ਸਤੀਸ਼ ਕੌਲ ਦੀ ਹਾਲਤ ਨੂੰ ਲੈ ਕੇ ਯੋਗਰਾਜ ਸਿੰਘ ਦਾ ਵੱਡਾ ਬਿਆਨ
Published : Jan 19, 2019, 5:18 pm IST
Updated : Jan 19, 2019, 5:18 pm IST
SHARE ARTICLE
Satish Kaul & Yograj Singh
Satish Kaul & Yograj Singh

ਪੰਜਾਬੀ ਫਿਲਮ ਇੰਡਸਟਰੀ ਦੇ 'ਅਮਿਤਾਭ ਬੱਚਨ' ਅਖਵਾਉਣ ਵਾਲੇ ਸਤੀਸ਼ ਕੌਲ ਲੁਧਿਆਣਾ ਵਿਚ ਸੱਤਿਆ ਦੇਵੀ ਦੇ ਕੋਲ ਰਹਿੰਦੇ ਹਨ। ਮਸ਼ਹੂਰ ਐਕਟਰ ਯੋਗਰਾਜ ਸਿੰਘ ਨੇ ਬਠਿੰਡੇ...

ਚੰਡੀਗੜ੍ਹ : ਪੰਜਾਬੀ ਫਿਲਮ ਇੰਡਸਟਰੀ ਦੇ 'ਅਮਿਤਾਭ ਬੱਚਨ' ਅਖਵਾਉਣ ਵਾਲੇ ਸਤੀਸ਼ ਕੌਲ ਲੁਧਿਆਣਾ ਵਿਚ ਸੱਤਿਆ ਦੇਵੀ ਦੇ ਕੋਲ ਰਹਿੰਦੇ ਹਨ। ਮਸ਼ਹੂਰ ਐਕਟਰ ਯੋਗਰਾਜ ਸਿੰਘ ਨੇ ਬਠਿੰਡੇ ਵਿਖੇ ਹੋਈ ਕਾਨਫਰੈਂਸ ਵਿਚ ਸਤੀਸ਼ ਕੌਲ ਦੇ ਸੰਬੰਧ 'ਚ ਵੱਡੇ ਖੁਲਾਸੇ ਕੀਤੇ। ਉਨ੍ਹਾਂ ਦੱਸਿਆ ਕਿ ਇਕ ਵਾਰ ਉਹ ਵੀ ੳਨ੍ਹਾਂ ਨੂੰ ਮਿਲਣ ਗਏ ਸੀ। ਉਸ ਸਮੇਂ ਉਨ੍ਹਾਂ ਦੀ ਹਾਲਤ ਬਹੁਤ ਖ਼ਰਾਬ ਸੀ।

Satish KaulSatish Kaul

ਉਨ੍ਹਾਂ ਕਿਹਾ ਕਿ ਮੈਂ ਕੁੱਝ ਦਿਨ ਪਹਿਲਾਂ ਹੀ ਸਤੀਸ਼ ਕੌਲ ਨੂੰ ਫੋਨ ਕੀਤਾ ਸੀ। ਮੈਂ ਉਨ੍ਹਾਂ ਨੂੰ ਆਪਣੇ ਨਾਲ ਲੈ ਕੇ ਆਉਣ ਦੀ ਗੱਲ ਕਹੀ ਅਤੇ ਉਨ੍ਹਾ ਨੇ ਹਾਂ ਕਰ ਦਿਤੀ। ਉਨ੍ਹਾਂ ਨੇ ਮੈਨੂੰ ਗੱਡੀ ਭੇਜਣ ਲਈ ਕਹਿ ਦਿਤਾ ਪਰ ਪਿਛੋਂ ਸੱਤਿਆ ਦੇਵੀ ਗਾਲਾਂ ਕੱਢਣ ਲੱਗ ਗਈ। ਹਾਲਾਂਕਿ ਯੋਗਰਾਜ ਸਿੰਘ ਨੇ ਇਸ ਗੱਲ ਬਾਰੇ ਨਹੀਂ ਦੱਸਿਆ ਕਿ ਆਖਿਰ ਸੱਤਿਆ ਦੇਵੀ ਨੇ ਗਾਲਾਂ ਕਿਉਂ ਕੱਢੀਆਂ।

Satish KaulSatish Kaul

ਉਨ੍ਹਾਂ ਕਿਹਾ ਕਿ ਮੈਂ ਤੇ ਮੇਰੀ ਪਤਨੀ ਸਤੀਸ਼ ਕੌਲ ਨੂੰ ਅਪਣੇ ਘਰ ਰਖਣਾ ਚਾਹੁੰਦੇ ਹਾਂ। ਸੱਤਿਆ ਦੇਵੀ ਸਤੀਸ਼ ਕੌਲ ਨੂੰ ਜ਼ੇਲ੍ਹ ਦੇ ਕੈਦਿਆਂ ਵਾਂਗ ਰਖਦੀ ਹੈ। ਉਨ੍ਹਾਂ ਦੱਸਿਆ ਕਿ ਮੈਂ ਸੱਤਿਆ ਦੇਵੀ ਕੋਲ ਸਤੀਸ਼ ਕੌਲ ਦਾ ਅਕਾਉਂਟ ਨੰਬਰ ਵੀ ਮੰਗਿਆ ਪਰ ਉਸ ਨੇ ਨਹੀਂ ਦਿਤਾ। ਫਿਰ ਮੈਂ ਕਿਸੇ ਨੂੰ ਭੇਜ ਕੇ ਉਨ੍ਹਾਂ ਦਾ ਅਕਾਉਂਟ ਨੰਬਰ ਵੀ ਲਿਆ। ਉਨ੍ਹਾ ਕਿਹਾ ਕਿ ਅਕਾਉਂਟ 'ਚ ਪੈਸੇ ਜਾਂਦੇ ਜ਼ਰੂਰ ਹਨ ਪਰ ਉਨ੍ਹਾਂ ਦਾ ਇਲਾਜ਼ ਹੁੰਦਾ ਨਹੀਂ ਦਿਖ ਰਿਹਾ। ਉਨ੍ਹਾਂ ਦਾ ਕਹਿਣਾ ਹੈ ਕਿ ਮੈਂ ਸਤੀਸ਼ ਕੌਲ ਨੂੰ ਘਰ ਲੈ ਕੇ ਆਉਣ ਲਈ ਤਿਆਰ ਹਾਂ ਪਰ ਸੱਤਿਆ ਦੇਵੀ ਉਨ੍ਹਾਂ ਨੂੰ ਨਹੀਂ ਆਉਣ ਦਿੰਦੀ।

Yograj SinghYograj Singh

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement