ਅਰਜਨ ਢਿੱਲੋਂ ਦੀ ਐਲਬਮ 'ਸਰੂਰ' ਦੀ ਬਿਲਬੋਰਡ ਕੈਨੇਡੀਅਨ ਐਲਬਮਜ਼ ਚਾਰਟ 'ਤੇ ਦਰਜਾਬੰਦੀ!
Published : Jul 18, 2023, 5:25 pm IST
Updated : Jul 18, 2023, 5:25 pm IST
SHARE ARTICLE
photo
photo

ਅਰਜਨ ਢਿੱਲੋਂ ਦੀ 15 ਗੀਤਾਂ ਵਾਲੀ ਨਵੀਨਤਮ ਰਿਲੀਜ਼ 'ਸਰੂਰ'29 ਜੂਨ 2023 ਨੂੰ ਰਿਲੀਜ਼ ਹੋਈ ਸੀ

 

ਚੰਡੀਗੜ੍ਹ (ਮੁਸਕਾਨ ਢਿੱਲੋਂ) : ਪੰਜਾਬੀ ਗਾਇਕ ਅਰਜਨ ਢਿੱਲੋਂ ਆਪਣੇ ਵੱਖਰੇ ਅੰਦਾਜ਼ ਨਾਲ ਪ੍ਰਸ਼ੰਸ਼ਕਾਂ ਦਾ ਦਿਲ ਜਿੱਤ ਦੇ ਰਹਿੰਦੇ ਹਨ। ਅਰਜਨ ਢਿੱਲੋਂ ਨੇ ਥੋੜ੍ਹੇ ਸਮੇਂ ਵਿੱਚ ਹੀ ਲੋਕਾਂ ਦਾ ਬਹੁਤ ਪਿਆਰ ਹਾਸਲ ਕੀਤਾ ਹੈ। ਆਪਣੀ ਪੀੜ੍ਹੀ ਦੇ ਮਹਾਨ ਪੰਜਾਬੀ ਕਲਾਕਾਰਾਂ ਵਿੱਚੋਂ ਇੱਕ ਵਜੋਂ ਜਾਣੇ ਜਾਂਦੇ ਗਾਇਕ ਅਰਜਨ ਢਿੱਲੋਂ ਨੇ ਇਕ ਵਾਰ ਫੇਰ ਮਾਣ ਵਧਾਇਆ ਹੈ।

ਇਸ ਐਲਬਮ ਨੇ  ਅੰਤਰਰਾਸ਼ਟਰੀ ਪੱਧਰ 'ਤੇ ਵੱਡੀ ਜਿੱਤ ਹਾਸਲ ਕੀਤੀ ਹੈ। ਅਰਜਨ ਢਿੱਲੋਂ ਦੀ ਹਾਲ ਹੀ ਵਿੱਚ ਰਿਲੀਜ਼ ਹੋਈ ਐਲਬਮ 'ਸਰੂਰ' ਬਿਲਬੋਰਡ ਕੈਨੇਡੀਅਨ ਐਲਬਮ ਚਾਰਟਸ 'ਤੇ 7ਵੇਂ ਸਥਾਨ 'ਤੇ ਆਪਣੀ ਰੈਂਕਿੰਗ ਦਾ ਆਨੰਦ ਮਾਣ ਰਹੀ ਹੈ। ਅਰਜਨ ਢਿੱਲੋਂ ਦੀ 15 ਗੀਤਾਂ ਵਾਲੀ ਨਵੀਨਤਮ ਰਿਲੀਜ਼ 'ਸਰੂਰ'29 ਜੂਨ 2023 ਨੂੰ ਰਿਲੀਜ਼ ਹੋਈ ਸੀ। ਐਲਬਮ 'ਇਲਜ਼ਾਮ' ਦਾ ਪਹਿਲਾ ਗੀਤ ਅਤੇ ਵੀਡੀਓ ਵੀ ਪੂਰੀ ਐਲਬਮ ਦੇ ਰਿਲੀਜ਼ ਹੋਣ ਤੋਂ ਇੱਕ ਦਿਨ ਪਹਿਲਾਂ ਹੀ ਰਿਲੀਜ਼ ਕਰ ਦਿੱਤਾ ਗਿਆ ਸੀ। ਸਾਰੇ ਗੀਤਾਂ ਨੇ ਆਉਂਦਿਆਂ ਸਾਰ ਹੀ ਧਮਾਲਾਂ ਪਾ ਦਿੱਤੀਆਂ ਸਨ।

ਅਰਜਨ ਨੇ ਪੰਜਾਬੀ ਇੰਡਸਟਰੀ ਨੂੰ ਜਿੰਨੇ ਵੀ ਗੀਤ ਦਿੱਤੇ ਹਨ ਉਹ ਸਾਰੇ ਹੀ ਹਿੱਟ ਹੋਏ ਹਨ। ਇਸ ਐਲਬਮ ਨੂੰ  ਵੀ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ। ਅਰਜਨ ਢਿੱਲੋਂ ਨੇ ਇਸ ਐਲਬਮ ਵਿਚ ਗਾਇਕ ਦੇ ਨਾਲ- ਨਾਲ ਗੀਤਕਾਰ ਵਜੋਂ ਭੂਮਿਕਾ ਨਿਭਾਈ ਹੈ।ਦੁਨੀਆ ਭਰ ਵਿੱਚ ਇੱਕ ਵਿਸ਼ਾਲ ਫੈਨ ਫਾਲੋਇੰਗ ਦਾ ਆਨੰਦ ਮਾਨਣ ਵਾਲਾ ਅਰਜਨ ਨੇ ਸੰਗੀਤ ਚਾਰਟ 'ਤੇ ਥਾਂ ਬਣਾਕੇ ਸਾਰਿਆਂ ਦਾ ਧਿਆਨ ਖਿੱਚਿਆ।

ਇਸ ਐਲਬਮ ਵਿੱਚ ਗੀਤ ਇਲਜ਼ਾਮ, ਵਰਲਡਵਾਈਡ, ਟੇਪ 2, ਥੋਡੇ ਵਰਗੀਆ, ਪੰਜਾਬੀ, ਲੌਂਗ ਬੈਕ, ਦੁਨੀਆ, ਲਿਟ ਬਿਟ, ਜਾਨ ਵਾਰੀਏ, ਰੱਬ,ਕੈਲਕੂਲੇਸ਼ਨਜ਼, ਹਰ ਟਾਊਨ,ਪੈਗ, ਰੇਂਜ, ਮਾਈਟੀ ਮਿਰਜ਼ਾ ਸ਼ਾਮਲ ਹਨ। ਇਹ ਐਲਬਮ ਦੇ 15 ਗੀਤ ਹਨ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement