ਹੁਣ ਦ ਕਪਿਲ ਸ਼ਰਮਾ ਸ਼ੋਅ 'ਚ ਅਰਚਨਾ ਦੇ ਹਾਸੇ ਨਾਲ ਗੁੰਜੇਗਾ ਮੰਚ
Published : Aug 17, 2017, 8:21 am IST
Updated : Mar 23, 2018, 5:29 pm IST
SHARE ARTICLE
Navjot and Archana
Navjot and Archana

ਕਾਮੇਡੀਅਨ ਕਪਿਲ ਸ਼ਰਮਾ ਦੇ ਸ਼ੋਅ ਤੋਂ ਟੀਮ ਦੇ ਕਈ ਕਲਾਕਾਰਾਂ ਦੇ ਜਾਣ ਤੋਂ ਬਾਅਦ ਹੁਣ ਨਵਜੋਤ ਸਿੰਘ ਸਿੱਧੂ ਦਾ ਨਾਮ ਵੀ ਇਸ ਲਿਸਟ 'ਚ ਜੁੜ ਰਿਹਾ ਹੈ।

ਕਾਮੇਡੀਅਨ ਕਪਿਲ ਸ਼ਰਮਾ ਦੇ ਸ਼ੋਅ ਤੋਂ ਟੀਮ ਦੇ ਕਈ ਕਲਾਕਾਰਾਂ ਦੇ ਜਾਣ ਤੋਂ ਬਾਅਦ ਹੁਣ ਨਵਜੋਤ ਸਿੰਘ ਸਿੱਧੂ ਦਾ ਨਾਮ ਵੀ ਇਸ ਲਿਸਟ 'ਚ ਜੁੜ ਰਿਹਾ ਹੈ। ਖਬਰਾਂ ਆ ਰਹੀਆਂ ਹਨ ਕਿ ਸ਼ੋਅ 'ਚ ਹੁਣ ਨਵਜੋਤ ਸਿੰਘ ਸਿੱਧੂ ਦੀ ਥਾਂ ਅਰਚਨਾ ਪੂਰਨ ਸਿੰਘ ਨਜ਼ਰ ਆਵੇਗੀ। ਦੱਸ ਦੇਈਏ ਕਿ ਸਿੱਧੂ ਪਿਛਲੇ ਕਈ ਦਿਨਾਂ ਤੋਂ ਬੀਮਾਰ ਚੱਲ ਰਹੇ ਹਨ।

ਖਬਰਾਂ ਅਨੁਸਾਰ ਕਪਿਲ ਅਤੇ ਸਿੱਧੂ ਦੇ ਵਿੱਚ ਕੁਰਸੀ ਨੂੰ ਲੈ ਕੇ ਵਿਵਾਦ ਪਹਿਲਾਂ ਤੋਂ ਹੀ ਸੀ। ਮਾਮਲਾ ਇਹ ਹੈ ਕਿ ਸਿੱਧੂ ਬੀਮਾਰ ਸੀ। ਉਨ੍ਹਾਂ ਨੂੰ ਤੇਜ ਬੁਖਾਰ ਸੀ। ਅਜਿਹੇ ਵਿੱਚ ਕਪਿਲ ਦੇ ਸ਼ੋਅ ਦੀ ਐਤਵਾਰ ਦੇ ਲਈ ਸ਼ੂਟਿੰਗ ਰੁਕ ਗਈ। ਇਸਦੇ ਨਾਲ ਹੀ ਉਨ੍ਹਾਂ ਦੀ ਕੁਰਸੀ ਖਾਲੀ ਹੋ ਗਈ। ਪਰ ਕਪਿਲ ਨੇ ਸਿੱਧੂ ਦੇ ਵਾਪਿਸ ਆਉਣ ਦਾ ਇੰਤਜ਼ਾਰ ਨਹੀਂ ਕੀਤਾ ਅਤੇ ਉਨ੍ਹਾਂ ਥਾਂ ਅਰਚਨਾ ਪੂਰਨ ਸਿੰਘ ਨੂੰ ਬਿਠਾ ਦਿੱਤਾ।

ਇਹ ਗੱਲ ਸਿੱਧੂ ਨੂੰ ਚੰਗੀ ਨਹੀਂ ਲੱਗੀ ਅਤੇ ਉਨ੍ਹਾਂ ਨੇ ਕਪਿਲ ਨੂੰ ਫੋਨ 'ਤੇ ਲਤਾੜ ਦਿੱਤਾ। ਕਪਿਲ ਨੇ ਸਿੱਧੂ ਨੂੰ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਕੁੱਝ ਵੀ ਸੁਨਣ ਨੂੰ ਤਿਆਰ ਨਹੀਂ ਸੀ। ਹੁਣ ਸ਼ੋਅ ਤੋਂ ਸਿੱਧੂ ਆਊਟ ਹੋ ਗਏ ਹਨ ਅਤੇ ਇਸ ਗੱਲ ਦੀ ਜਾਣਕਾਰੀ ਅਰਚਨਾ ਨੇ ਗੱਲ ਬਾਤ ਦੇ ਦੌਰਾਨ ਕੀਤੀ।

ਅਰਚਨਾ ਪੂਰਨ ਸਿੰਘ ਨੇ ਇੱਕ ਇੰਟਰਵਿਊ ਦੇ ਦੌਰਾਨ ਕਿਹਾ ਕਿ ਸ਼ੋਅ ਵਿੱਚ ਦਰਸ਼ਕ ਸਿੱਧੂ ਜੀ ਨੂੰ ਇਸ ਕੁਰਸੀ 'ਤੇ ਬੈਠੇ ਦੇਖਣ ਦੇ ਆਦੀ ਹੋ ਗਏ ਹਨ। ਸਿੱਧੂ ਜੀ ਦਾ ਕੁਰਸੀ 'ਤੇ ਬੈਠਣਾ ਬਹੁਤ ਹੀ ਅਜੀਬ ਲੱਗਦਾ ਹੈ। ਕਪਿਲ ਸ਼ਰਮਾ ਨੇ ਮੈਨੂੰ ਸ਼ੂਟਿੰਗ ਦੇ ਦਿਨ ਹੀ ਬੁਲਾਇਆ ਤਾਂ ਮੈਂ ਆਪਣੇ ਪੁਰਾਣੇ ਦੋਸਤ ਨੂੰ ਮਨਾ ਨਹੀਂ ਕਰ ਪਾਈ।

ਅਰਚਨਾ ਨੇ ਅੱਗੇ ਕਿਹਾ ਕਿ ਮੈਂ ਕਪਿਲ ਦੇ ਸ਼ੋਅ ਵਿੱਚ ਕੇਵਲ ਕੁੱਝ ਐਪੀਸੋਡ ਵਿੱਚ ਹੀ ਨਜ਼ਰ ਆਵੇਗੀ। ਜਿਸ ਤਰ੍ਹਾਂ ਹੀ ਸਿੱਧੂ ਜੀ ਦੀ ਤਬੀਅਤ ਵਿੱਚ ਸੁਧਾਰ ਆ ਜਾਵੇਗਾ। ਤਾਂ ਫਿਰ ਆਪਣੀ ਕੁਰਸੀ 'ਤੇ ਵਾਪਿਸ ਆ ਜਾਣਗੇ।

ਦੱੱਸ ਦੇਈਏ ਕਿ ਕਪਿਲ ਅਤੇ ਅਰਚਨਾ ਦੀ ਦੋਸਤੀ ਕਾਫੀ ਪੁਰਾਣੀ ਹੈ। ਜਦੋਂ ਕਪਿਲ ਕੁੱਝ ਵੀ ਨਹੀਂ ਸੀ ਅਤੇ 'ਕਾਮੇਡੀ ਸਰਕਸ' ਵਿੱਚ ਬਾਕੀ ਕਾਮੇਡੀਅਨਜ਼ ਦੀ ਤਰ੍ਹਾਂ ਕਾਮੇਡੀ ਕਰਦੇ ਨਜ਼ਰ ਆਉਂਦੇ ਸੀ ਤਾਂ ਉਦੋਂ ਤੋਂ ਇਹ ਇੱਕ ਦੂਜੇ ਦੇ ਦੋਸਤ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement