ਵਧੀਆਂ ਸੁਰਵੀਨ ਚਾਵਲਾ ਦੀਆਂ ਮੁਸ਼ਕਲਾਂ, 31 ਜੁਲਾਈ 'ਤੇ ਜਾ ਪਈ ਅਗਲੀ ਸੁਣਵਾਈ
Published : Jul 18, 2018, 1:56 pm IST
Updated : Sep 10, 2018, 6:36 pm IST
SHARE ARTICLE
Surveen Chawla Fraud Case
Surveen Chawla Fraud Case

ਅਦਾਕਾਰਾ ਸੁਰਵੀਨ ਚਾਵਲਾ ਉਸ ਦੇ ਪਤੀ ਅਕਸ਼ੈ ਠੱਕਰ ਦੀਆਂ ਮੁਸ਼ਕਲਾਂ ਖਤਮ ਹੋਣ ਦਾ ਨਾਮ ਹੀ ਨਹੀਂ ਲੈ ਰਹੀਆਂ ਹਨ। ਇਨ੍ਹਾਂ ਦੋਹਾਂ ਸਮੇਤ ਸੁਰਵੀਨ ਚਾਵਲਾ ਦੇ ਭਰਾ...

ਅਦਾਕਾਰਾ ਸੁਰਵੀਨ ਚਾਵਲਾ ਉਸ ਦੇ ਪਤੀ ਅਕਸ਼ੈ ਠੱਕਰ ਦੀਆਂ ਮੁਸ਼ਕਲਾਂ ਖਤਮ ਹੋਣ ਦਾ ਨਾਮ ਹੀ ਨਹੀਂ ਲੈ ਰਹੀਆਂ ਹਨ। ਇਨ੍ਹਾਂ ਦੋਹਾਂ ਸਮੇਤ ਸੁਰਵੀਨ ਚਾਵਲਾ ਦੇ ਭਰਾ ਮਨਵਿੰਦਰ ਚਾਵਲਾ ਵੀ ਇਸ ਮਾਮਲੇ ਵਿਚ ਫ਼ਸੇ ਹੋਏ ਹਨ। ਦਸ ਦਈਏ ਕਿ ਇਨ੍ਹਾਂ ਤਿੰਨਾਂ ਦੇ ਨਾਮ 'ਤੇ ਥਾਣਾ ਸਿਟੀ ਪੁਲਸ 'ਚ 40 ਲੱਖ ਰੁਪਏ ਦੀ ਧੋਖਾਦੇਹੀ ਮਾਮਲੇ 'ਚ ਦਰਜ ਕੇਸ ਵਿਚ ਅਗਾਊਂ ਜ਼ਮਾਨਤ ਸਬੰਧੀ ਜ਼ਿਲਾ ਤੇ ਐਡੀਸ਼ਨਲ ਸੈਸ਼ਨ ਜੱਜ ਪ੍ਰੀਆ ਸੂਦ ਦੀ ਅਦਾਲਤ 'ਚ ਸੁਣਵਾਈ ਹੋਈ। 

Surveen Chawla Fraud CaseSurveen Chawla Fraud Case

ਅਦਾਲਤ ਨੂੰ ਥਾਣਾ ਸਿਟੀ ਪੁਲਸ ਵੱਲੋਂ ਦੱਸਿਆ ਗਿਆ ਕਿ ਮਾਮਲੇ ਦੀ ਫਾਈਲ ਕ੍ਰਾਈਮ ਬਿਊਰੋ ਚੰਡੀਗੜ੍ਹ ਭੇਜੀ ਗਈ ਹੈ। ਤੇ ਪੁਲਸ ਵੱਲੋਂ ਰਿਕਾਰਡ ਪੇਸ਼ ਨਾ ਕਰਨ ਤੋਂ ਬਾਅਦ ਅਦਾਲਤ ਨੇ ਇਸ ਬਹੁਚਰਚਿਤ ਮਾਮਲੇ ਦੀ ਅਗਲੀ ਸੁਣਵਾਈ 31 ਜੁਲਾਈ 'ਤੇ ਪਾ ਦਿੱਤੀ। ਦੱਸਣਯੋਗ ਹੈ ਕਿ ਕੁਝ ਸਮੇਂ ਪਹਿਲਾਂ ਹੁਸ਼ਿਆਰਪੁਰ ਦੇ ਨਿਵੇਸ਼ਕਾਰ ਸਤਪਾਲ ਗੁਪਤਾ ਅਤੇ ਉਸਦੇ ਪੁੱਤਰ ਪੰਕਜ ਗੁਪਤਾ ਨੇ ਅਦਾਕਾਰਾ ਸੁਰਵੀਨ ਚਾਵਲਾ, ਉਸ ਦੇ ਪਤੀ ਅਕਸ਼ੇ ਠੱਕਰ ਅਤੇ ਭਰਾ ਮਨਵਿੰਦਰ ਸਿੰਘ ਚਾਵਲਾ 'ਤੇ 40 ਲੱਖ ਰੁਪਏ ਦੀ ਧੋਖਾਧੜੀ ਕਰਨ ਦਾ ਦੋਸ਼ ਮੜਿਆ ਸੀ।

Surveen ChawlaSurveen Chawla

ਜਿਸ ਮੁਤਾਬਿਕ ਇਨ੍ਹਾਂ ਤਿੰਨਾ ਵੱਲੋਂ ਪੈਸਾ ਇੰਵੈਸਟਮੈਂਟ ਕਰਕੇ ਦੁੱਗਣੇ ਕਰਨ ਦਾ ਝਾਂਸਾ ਦੇਕੇ ਹਿੰਦੀ ਫ਼ਿਲਮ 'ਨੀਲ ਬਟੇ ਸੰਨਾਟਾ' ਦੇ ਨਿਰਮਾਣ ਵਾਸਤੇ 40 ਲੱਖ ਰੁਪਏ ਲਗਵਾਏ ਸੀ। ਪਰ ਇਨ੍ਹਾਂ ਵੱਲੋਂ ਇਕ ਵੀ ਰੁਪਇਆ ਉਨ੍ਹਾਂ ਨੂੰ ਵਾਪਸ ਨਹੀਂ ਦਿੱਤਾ ਗਿਆ। ਫਿਲਹਾਲ ਤਾਂ ਧੋਖਾਧੜੀ ਦਾ ਇਹ ਕੇਸ  ਸੁਰਵੀਨ ਚਾਵਲਾ ਦੇ ਗਲੇ 'ਚ ਫਸੀ ਹੱਡੀ ਵਾਂਗ ਹੋ ਗਿਆ ਹੈ, ਜਿਸਨੂੰ ਨਾਂ ਤਾਂ ਉਗਲਿਆ ਬਣਦਾ ਹੈ ਤੇ ਨਾਂ ਹੀ ਨਿਗਲਿਆ ਬਣਦਾ ਹੈ।

Fraud CaseFraud Case

ਹੋਰ ਤੇ ਹੋਰ ਇਕ ਤੋਂ ਬਾਅਦ ਇਕ ਲਗਾਤਾਰ ਪੈਅ ਰਹੀਆਂ ਇਹ ਤਰੀਕਾਂ ਸੁਰਵੀਨ ਚਾਵਲਾ ਅਤੇ ਉਸਦੇ ਪਤੀ ਦੀਆਂ ਮੁਸ਼ਕਲਾ ਘਟਣ ਦਾ ਵੀ ਕੋਈ ਸੰਕੇਤ ਦਿੰਦਿਆਂ ਨਜ਼ਰ ਨਹੀਂ ਆਉਂਦੀਆਂ। ਬਹਿਰਹਾਲ ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 31 ਜੁਲਾਈ 'ਤੇ ਪਾ ਦਿੱਤੀ ਹੈ। ਹੁਣ ਦੇਖਣਾ ਇਹ ਹੋਏਗਾ ਕਿ 31 ਜੁਲਾਈ ਨੂੰ ਕੋਈ ਫ਼ੈਸਲਾ ਆਏਗਾ ਜਾਂ ਫ਼ੇਰ ਆਏਗੀ ਇਕ ਹੋਰ ਨਵੀਂ ਤਰੀਕ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement