵੱਲੋਂ ਕੀਤੀ ਗਈ ਰੈਲੀ ਵਿਚ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ, ਡਾ. ਦਰਸ਼ਨ ਪਾਲ, ਨਿਰਭੈ ਸਿੰਘ, ਬਾਬਾ ਨਿਹਾਲ ਸਿੰਘ ਹਰੀਆਂ ਵੇਲਾ, ਬਾਬਾ ਬਲਵੀਰ ਸਿੰਘ, ਬੱਬੂ ਮਾਨ ਉਚੇਚੇ ਤੌਰ ’ਤੇ ਪਹੁੰਚੇ।

ਉਥੇ ਹੀ ਕਿਸਾਨਾਂ ਅਤੇ ਪੰਜਾਬੀ ਮਾਂ ਬੋਲੀ ਦੇ ਹੱਕ ਵਿਚ ਡਟਕੇ ਖੜ੍ਹ ਵਾਲੇ ਬੱਬੂ ਮਾਨ ਨੇ ਕਿਹਾ ਕਿ ਸਭ ਤੋਂ ਵੱਡੀ ਖੁਸ਼ੀ ਸਾਡੇ ਹਿੱਸੇ ਆਈ ਹੈ, ਕਿਉਂਕਿ ਚਿਰਾਂ ਪੰਜਾਬ ਦੇ ਪਿੰਡਾ ਵਿਚ ਗੱਲ ਰੜਕਦੀ ਹੁੰਦੀ ਸੀ ਕਿ ਪੰਜਾਬ ਵਿਚ ਏਕਾ ਨਹੀਂ ਹੈ, ਉਹ ਅੱਜ ਏਕਾ ਹੋ ਗਿਆ ਹੈ।

Babbu MaanBabbu Maan

ਮਾਨ ਨੇ ਕਿਹਾ ਕਿ ਬੱਚੇ, ਨੌਜਵਾਨ, ਬਜੁਰਗ, ਮਾਤਾਵਾਂ ਦਾ ਭਵਿੱਖ ਵਿਚ ਸਾਡਾ ਇੱਕ ਹੀ ਰਾਹ ਅਤੇ ਇਕ ਹੀ ਨਾਅਰਾ ਹੈ, “ਮਿਸਟਰ, ਪ੍ਰਾਈਮ ਮਿਨੀਸਟਰ” ਅਸੀਂ ਇਹ ਅੰਦੋਲਨ ਜਿੱਤਣਾ ਹੈ। ਮਾਨ ਨੇ ਕਿਹਾ ਕਿ ਛੋਟੇ-ਛੋਟੇ ਤਕਰਾਰ ਕਈਂ ਵਾਰ ਸਾਨੂੰ ਇੱਕ ਦੂਜੇ ਤੋਂ ਦੂਰ ਕਰ ਦਿੰਦੇ ਹਨ, ਸੋ ਸਾਨੂੰ ਤਕਰਾਰਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਇਸ ਅੰਦੋਲਨ ਨੂੰ ਲੰਬਾ ਚਲਾਉਣ ਲਈ ਇੱਕ ਦੂਜੇ ਨਾਲ ਰਲ ਕੇ ਚੱਲਣਾ ਹੋਵੇਗਾ ਅਤੇ ਜੇਕਰ ਅੰਦੋਲਨ ਲੰਮਾ ਚਲਦਾ ਹੈ ਤਾਂ ਅਸੀਂ ਪੈਸੇ ਦੀ ਬੱਚਤ ਕਿਵੇਂ ਕਰਨੀ ਹੈ? ਅਤੇ ਟੋਲੀਆਂ ਬਣਾ ਕੇ ਵਾਰੀ ਵਾਰੀ ਕਿਵੇਂ ਦਿੱਲੀ ਅੰਦੋਲਨ ਵਿਚ ਪਹੁੰਚਣਾ ਹੈ?

KissanKissan

ਬੱਬੂ ਮਾਨ ਨੇ ਕਿਹਾ ਕਿ ਇਹ ਅੰਦੋਲਨ ਅਸੀਂ ਜਿੱਤ ਲਿਆ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਗੁਰੂ ਘਰੇ ਜਾਕੇ ਆਪਣੀ ਭੁੱਲ ਬਖ਼ਸ਼ਾ ਕੇ ਪੰਗਤ ਵਿਚ ਲੰਗਰ ਛਕ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਅਰਦਾਸ ਕਰਦੇ ਹਾਂ ਕਿ ਮੋਦੀ ਜੀ ਆਪਣੀ ਭੁੱਲ ਜਲਦ ਬਖ਼ਸ਼ਾ ਲੈਣ ਕਿਉਂਕਿ ਅਸੀਂ ਭਾਈ ਕਨ੍ਹੱਈਆ ਜੀ ਦੇ ਵੀ ਬੱਚੇ ਹਾਂ, ਸਾਨੂੰ ਕੋਈ ਦੁਸ਼ਮਣ ਵੀ ਨਹੀਂ ਲਗਦਾ, ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨਾਲ ਸਾਡੀ ਲੜਾਈ ਜਰੂਰ ਹੈ ਪਰ ਅਸੀਂ ਕਿਸੇ ਦਾ ਵੀ ਮਾੜਾ ਨਹੀਂ ਸੋਚਦੇ।

Babbu MaanBabbu Maan

ਉਨ੍ਹਾਂ ਕਿਹਾ ਸਾਨੂੰ ਇਕੱਠੇ ਹੋ ਕੇ ਸਿਸਟਮ ਵਿਰੁੱਧ ਲੜਾਈ ਲੜਨੀ ਚਾਹੀਦੀ ਹੈ, ਆਪਣੇ ਪਿੰਡ ਦੀ ਲੜਾਈ, ਆਪਣੀ ਕੌਮ ਦੀ ਲੜਾਈ ਲੜਨੀ ਚਾਹੀਦੀ ਹੈ। ਮਾਨ ਨੇ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਅਗਲੇ ਧਰਨੇ ਤੱਕ ਇਹ ਸੰਯੁਕਤ ਕਿਸਾਨ ਮੋਰਚਾ ਵੀ, ਇੱਕ ਹੀ ਮੋਰਚਾ ਹੋਵੇਗਾ, ਜਿਸਦਾ ਨਾਮ ਹੋਵੇ ‘ਪੰਜਾਬ ਕਿਸਾਨ ਮੋਰਚਾ’। ਬੱਬੂ ਮਾਨ ਨੇ ਕਿਹਾ ਪੰਜਾਬ ਸਰਕਾਰ ਦੀ ਵੀ ਇਹ ਜਿੰਮੇਵਾਰ ਬਣਦੀ ਹੈ ਕਿ ਜਿਹੜੇ ਦਿੱਲੀ ਵਿਚ ਕਿਸਾਨਾਂ ਉਤੇ ਕੇਸ ਪਾਏ ਹੋਏ ਹਨ, ਉਨ੍ਹਾਂ ਦੀ ਪੈਰਵੀ ਕਰਨ ਲਈ ਉਨ੍ਹਾਂ ਕੇਸਾਂ ਨੂੰ ਪੰਜਾਬ ਵਿਚ ਬਦਲ ਕੇ ਲਿਆਂਦਾ ਜਾਵੇ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement