"ਬੜੇ ਤੀਰਥ ਦੇਖੇ ਪਰ ਕਿਸਾਨ ਮੋਰਚੇ ਵਰਗਾ ਨੀ"ਸਿੰਘੂ ਦੀ ਸਟੇਜ ਤੋਂ ਸੁਰਿੰਦਰ ਸ਼ਿੰਦੇ ਦੀ ਭਾਵੁਕ ਸਪੀਚ

By : GAGANDEEP

Published : Dec 20, 2020, 12:23 pm IST
Updated : Dec 20, 2020, 12:23 pm IST
SHARE ARTICLE
Surinder Shinda
Surinder Shinda

ਉਹਨਾਂ ਕਿਹਾ ਕਿ ਸੁਰਿੰਦਰ ਸ਼ਿੰਦਾ ਜੇ ਗਾਇਕ ਬਣਿਆ ਤਾਂ ਕਿਸਾਨਾਂ ਨੇ ਬਣਾਇਆ ਹੈ

ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ  ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰ ’ਤੇ ਮੋਰਚਾ ਲਾਇਆ ਹੋਇਆ ਹੈ। ਕਿਸਾਨਾਂ ਨੂੰ ਦੇਸ਼ ਦੇ ਹਰ ਕੋਨੇ ਤੋਂ ਹਰ ਕਿੱਤੇ ਨਾਲ ਸਬੰਧਤ ਲੋਕਾਂ ਦਾ ਸਾਥ ਮਿਲ ਰਿਹਾ ਹੈ।

Surinder ShindaSurinder Shinda

ਦੇਸ਼ ਦੇ ਹਰ ਵਰਗ ਦੇ ਲੋਕਾਂ ਦਾ ਸਾਥ ਮਿਲ ਰਿਹਾ ਹੈ ਕਲਾਕਾਰਾਂ ਦਾ ਵੀ ਪੂਰਾ ਸਮਰਥਨ ਮਿਲ ਰਿਹਾ ਹੈ। ਸਿੰਘੂ ਬਾਰਡਰ ਤੇ ਪਹੁੰਚੇ ਸੁਰਿੰਦਰ ਸ਼ਿੰਦੇ ਨੇ ਭਾਵੁਕ ਹੁੰਦਿਆਂ ਕਿਹਾ ਕਿ  ਬੜੀਆਂ ਜਗ੍ਹਾਵਾਂ ਕੇ ਨਤਮਸਤਕ ਹੋਏ ਹਾਂ ਪਰ  ਅੱਜ  ਇਥੇ ਆ ਕੇ ਇਸ  ਤਰ੍ਹਾਂ ਲੱਗਾ ਕੇ ਇਸ ਤੋਂ ਵੱਡਾ  ਕੋਈ ਤੀਰਥ ਹੈ ਹੀ ਨਹੀਂ।

Surinder ShindaSurinder Shinda

 ਜਿਥੇ ਸਤਿਗੁਰੂ ਦੀਆਂ ਰਹਿਮਤਾਂ ਵਰਸਦੀਆਂ ਹੋਣ, ਉਥੇ ਹਮੇਸ਼ਾਂ ਜਿੱਤ ਨਸੀਬ ਹੁੰਦੀ ਹੈ।  ਉਹਨਾਂ ਕਿਹੀ ਕਿ ਇੱਕ ਸਮੇਂ ਭਗਤ ਸਿੰਘ ਨੇ ਇਨਕਲਾਬ ਲਿਆਂਦਾ ਸੀ ਪਰ ਅੱਜ ਲੱਖਾਂ ਭਗਤ ਸਿੰਘ ਆਪਣੇ ਹੱਕਾਂ ਲਈ ਖੜ੍ਹੇ ਹਨ।

Surinder ShindaSurinder Shinda

ਉਹਨਾਂ ਕਿਹਾ ਕਿ ਸੁਰਿੰਦਰ ਸ਼ਿੰਦਾ ਜੇ ਗਾਇਕ ਬਣਿਆ ਤਾਂ ਕਿਸਾਨਾਂ ਨੇ ਬਣਾਇਆ ਹੈ। ਸੁਰਿੰਦਰ ਸ਼ਿੰਦਾ  ਨੇ ਕਿਹਾ ਕਿ ਮੇਰੇ ਪੁੱਤਰ ਕੈਨੇਡਾ ਵਿਚ  ਰਹਿੰਦੇ ਹਨ ਉਹਨਾਂ  ਨੇ ਕਿਹਾ ਕਿ ਤੁਸੀਂ ਘਰ ਵਿਚ ਬੈਠੇ ਰਹਿੰਦੇ ਹੋ ਦਿੱਲੀ ਕਿਉਂ ਨਹੀਂ ਜਾਂਦੇ।

Surinder ShindaSurinder Shinda

 ਮੇਰੇ ਪੁੱਤਰਾਂ ਨੇ ਕਿਹਾ ਕਿ ਪਿਤਾ ਜੀ ਬੇਨਤੀ ਹੈ ਕਿ  ਜੇ ਉਸ ਵੱਡੇ ਅੰਦੋਲਨ ਵਿਚ  ਨਾ ਗਏ ਤਾਂ ਸਾਡੇ ਕੋਲ ਕੈਨੇਡਾ ਆਉਣ ਦੀ ਲੋੜ ਨਹੀਂ ਹੈ।  ਉਹਨਾਂ ਨੇ ਗੀਤ ਗਾ ਕੇ ਵੀ ਦੱਸਿਆ ਕਿ ਜ਼ਮੀਨ ਤਾਂ ਜੱਟ ਦੀ ਮਾਂ ਹੁੰਦੀ ਹੈ।  

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement