ਜਾਣੋ, ਸਟੇਜ ’ਤੇ ਕਿਉਂ ਨਿਕਲੇ ਪ੍ਰੀਤ ਹਰਪਾਲ ਦੀਆਂ ਅੱਖਾਂ ’ਚੋਂ ਹੰਝੂ
Published : Nov 20, 2019, 12:37 pm IST
Updated : Nov 20, 2019, 1:05 pm IST
SHARE ARTICLE
Preet harpal shared a video on his instagram account
Preet harpal shared a video on his instagram account

ਪ੍ਰੀਤ ਹਰਪਾਲ ਹਮੀਰਪੁਰ 'ਚ ਆਪਣੀ ਪਰਫਾਰਮੈਂਸ ਦੇਣ ਲਈ ਗਏ ਸਨ।

ਜਲੰਧਰ: ਪੰਜਾਬੀ ਗਾਇਕ ਪ੍ਰੀਤ ਹਰਪਾਲ ਅਕਸਰ ਆਪਣੇ ਇੰਸਟਾਗ੍ਰਾਮ ਤੇ ਕੁੱਝ ਨਾ ਕੁੱਝ ਅਪਣੇ ਚਹੇਤਿਆਂ ਨਾਲ ਸਾਂਝਾ ਕਰਦੇ ਹੀ ਰਹਿੰਦੇ ਹਨ। ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਆਪਣੀ ਪ੍ਰਸ਼ੰਸਕ ਮਾਤਾ ਨਾਲ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੈਪਸ਼ਨ 'ਚ ਲਿਖਿਆ, ''ਹਰ ਮਾਂ ਮੈਨੂੰ ਮੇਰੀ ਮਾਂ ਲੱਗੇ, ਬੋਹੜ ਤੋਂ ਵੀ ਠੰਡੀ ਛਾਂ ਲੱਗੇ। 

Preet Harpal Preet Harpalਥੈਂਕਸ ਬੇਬੇ ਜੀ ਇਸ ਅਸ਼ੀਰਵਾਦ ਲਈ, ਪਿਛਲੀ ਰਾਤ ਹਮੀਰਪੁਰ। ਇਸ ਵੀਡੀਓ 'ਚ ਪ੍ਰੀਤ ਹਰਪਾਲ ਇਸ ਬੀਬੀ ਨੂੰ ਮਿਲਦੇ ਹੋਏ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਦਾ ਸ਼ੁਕਰੀਆ ਅਦਾ ਕਰਦੇ ਹੋਏ ਦਿਸ ਰਹੇ ਹਨ। ਇਸ ਦੇ ਨਾਲ ਹੀ ਉਹ ਮਾਤਾ ਵੱਲੋਂ ਉਨ੍ਹਾਂ ਨੂੰ ਤੋਹਫੇ ਲਈ ਵੀ ਧੰਨਵਾਦ ਕਰ ਰਹੇ ਹਨ। ਪ੍ਰੀਤ ਹਰਪਾਲ ਆਖ ਰਹੇ ਹਨ ਕਿ ਜੋ ਤੁਸੀਂ ਦਿੱਤਾ ਹੈ ਇਹ ਬਹੁਤ ਹੀ ਅਣਮੁੱਲੀ ਚੀਜ਼ ਹੈ ਮੇਰੇ ਲਈ। ਮੇਰੀ ਮਾਂ ਹੈ ਨਹੀਂ ਇਸ ਦੁਨੀਆ 'ਚ।

 

 

ਜਦੋਂ ਤੁਸੀਂ ਇੰਨੀਆਂ ਮਾਵਾਂ ਪਿਆਰ ਦਿੰਦੀਆਂ ਹਨ ਤਾਂ ਮੈਨੂੰ ਇੰਝ ਲੱਗਦਾ ਹੈ ਕਿ ਮੇਰੇ ਮਾਂ ਮੇਰੇ ਨੇੜੇ-ਤੇੜੇ ਹੀ ਫਿਰਦੀ ਹੈ। ਦੱਸ ਦਈਏ ਕਿ ਪ੍ਰੀਤ ਹਰਪਾਲ ਹਮੀਰਪੁਰ 'ਚ ਆਪਣੀ ਪਰਫਾਰਮੈਂਸ ਦੇਣ ਲਈ ਗਏ ਸਨ। ਇਸ ਸ਼ੋਅ ਦੌਰਾਨ ਦਾ ਹੀ ਵੀਡੀਓ ਉਨ੍ਹਾਂ ਨੇ ਸਾਂਝਾ ਕੀਤਾ ਹੈ। ਪਿਛਲੇ ਕੁੱਝ ਦਿਨਾਂ ਵਿਚ ਪ੍ਰੀਤ ਹਰਪਾਲ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਖਾਸ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਇਨ੍ਹਾਂ ਤਸਵੀਰਾਂ ਉਹ ਆਪਣੇ ਪਿੰਡ ਬੋਪੁਰ ਜੱਟਾਂ ਦੇ ਸਕੂਲੀ ਬੱਚਿਆਂ ਨਾਲ ਨਜ਼ਰ ਆ ਰਹੇ ਸਨ।

ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ ਹੈ, ''ਆਓ ਆਪਣੇ-ਆਪਣੇ ਪਿੰਡ ਦੇ ਸਕੂਲਾਂ ਨੂੰ ਅੱਜ ਦੀ ਟੈਕਨੋਲਜੀ ਨਾਲ ਜੋੜੀਏ ਤਾਂ ਜੋ ਸਾਡੇ ਪਿੰਡਾਂ ਦੇ ਗਰੀਬ ਬੱਚੇ ਚੰਗੀ ਸਿੱਖਿਆ ਪਾ ਕੇ ਅੱਗੇ ਆਉਣ।'' ਉਨ੍ਹਾਂ ਦੀ ਇਸ ਪੋਸਟ ਨੂੰ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਤੇ ਸ਼ੋਸਲ ਮੀਡੀਆ 'ਤੇ ਉਨ੍ਹਾਂ ਦੇ ਇਸ ਕੰਮ ਦੀ ਤਾਰੀਫ ਹੋ ਰਹੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement