ਸ਼ਾਹਰੁਖ ਖਾਨ ਨੇ ਮਿਤਾਲੀ ਰਾਜ ਤੋਂ ਕਿਉਂ ਮੰਗੀ ਮੁਆਫੀ?
Published : Aug 24, 2017, 10:53 am IST
Updated : Mar 20, 2018, 1:04 pm IST
SHARE ARTICLE
Shah Rukh Khan and Mithali Raj
Shah Rukh Khan and Mithali Raj

ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਕਿੰਗ ਖਾਨ ਯਾਨੀ ਸ਼ਾਹਰੁਖ ਖਾਨ ਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ ਤੋਂ ਮੁਆਫੀ ਮੰਗੀ ਹੈ।

ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਕਿੰਗ ਖਾਨ ਯਾਨੀ ਸ਼ਾਹਰੁਖ ਖਾਨ ਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ ਤੋਂ ਮੁਆਫੀ ਮੰਗੀ ਹੈ। ਸ਼ਾਹਰੁਖ ਜਲਦ ਹੀ ਟੀ. ਵੀ. ਟਾਕ ਸ਼ੋਅ ‘ਟੇਡ ਟਾਕਸ ਇੰਡੀਆ’ ਲੈ ਕੇ ਆਉਣ ਵਾਲੇ ਹਨ। ਇਸ ਸ਼ੋਅ ਦੇ ਪਹਿਲੇ ਮਹਿਮਾਨ ਕਰਨ ਜੌਹਰ ਅਤੇ ਮਿਤਾਲੀ ਰਾਜ ਹੋਣਗੇ।

ਸ਼ੋਅ ਦੇ ਪਹਿਲੇ ਐਪੀਸੋਡ ਦੀ ਸ਼ੂਟਿੰਗ ਲਈ ਸਾਰਿਆਂ ਨੂੰ ਤਹਿ ਸਮੇਂ ‘ਤੇ ਸੈੱਟ ‘ਤੇ ਪਹੁੰਚਣਾ ਸੀ। ਦੱਸਿਆ ਜਾ ਰਿਹਾ ਹੈ ਕਿ ਮਿਤਾਲੀ ਸਮੇਂ ‘ਤੇ ਸੈੱਟ ‘ਤੇ ਪਹੁੰਚ ਗਈ ਜਦੋਂ ਕਿ ਉੱਥੇ ਨਾ ਤਾਂ ਸ਼ਾਹਰੁਖ ਖਾਨ ਸੀ ਨਾ ਹੀ ਕਰਨ ਜੌਹਰ।

ਬਾਲੀਵੁੱਡ ਦੇ ਮਸ਼ਹੂਰ ਕਿੰਗ ਖਾਨ ਯਾਨੀ ਸ਼ਾਹਰੁਖ ਖਾਨ ਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ ਤੋਂ ਮੁਆਫੀ ਮੰਗੀ ਹੈ।

ਸ਼ਾਹਰੁਖ ਖਾਨ ਤੇ ਕਰਨ ਜੌਹਰ ਸੈੱਟ ‘ਤੇ ਪਹੁੰਚਣ ਲਈ ਕਾਫੀ ਲੇਟ ਹੋ ਗਏ ਸੀ, ਜਦੋਂ ਕਿ ਮਿਤਾਲੀ ਉੱਥੇ ਇੰਤਜ਼ਾਰ ਕਰਦੀ ਰਹੀ। ਕਰੀਬ 3-4 ਘੰਟੇ ਇੰਤਜ਼ਾਰ ਕਰਨ ਤੋਂ ਬਾਅਦ ਉੱਥੇ ਸ਼ਾਹਰੁਖ ਖਾਨ ਤੇ ਕਰਨ ਜੌਹਰ ਆਏ। ਇਸ ਨੂੰ ਲੈ ਕੇ ਸ਼ਾਹਰੁਖ ਨੇ ਮਿਤਾਲੀ ਤੋਂ ਮੁਆਫੀ ਮੰਗੀ।

ਦੱਸਿਆ ਜਾ ਰਿਹਾ ਹੈ ਕਿ ਮਿਤਾਲੀ ਨੂੰ ਮਿਲਣ ਤੋਂ ਬਾਅਦ ਸ਼ਾਹਰੁਖ ਨੇ ਉਸ ਤੋਂ ਮੁਆਫੀ ਮੰਗੀ ਤੇ ਦੇਰੀ ਨਾਲ ਆਉਣ ਦਾ ਕਾਰਨ ਵੀ ਦੱਸਿਆ। ਇਸ ਤੋਂ ਬਾਅਦ ਉਨ੍ਹਾਂ ਨੇ ਸ਼ੋਅ ਦੀ ਸ਼ੂਟਿੰਗ ਸ਼ੁਰੂ ਕੀਤੀ। ਇਸ ਸ਼ੋਅ ਦੇ ਪਹਿਲੇ ਐਪੀਸੋਡ ਦੀ ਥੀਮ ਹੈ, ‘ਬਦਲਤੇ ਰਿਸ਼ਤੇ’। ਫਿਲਮਾਂ ਦੀ ਗੱਲ ਕਰੀਏ ਤਾਂ ਸ਼ਾਹਰੁਖ ਖਾਨ ਆਨੰਦ ਐਲ ਰਾਏ ਦੀ ਅਗਲੀ ਫਿਲਮ ‘ਚ ਕੈਟਰੀਨਾ ਕੈਫ ਤੇ ਅਨੁਸ਼ਕਾ ਸ਼ਰਮਾ ਨਾਲ ਨਜ਼ਰ ਆਉਣ ਵਾਲੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement