ਸਾਰਾ ਤੋਂ ਬਾਅਦ ਹੁਣ ਹਿਮਾਂਸ਼ੀ ਦੇ 'ਹਾਈ ਸਟੈਂਡਰਡ' ਨੇ ਪਾਈ ਧਮਾਲ 
Published : Apr 20, 2018, 4:53 pm IST
Updated : Apr 10, 2020, 12:58 pm IST
SHARE ARTICLE
Himanshi Khurana
Himanshi Khurana

ਹਿਮਾਂਸ਼ੀ ਖੁਰਾਣਾ ਦਾ ਅਦਾਕਾਰੀ ਨੂੰ ਖੂਬ ਪਸੰਦ ਕੀਤਾ ਗਿਆ ਸੀ

ਅੱਜ ਕਲ ਕਲਾ ਜਗਤ ਵਿਚ ਇੱਕ ਟ੍ਰੇਂਡ ਕਾਫ਼ੀ ਚਲਣ ਵਿਚ ਹੈ ਕਿ ਜੋ ਗਾਇਕ ਹੈ ਉਹ ਅਦਾਕਾਰੀ ਵੱਲ ਚਲ ਪਿਆ ਹੈ ਅਤੇ ਜੋ ਅਦਾਕਾਰ ਹੈ ਉਹ ਗਾਇਕੀ ਵਲ ਚਲ ਪਿਆ ਹੈ। ਇਨ੍ਹਾਂ ਵਿਚ ਹੀ ਇਕ ਹੋਰ ਨਾਮ ਜੁੜ ਗਿਆ ਹੈ ਪੰਜਾਬੀ ਗੀਤਾਂ ਦੀ ਨਾਮਵਰ ਮਾਡਲ ਅਦਾਕਾਰਾ ਹਿਮਾਂਸ਼ੀ ਖੁਰਾਣਾ ਦਾ। ਦਸ ਦਈਏ ਕਿ ਹੁਣ ਤਕ ਅਨੇਕਾਂ ਪੰਜਾਬੀ ਮਿਊਜ਼ਿਕ ਵੀਡੀਓਜ਼ ਕਰ ਚੁੱਕੀ ਮਸ਼ਹੂਰ ਮਾਡਲ ਤੇ ਗਾਇਕਾ ਹਿਮਾਂਸ਼ੀ ਖੁਰਾਣਾ ਦਾ ਹਾਲ ਹੀ ਨਵਾਂ ਗੀਤ 'ਹਾਈ ਸਟੈਂਡਰਡ' ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਰਾਵ ਹੰਜਰਾ ਨੇ ਲਿਖੇ ਹਨ ਤੇ ਸੰਗੀਤ ਸਨੈਪੀ ਨੇ ਦਿੱਤਾ ਹੈ।

ਦੱਸ ਦੇਈਏ ਕਿ ਹਿਮਾਂਸ਼ੀ ਖੁਰਾਣਾ ਦੇ ਗੀਤ 'ਹਾਈ ਸਟੈਂਡਰਡ' ਦੀ ਵੀਡੀਓ ਨੂੰ ਐਵੇਕਸ ਢਿੱਲੋਂ ਨੇ ਬੇਹੱਦ ਸੁਚੱਜੇ ਢੰਗ ਨਾਲ ਪੇਸ਼ ਕੀਤਾ ਹੈ। ਗੀਤ ਨੂੰ ਬਰਾਂਡ ਬੀ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ 'ਚ ਹਿਮਾਂਸ਼ੀ ਖੁਰਾਣਾ ਨੇ ਵੱਖਰੇ ਹੀ ਅੰਦਾਜ਼ ਵਿਚ ਨਜ਼ਰ ਆ ਰਹੀ ਹੈ |ਇਸ ਗੀਤ ਵਿਚ ਹਿਮਾਂਸ਼ੀ ਨੇ ਕੁੜੀ ਦੇ ਉੱਚੇ ਸਟੈਂਡਰਡ ਅਤੇ ਫੈਸ਼ਨ ਦੀ ਗੱਲ ਕੀਤੀ ਹੈ। ਦੱਸਣਯੋਗ ਹੈ ਕਿ ਹਿਮਾਂਸ਼ੀ ਖੁਰਾਣਾ ਦੇ 'ਹਾਈ ਸਟੈਂਡਰਡ' ਗੀਤ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਬੀ. ਪ੍ਰਾਕ ਦੇ ਗੀਤ 'ਮਨ ਭਰਿਆ' 'ਚ ਹਿਮਾਂਸ਼ੀ ਖੁਰਾਣਾ ਦਾ ਅਦਾਕਾਰੀ ਨੂੰ ਖੂਬ ਪਸੰਦ ਕੀਤਾ ਗਿਆ ਸੀ

ਜ਼ਿਕਰਯੋਗ ਹੈ ਕਿ ਹਿਮਾਸ਼ੀ ਪਹਿਲੀ ਕਲਾਕਾਰ ਨਹੀਂ ਹੈ ਜਿਸਨੇ ਮਾਡਲਿੰਗ ਤੋਂ ਗਾਇਕੀ ਦਾ ਰੁੱਖ ਕੀਤਾ ਹੋਵੇ , ਇਸ ਤੋਂ ਪਹਿਲਾਂ ਹਿਮਾਂਸ਼ੀ ਦੀ ਹੀ ਖ਼ਾਸ ਦੋਸਤ ਅਤੇ ਮਾਡਲਿੰਗ 'ਚ ਨਾਮਵਰ ਅਦਾਕਾਰਾ ਸਾਰਾ ਗੁਰਪਾਲ ਨੇ ਵੀ ਪਿਛਲੇ ਸਾਲ ਹੀ ਗਾਇਕੀ ਦੇ ਖ਼ੇਤਰ 'ਚ ਕਦਮ ਰਖਿਆ ਸੀ ਜਿਸ ਵਿਚ ਉਨ੍ਹਾਂ ਨੇ ਸਲੋਅ ਮੋਸ਼ਨ ਗੀਤ ਗਾਇਕ ਸੀ ਜਿਸ ਨੂੰ ਲੋਕਾਂ ਨੇ ਭਰਵਾਂ ਪਿਆਰ ਦਿੱਤਾ  ਸੀ।

ਹੁਣ ਇਸੇ ਰਾਹ ਪੀ ਹਿਮਾਂਸ਼ੀ ਨੂੰ ਵੀ ਉਮੀਦ ਹੈ ਕਿ ਪ੍ਰਸ਼ੰਸਕ ਬੇਹੱਦ ਪਿਆਰ ਦੇਣਗੇ।  ਦਸ ਦਈਏ ਕਿ ਹਾਲ ਹੀ 'ਚ ਹਿਮਾਂਸ਼ੀ ਖਾਲਸਾ ਐਡ ਨਾਲ ਜੁੜ ਕੇ ਵੀ ਕਾਫ਼ੀ ਚਰਚਾ ਵਿਚ ਰਹੀ ਸੀ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement