'ਵੈਲੇਨਟਾਈਨ ਡੇ' 'ਤੇ ਪ੍ਰੀਤ ਹਰਪਾਲ ਲੈ ਕੇ ਆਏ ਅਪਣਾ ਨਵਾਂ ਗੀਤ
Published : Feb 14, 2019, 1:02 pm IST
Updated : Feb 14, 2019, 1:02 pm IST
SHARE ARTICLE
Preet Harpal
Preet Harpal

ਪ੍ਰਸਿੱਧ ਪੰਜਾਬੀ ਗਾਇਕ ਪ੍ਰੀਤ ਹਰਪਾਲ ਦੇ ਅਨੇਕਾਂ ਹੀ ਗੀਤ ਵਿਸ਼ਵ ਪ੍ਰਸਿੱਧ ਹੋਏ ਹਨ। ਦੇਸ਼-ਵਿਦੇਸ਼ ਵਿਚ ਜਿਥੇ-ਜਿਥੇ ਵੀ ਪੰਜਾਬੀ ਲੋਕ ਮੌਜੂਦ ਹਨ, ਉਨ੍ਹਾਂ ਦੇ ...

ਚੰਡੀਗੜ੍ਹ : ਪ੍ਰਸਿੱਧ ਪੰਜਾਬੀ ਗਾਇਕ ਪ੍ਰੀਤ ਹਰਪਾਲ ਦੇ ਅਨੇਕਾਂ ਹੀ ਗੀਤ ਵਿਸ਼ਵ ਪ੍ਰਸਿੱਧ ਹੋਏ ਹਨ। ਦੇਸ਼-ਵਿਦੇਸ਼ ਵਿਚ ਜਿਥੇ-ਜਿਥੇ ਵੀ ਪੰਜਾਬੀ ਲੋਕ ਮੌਜੂਦ ਹਨ, ਉਨ੍ਹਾਂ ਦੇ ਗੀਤਾਂ ਦੇ ਸ਼ੌਦਾਈ ਹਨ। ਉਹ ਅਪਣੀ ਮਿੱਟੀ ਦੀ ਖੁਸ਼ਬੂ ਨਾਲ ਜੁੜੇ ਗੀਤ ਖ਼ੁਦ ਵੀ ਲਿਖਦੇ ਹਨ। ਬਹੁਤੇ ਗੀਤ ਜੋ ਉਨ੍ਹਾਂ ਦੇ ਗਾਏ ਹਨ, ਉਹ ਉਨ੍ਹਾਂ ਨੇ ਖੁਦ ਹੀ ਲਿਖੇ ਹੋਏ ਹੁੰਦੇ ਹਨ। ਉਸ ਦੇ ਲਿਖੇ ਗੀਤ ਜ਼ੈਜ਼ੀ ਬੈਂਸ ਅਤੇ ਮਿਸ ਪੂਜਾ ਨੇ ਵੀ ਗਾਏ ਹਨ।

ਪੰਜਾਬ ਦੇ ਨਾਮੀ ਗਾਇਕ ਪ੍ਰੀਤ ਹਰਪਾਲ ਜਿਹਨਾਂ ਨੇ ਅਪਣੀ ਵੱਖਰੀ ਅਤੇ ਸਾਫ ਸੁਥਰੀ ਗਾਇਕੀ ਦੇ ਨਾਲ ਸਰੋਤਿਆਂ ਦੇ ਦਿਲਾਂ 'ਚ ਅਪਣੀ ਖਾਸ ਜਗ੍ਹਾ ਬਣਾਈ ਹੋਈ ਹੈ। ਇਕ ਵਾਰ ਫੇਰ ਪ੍ਰੀਤ ਹਰਪਾਲ ਅਪਣਾ ਨਵਾਂ ਗੀਤ ਪਿੰਕ ਸੂਟ ਲੈ ਕੇ ਸਰੋਤਿਆਂ ਦੇ ਰੂਬਰੂ ਹੋਏ ਹਨ। ਪ੍ਰੀਤ ਹਰਪਾਲ ਜੋ ਕਿ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ ਤੇ ਇਸ ਵਾਰ ਉਹਨਾਂ ਨੇ ਅਪਣੇ ਨਵੇਂ ਗੀਤ ਪਿੰਕ ਸੂਟ ਦੇ ਰਿਲੀਜ਼ ਹੋਣ ਬਾਰੇ ਦੱਸਿਆ ਹੈ।

Preet HarpalPreet Harpal

ਪ੍ਰੀਤ ਹਰਪਾਲ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸ਼ਾਨਦਾਰ ਗੀਤ ਲੈ ਕੇ ਆਏ ਹਨ। 'ਪਿੰਕ ਸੂਟ' ਗੀਤ ਨੂੰ ਪ੍ਰੀਤ ਹਰਪਾਲ ਨੇ ਅਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਇਸ ਗੀਤ ਦੇ ਬੋਲ ਖੁਦ ਪ੍ਰੀਤ ਹਰਪਾਲ ਨੇ ਲਿਖੇ ਹਨ ਤੇ ਮਿਊਜ਼ਿਕ ਇਕਵਿੰਦਰ ਸਿੰਘ ਨੇ ਦਿਤਾ ਹੈ। ਪਿੰਕ ਸੂਟ ਗੀਤ ਦੀ ਵੀਡੀਓ ਬਹੁਤ ਸ਼ਾਨਦਾਰ ਬਣਾਈ ਹੋਈ ਹੈ ਜਿਸ 'ਚ ਵਿਆਹ ਦੇ ਮਾਹੌਲ ਦੇ ਨਾਲ ਨਾਲ ਪੰਜਾਬੀ ਪਹਿਰਾਵੇ ਨੂੰ ਪੇਸ਼ ਕੀਤਾ ਗਿਆ ਹੈ।

Preet HarpalPreet Harpal

ਇਸ ਗੀਤ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਪ੍ਰੀਤ ਹਰਪਾਲ ਦੇ ਹਰ ਗੀਤ ਨੂੰ ਸਰੋਤਿਆਂ ਵੱਲੋਂ ਬਹੁਤ ਪਿਆਰ ਦਿਤਾ ਜਾਂਦਾ ਹੈ। ਜੇ ਗੱਲ ਕਰੀਏ ਉਨ੍ਹਾਂ ਦੇ ਫਿਲਮੀ ਸਫਰ ਦੀ ਤਾਂ ਪ੍ਰੀਤ ਹਰਪਾਲ ਬਹੁਤ ਜਲਦ ਮੈਂਡੀ ਤੱਖਰ ਦੇ ਨਾਲ ਪੰਜਾਬੀ ਮੂਵੀ 'ਲੁੱਕਣ ਮੀਚੀ' ਦੇ ਨਾਲ ਤਿੰਨ ਮਈ ਨੂੰ ਵੱਡੇ ਪਰਦੇ 'ਤੇ ਨੂੰ ਨਜ਼ਰ ਆਉਣਗੇ।

Preet HarpalPreet Harpal

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement