ਰੀਨਾ ਰਾਏ ਨੇ ਦੀਪ ਸਿੱਧੂ ਦੇ ਭਰਾ ’ਤੇ ਲਗਾਏ ਗੰਭੀਰ ਇਲਜ਼ਾਮ, ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਪੋਸਟ
Published : Apr 16, 2022, 3:22 pm IST
Updated : Apr 16, 2022, 3:27 pm IST
SHARE ARTICLE
Reena Rai Blames Deep Sidhu’s Brother
Reena Rai Blames Deep Sidhu’s Brother

ਰੀਨਾ ਰਾਏ ਦਾ ਕਹਿਣਾ ਹੈ ਕਿ ਮਨਦੀਪ ਸਿੱਧੂ ਨੇ ਉਸ ਨੂੰ ਦੀਪ ਸਿੱਧੂ ਦੇ ਇੰਸਟਾਗ੍ਰਾਮ ਅਕਾਊਂਟ ਤੋਂ ਬਲਾਕ ਕਰ ਦਿੱਤਾ ਹੈ।

 

 

ਚੰਡੀਗੜ੍ਹ: ਮਰਹੂਮ ਅਦਾਕਾਰ ਦੀਪ ਸਿੱਧੂ ਦੀ ਮਹਿਲਾ ਦੋਸਤ ਨੇ ਇੰਸਟਾਗ੍ਰਾਮ ਪੋਸਟ ਸਾਂਝੀ ਕਰਦਿਆਂ ਦੀਪ ਸਿੱਧੂ ਦੇ ਭਰਾ ਮਨਦੀਪ ਸਿੱਧੂ ’ਤੇ ਇਲਜ਼ਾਮ ਲਗਾਏ ਹਨ। ਰੀਨਾ ਰਾਏ ਦਾ ਕਹਿਣਾ ਹੈ ਕਿ ਮਨਦੀਪ ਸਿੱਧੂ ਨੇ ਉਸ ਨੂੰ ਦੀਪ ਸਿੱਧੂ ਦੇ ਇੰਸਟਾਗ੍ਰਾਮ ਅਕਾਊਂਟ ਤੋਂ ਬਲਾਕ ਕਰ ਦਿੱਤਾ ਹੈ। ਇਸ ਦੇ ਨਾਲ ਹੀ ਦੀਪ ਸਿੱਧੂ ਅਤੇ ਰੀਨਾ ਰਾਏ ਨਾਲ ਸਬੰਧਤ ਪੋਸਟਾਂ ਡਿਲੀਟ ਕਰ ਦਿੱਤੀਆਂ ਹਨ। ਰੀਨਾ ਨੇ ਇੰਸਟਾਗ੍ਰਾਮ ਸਟੋਰੀ ਸ਼ੇਅਰ ਕੀਤੀ ਹੈ ਜਿੱਥੇ ਉਸ ਨੇ ਦੀਪ ਸਿੱਧੂ ਦੇ ਅਕਾਊਂਟ ਦਾ ਇਕ ਸਕ੍ਰੀਨਸ਼ਾਟ ਪੋਸਟ ਕੀਤਾ ਹੈ। ਸਕਰੀਨਸ਼ਾਟ 'ਚ ਦੇਖਿਆ ਜਾ ਸਕਦਾ ਹੈ ਕਿ ਰੀਨਾ ਰਾਏ ਨੂੰ ਦੀਪ ਸਿੱਧੂ ਦੇ ਇੰਸਟਾਗ੍ਰਾਮ ਅਕਾਊਂਟ ਤੋਂ ਬਲਾਕ ਕਰ ਦਿੱਤਾ ਗਿਆ ਹੈ।

Deep SidhuDeep Sidhu

ਰੀਨਾ ਰਾਏ ਨੇ ਲਿਖਿਆ, “ਮਨਦੀਪ, ਮੇਰੇ ਪ੍ਰਤੀ ਤੁਹਾਡੇ ਰਵੱਈਏ ਤੋਂ ਮੈਂ ਤੰਗ ਆ ਚੁੱਕੀ ਹਾਂ। ਦੀਪ ਦੇ ਚਲੇ ਜਾਣ ਤੋਂ ਬਾਅਦ ਤੁਸੀਂ, ਮੇਰੇ ਅਤੇ ਮੇਰੇ ਪਰਿਵਾਰ ਨਾਲ ਧੋਖਾ ਕੀਤਾ ਹੈ। ਤੁਸੀਂ ਮੁੰਬਈ ਵਿਚਲੇ ਮੇਰੇ ਅਤੇ ਦੀਪ ਸਿੱਧੂ ਦੇ ਅਪਾਰਟਮੈਂਟ ਵਿਚੋਂ ਸਾਡਾ ਸਾਰਾ ਸਮਾਨ ਚੁੱਕ ਕੇ ਲੈ ਗਏ, ਇਹ ਬਹੁਤ ਹੀ ਘਿਨਾਉਣਾ ਹੈ। ਹੁਣ ਤੁਸੀਂ ਦੀਪ ਸਿੱਧੂ ਦੇ ਇੰਸਟਾਗ੍ਰਾਮ ਪੇਜ ਦੇ ਵੀ ਅਧਿਕਾਰ ਹਾਸਲ ਕਰਕੇ ਅਤੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਅਨਫੌਲੋ ਕਰ ਦਿੱਤਾ। ਇਸ ਦੇ ਨਾਲ ਹੀ ਦੀਪ ਵੱਲੋਂ ਮੇਰੇ ਸਬੰਧੀ ਪਾਈਆਂ ਪੋਸਟਾਂ ਵੀ ਡਿਲੀਟ ਕਰ ਦਿੱਤੀਆਂ”

Photo
Photo

ਰੀਨਾ ਰਾਏ ਨੇ ਲਿਖਿਆ ਕਿ ਇਸ ਤੋਂ ਪਤਾ ਚੱਲਦਾ ਹੈ ਕਿ ਤੁਸੀਂ ਸੱਚ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਮੈਂ ਵਿਸ਼ਵਾਸ ਨਹੀਂ ਕਰ ਸਕਦੀ ਕਿ ਤੁਸੀਂ ਆਪਣੇ ਮਤਰੇਏ ਭਰਾ ਨਾਲ ਅਜਿਹਾ ਵੀ ਕਰ ਸਕਦੇ ਹੋ। ਦੀਪ ਸਿੱਧੂ ਦੇ ਨਾਲ ਮੇਰੀਆਂ ਤਸਵੀਰਾਂ ਹਟਾ ਦੇਣਾ, ਸੱਚ ਨੂੰ ਕਦੇ ਨਹੀਂ ਲੁਕੋ ਸਕਦਾ। ਦੀਪ ਸਿੱਧੂ ਮੇਰੇ ਦਿਲ ਵਿਚ ਵੱਸਦਾ ਹੈ। ਪਰਮਾਤਮਾ ਸਭ ਦੇਖ ਰਿਹਾ ਹੈ, ਤੁਹਾਡੇ ਕੀਤੇ ਕਰਮ ਸਭ ਅੱਗੇ ਆਉਣਗੇ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement