ਬਲਰਾਜ ਦੇ ਗੀਤ ਨਾਲ ਚੜ ਰਿਹਾ ਹੈ ਲੋਕਾਂ ਉਤੇ ਇਸ਼ਕੇ ਦਾ ਰੰਗ
Published : Nov 21, 2018, 3:46 pm IST
Updated : Nov 21, 2018, 3:46 pm IST
SHARE ARTICLE
Balraj
Balraj

ਪੰਜਾਬੀ ਗਾਇਕੀ ਦਾ ਸਰੂਰ ਦਿਨ ਭਰ ਦਿਨ ਲੋਕਾਂ ਦੇ ਉਤੇ ਵੱਧਦਾ....

ਚੰਡੀਗੜ੍ਹ (ਭਾਸ਼ਾ): ਪੰਜਾਬੀ ਗਾਇਕੀ ਦਾ ਸਰੂਰ ਦਿਨ ਭਰ ਦਿਨ ਲੋਕਾਂ ਦੇ ਉਤੇ ਵੱਧਦਾ ਜਾ ਰਿਹਾ ਹੈ। ਜਿਸ ਦੇ ਨਾਲ ਪੰਜਾਬੀ ਗਾਇਕੀ ਨੂੰ ਲੋਕਾਂ ਵਲੋਂ ਭਰਮਾ ਹੁੰਗਾਰਾ ਮਿਲ ਰਿਹਾ ਹੈ। ਅੱਜ ਕੱਲ੍ਹ ਕਈ ਪੰਜਾਬੀ ਗਾਇਕ ਅਜਿਹੇ ਹਨ ਜੋ ਕਿ ਅਪਣੇ ਗੀਤਾਂ ਦੇ ਨਾਲ ਯੂਟਿਊਬ ਉਤੇ ਸਟਾਰ ਬਣੇ ਹੋਏ ਹਨ। ਉਨ੍ਹਾਂ ਦੇ ਗੀਤਾਂ ਨੂੰ ਵੱਧ ਤੋਂ ਵੱਧ ਲਾਇਕ ਕੀਤਾ ਜਾਂਦਾ ਹੈ ਅਤੇ ਵੱਧ ਤੋਂ ਵੱਧ ਲੋਕਾਂ ਵਲੋਂ ਦੇਖਿਆ ਜਾਂਦਾ ਹੈ। ਪੰਜਾਬੀ ਗਾਇਕੀ ਵਿਚ ਪ੍ਰਸ਼ਿੱਧੀ ਖੱਟਣੀ ਕੋਈ ਅਸ਼ਾਨ ਗੱਲ ਨਹੀਂ ਹੈ। 'ਅੱਲ੍ਹੜ ਦੀ ਜਾਨ 'ਤੇ ਬਣੀ', 'ਰੱਬ ਵਿਚੋਲਾ', 'ਪਾਲੀ', 'ਕਿੰਨਾ ਪਿਆਰ', 'ਫੀਲ', 'ਕਿਸਮਤ', 'ਕੈਨੇਡਾ' ਤੋਂ ਇਲਾਵਾ ਹੋਰ

BalrajBalraj

ਅਪਣੇ ਮਸ਼ਹੂਰ ਸਿੰਗਲ ਗੀਤਾਂ ਨਾਲ ਦਰਸ਼ਕਾਂ ਦੇ ਦਿਲਾਂ ਉਤੇ ਰਾਜ ਕਰਨ ਵਾਲੇ ਗਾਇਕ ਬਲਰਾਜ ਦੇ ਨਵੇਂ ਸਿੰਗਲ ਗੀਤ 'ਇਸ਼ਕਬਾਜ਼ੀਆਂ' ਨੂੰ ਯੂਟਿਊਬ ਉਤੇ 55 ਲੱਖ ਤੋਂ ਵੱਧ ਸਰੋਤਿਆਂ ਵਲੋਂ ਦੇਖਿਆ ਜਾ ਚੁੱਕਾ ਹੈ। ਦੱਸ ਦਈਏ ਕਿ ਇਹ ਗੀਤ ਕੰਪਨੀ ਟੀ. ਸੀਰੀਜ਼ ਵਲੋਂ ਰਿਲੀਜ਼ ਕੀਤਾ ਗਿਆ ਹੈ। ਜਿਸ ਦਾ ਮਿਊਜ਼ਿਕ ਜੀ. ਗੁਰੀ ਵਲੋਂ ਤਿਆਰ ਕੀਤਾ ਗਿਆ ਹੈ। ਇਸ ਨੂੰ ਕਲਮਬੱਧ ਸਿੰਘ ਜੀਤ ਨੇ ਕੀਤਾ ਹੈ। ਇਸ ਸਿੰਗਲ ਟਰੈਕ ਦੀ ਵੀਡੀਓ ਬੰਟੀ ਤੇ ਅਸ਼ੀਸ਼ ਵਲੋਂ ਪੰਜਾਬ ਦੀਆਂ ਵੱਖ-ਵੱਖ ਥਾਵਾਂ ਉਤੇ ਸ਼ੂਟ ਕੀਤੀ ਗਈ ਹੈ। ਇਸ ਗੀਤ ਦੀ ਵੀਡੀਓ ਬਲਰਾਜ ਦੇ ਬਾਕੀ ਗੀਤਾਂ ਨਾਲੋਂ ਬਿਲਕੁੱਲ ਹੀ ਅਲੱਗ ਬਣਾਈ ਗਈ ਹੈ।

BalrajBalraj

ਬਲਰਾਜ ਦੀ ਅਜਿਹੀ ਸੁਰੀਲੀ ਅਵਾਜ਼ ਹੈ ਕਿ ਸਰੋਤੇ ਇਸ ਅਵਾਜ਼ ਦਾ ਪੂਰਾ ਅਨੰਦ ਮਾਣਦੇ ਹਨ। ਇਸ ਗੀਤ ਦੀ ਵੀਡੀਓ ਵੱਖ-ਵੱਖ ਚੈਨਲਾਂ ਉਤੇ ਚੱਲ ਰਹੀ ਹੈ। ਬਲਰਾਜ ਦੇ 'ਇਸ਼ਕਬਾਜ਼ੀਆਂ' ਗੀਤ ਨੂੰ ਦਰਸ਼ਕਾਂ ਵਲੋਂ ਖੂਬ ਹੁੰਗਾਰਾ ਮਿਲ ਰਿਹਾ ਹੈ। ਬਲਰਾਜ ਇਸ ਗੀਤ ਤੋਂ ਇਲਾਵਾ ਹੋਰ ਵੀ ਬਹੁਤ ਸਾਰੋ ਸਿੰਗਲ ਗੀਤ ਆਪਣੇ ਸਰੋਤਿਆਂ ਲਈ ਲੈ ਕੇ ਆ ਰਹੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement