Bday special ਮਾਂ ਦੀ ਤਸਵੀਰ ਸਾਂਝੀ ਕਰਕੇ ਅਦਾਕਾਰ ਨੇ ਮਾਰੀ ਇੰਸਟਾਗ੍ਰਾਮ 'ਤੇ ਐਂਟਰੀ
Published : Mar 14, 2018, 5:48 pm IST
Updated : Mar 19, 2018, 3:58 pm IST
SHARE ARTICLE
Amir Khan
Amir Khan

ਇਕ ਪਾਸੇ ਜਿਥੇ ਮਿਸਟਰ ਪਰਫੈਕਟਨਿਸਟ ਨੂੰ ਉਨ੍ਹਾਂ ਦੇ ਫੈਨਸ ਵਲੋਂ 53ਵੇਂ ਜਨਮਦਿਨ ਦੇ ਮੌਕੇ ਤੋਹਫੇ ਅਤੇ ਸ਼ੁਭਕਾਮਨਾਵਾਂ ਮਿਲ ਰਹੀਆਂ ਹਨ

 

ਇਕ ਪਾਸੇ ਜਿਥੇ ਮਿਸਟਰ ਪਰਫੈਕਟਨਿਸਟ ਨੂੰ ਉਨ੍ਹਾਂ ਦੇ ਫੈਨਸ ਵਲੋਂ 53ਵੇਂ ਜਨਮਦਿਨ ਦੇ ਮੌਕੇ ਤੋਹਫੇ ਅਤੇ ਸ਼ੁਭਕਾਮਨਾਵਾਂ ਮਿਲ ਰਹੀਆਂ ਹਨ ਉਥੇ ਹੀ ਮਿਸਟਰ ਪਰਫੈਕਟਨਿਸਟ ਨੇ ਵੀ ਆਪਣੇ ਫੈਂਸ ਨੂੰ ਤੋਹਫ਼ਾ ਦਿੰਦਿਆਂ ਆਪਣੀ ਡਿਜੀਟਲ ਦੁਨੀਆ ਨੂੰ ਹੋਰ ਵੀ ਵੱਡਾ ਕਰ ਲਿਆ ਹੈ। ਦਰਅਸਲ ਆਮਿਰ ਨੇ ਆਪਣੇ ਜਨਮਦਿਨ ਦੇ ਖ਼ਾਸ ਮੌਕੇ 'ਤੇ ਅਪਣਾ ਨਵਾਂ ਸੋਸ਼ਲ ਅਕਾਊਂਟ ਬਣਾ ਲਿਆ ਹੈ ਜੀ ਹਾਂ ਆਮਿਰ ਨੇ ਇੰਸਟਾਗਰਾਮ ਦੀ ਦੁਨੀਆ 'ਚ ਆਪਣਾ ਪਹਿਲਾ ਕਦਮ ਰੱਖ ਲਿਆ ਹੈ । ਦਸ ਦੇਈਏ ਕਿ ਇਸ ਤੋਂ ਪਹਿਲਾਂ ਆਮਿਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਵਿਟਰ ਅਤੇ ਫੇਸਬੁੱਕ 'ਤੇ ਆਪਣਾ ਦਬਦਬਾ ਬਣਾਇਆ ਹੋਇਆ ਹੈ ਅਤੇ ਹੁਣ ਇੰਸਟਾਗਰਾਮ 'ਤੇ ਵੀ ਆਪਣੇ ਪ੍ਰਸ਼ੰਸਕਾਂ ਨਾਲ ਜੁੜ ਗਏ ਹਨ।
 
ਕਾਬਿਲੇ ਗੌਰ ਹੈ ਕਿਟਵਿਟਰ 'ਤੇ 23 ਮਿਲੀਅਨ ਜਦੋਂ ਕਿ ਫੇਸਬੁੱਕ 'ਤੇ 15 ਮਿਲੀਅਨ ਯੂਜ਼ਰਸ ਫਾਲੋ ਕਰਦੇ ਹਨ । ਇੰਸਟਾਗਰਾਮ 'ਤੇ ਆਉਂਦੇ ਹੀ ਆਮਿਰ ਨੇ ਹਲਚਲ ਮਚਾ ਮਚਾ ਦਿਤੀ ਹੈ। ਜਨਮਦਿਨ ਤੋਂ ਠੀਕ ਇਕ ਦਿਨ ਪਹਿਲਾਂ ਆਮਿਰ ਇਸ ਪਲੇਟਫਾਰਮ ਨਾਲ ਜੁੜੇ ਅਤੇ ਹੁਣ ਤੱਕ ਉਨ੍ਹਾਂ ਦੇ ਫਾਲੋਆਰਜ਼ ਦੀ ਗਿਣਤੀ 2 ਲੱਖ 50 ਹਜ਼ਾਰ ਹੋ ਚੁੱਕੀ ਹੈ। ਉਨ੍ਹਾਂ ਦੇ ਫਾਲੋਆਰਜ਼ ਦੀ ਗਿਣਤੀ ਤੇਜ਼ੀ ਨਾਲ ਵੱਧਦੀ ਜਾ ਰਹੀ ਹੈ। ਇੰਸਟਾਗਰਾਮ 'ਤੇ ਆਮਿਰ ਨੇ ਸਭ ਤੋਂ ਪਹਿਲਾਂ ਆਪਣੀ ਨਹੀਂ ਸਗੋਂ ਮਾਂ ਜੀਨਤ ਹੁਸੈਨ ਦੀ 9 ਤਸਵੀਰਾਂ ਦਾ ਕੋਲਾਜ ਬਣਾ ਕੇ ਸਾਂਝੀ ਕੀਤੀ ਹੈ। 
 
ਕੈਪਸ਼ਨ ਵਿਚ ਉਨ੍ਹਾਂ ਨੇ ਲਿਖਿਆ,''ਅੱਜ ਮੈਂ ਜੋ ਵੀ ਹਾਂ ਇਸ ਸ਼ਖਸ ਦੀ ਵਜ੍ਹਾ ਨਾਲ ਹਾਂ।'' ਇਕ ਪਾਸੇ ਆਮਿਰ ਜਿੱਥੇ ਫੇਸੁਬੁੱਕ ਅਤੇ ਟਵਿਟਰ 'ਤੇ ਆਪਣੇ ਪ੍ਰਸ਼ੰਸਕਾਂ ਨਾਲ ਗੱਲਬਾਤ ਕਰਦੇ ਹਨ, ਉਥੇ ਹੀ ਹੁਣ ਇੰਸਟਾਗਰਾਮ ਦੀ ਮਦਦ ਨਾਲ ਆਮਿਰ ਦੇ ਪ੍ਰਸ਼ੰਸਕ ਉਨ੍ਹਾਂ ਦੀ ਤਸਵੀਰਾਂ ਦੇਖ ਸਕਣਗੇ। ਦੱਸਣਯੋਗ ਹੈ ਕਿ ਫਿਲਹਾਲ ਆਮਿਰ ਆਪਣੀ ਫ਼ਿਲਮ ਦੀ ਸ਼ੂਟਿੰਗ ਦੇ ਲਈ ਜੋਧਪੁਰ 'ਚ ਹਨ।

 

Location: India, Maharashtra

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement