ਦਿਲਜੀਤ ਦੋਸਾਂਝ ਅਤੇ ਤਾਪਸੀ ਪੰਨੂ ਦੀ ਫ਼ਿਲਮ ਸੂਰਮਾ ਦਾ ਨਵਾਂ ਪੋਸਟਰ ਜਾਰੀ
Published : May 14, 2018, 3:54 pm IST
Updated : May 14, 2018, 3:54 pm IST
SHARE ARTICLE
Diljit Dosanjh
Diljit Dosanjh

ਹਾਕੀ ਦੇ ਦਿੱਗਜ ਖਿਡਾਰੀ ਸੰਦੀਪ ਸਿੰਘ ਦੇ ਜੀਵਨ 'ਤੇ ਅਧਾਰਿਤ ਫ਼ਿਲਮ ਸੂਰਮਾ ਦਾ ਨਵਾਂ ਪੋਸਟਰ ਜਾਰੀ ਕੀਤਾ ਗਿਆ ਹੈ। ਸੂਰਮਾ 'ਚ ਪੰਜਾਬੀ ਅਦਾਕਾਰ ਅਤੇ ਗਾਇਕ ਦਿਲਜੀਤ...

ਮੁੰਬਈ : ਹਾਕੀ ਦੇ ਦਿੱਗਜ ਖਿਡਾਰੀ ਸੰਦੀਪ ਸਿੰਘ ਦੇ ਜੀਵਨ 'ਤੇ ਅਧਾਰਿਤ ਫ਼ਿਲਮ ਸੂਰਮਾ ਦਾ ਨਵਾਂ ਪੋਸਟਰ ਜਾਰੀ ਕੀਤਾ ਗਿਆ ਹੈ। ਸੂਰਮਾ 'ਚ ਪੰਜਾਬੀ ਅਦਾਕਾਰ ਅਤੇ ਗਾਇਕ ਦਿਲਜੀਤ ਦੋਸਾਂਝ ਨਾਲ ਅਦਾਕਾਰਾ ਤਾਪਸੀ ਪੰਨੂ ਅਤੇ ਅੰਗਦ ਬੇਦੀ  ਅਹਿਮ ਭੂਮਿਕਾ ਵਿਚ ਨਜ਼ਰ ਆਉਣਗੇ। ਦਿਲਜੀਤ ਦੋਸਾਂਝ ਦੀ ਫ਼ਿਲਮ ਸੂਰਮੇ ਦੇ ਇਸ ਤੋਂ ਪਹਿਲਾਂ ਵੀ ਕਈ ਪੋਸਟਰ ਜਾਰੀ ਕੀਤੇ ਜਾ ਚੁਕੇ ਹਨ।

Diljit DosanjhDiljit Dosanjh

ਹਾਕੀ ਦੇ ਖਿਡਾਰੀ ਸੰਦੀਪ ਸਿੰਘ ਨੂੰ ਦੁਨੀਆਂ ਦਾ ਸੱਭ ਤੋਂ ਖ਼ਤਰਨਾਕ ਡਰੈਗ - ਫ਼ਲਿਕਰ ਵਿਚੋਂ ਇਕ ਮੰਨਿਆ ਜਾਂਦਾ ਹੈ।  ਫ਼ਿਲਮ 'ਸੂਰਮਾ' ਹਾਕੀ ਦੇ ਖਿਡਾਰੀ ਸੰਦੀਪ ਸਿੰਘ ਦੇ ਜੀਵਨ 'ਤੇ ਅਧਾਰਿਤ ਹੈ, ਜਿਥੇ ਸੰਦੀਪ ਸਿੰਘ ਬਾਇਓਪਿਕ ਦੇ ਪਹਿਲੇ ਪੋਸਟਰ ਵਿਚ ਅੱਧੀ ਸ਼ਕਲ ਦਿਲਜੀਤ ਦੋਸਾਂਝ ਦੀ ਅਤੇ ਅੱਧੀ ਸੰਦੀਪ ਸਿੰਘ ਦੀ ਨਜ਼ਰ ਆ ਰਹੀ ਸੀ। ਉਥੇ ਹੀ 'ਸੂਰਮਾ' ਦੇ ਨਵੇਂ ਪੋਸਟਰ ਵਿਚ ਵੀ ਦਿਲਜੀਤ ਦੋਸਾਂਝ ਦੀ ਅੱਧੀ ਸ਼ਕਲ ਹੀ ਨਜ਼ਰ ਆ ਰਹੀ ਹੈ ਅਤੇ ਅੱਧੇ ਪੋਸਟਰ 'ਤੇ ਵੱਡੇ ਅਖ਼ਰ 'ਚ ਕੈਪਸ਼ਨ ਲਿਖਿਆ ਹੋਇਆ ਹੈ।

Diljit DosanjhDiljit Dosanjh

ਸੋਨੀ ਪਿਕਚਰਜ਼ ਪ੍ਰੋਡਕਸ਼ਨ ਨੇ ਫ਼ਿਲਮ ਦਾ ਨਵਾਂ ਪੋਸਟਰ ਸਾਂਝਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਜਨੂੰਨ ਉਨ੍ਹਾਂ ਦੇ  ਡਰ ਤੋਂ ਬਹੁਤ ਸੀ। ਅੱਗੇ ਵਧਣ ਦੀ ਉਨ੍ਹਾਂ ਦੀ ਇੱਛਾ ਬਾਕੀ ਕਿਸੇ ਵੀ ਕਮਜ਼ੋਰੀ ਦੀ ਤੁਲਨਾ ਵਿਚ ਸੱਭ ਤੋਂ ਮਜ਼ਬੂਤ ਸੀ। ਹਾਕੀ ਦੇ ਦਿੱਗਜ ਖਿਡਾਰੀ ਦੀ ਸੱਭ ਤੋਂ ਵੱਡੀ ਵਾਪਸੀ ਦੀ ਕਹਾਣੀ 13 ਜੁਲਾਈ ਨੂੰ ਸਿਨੇਮਾਘਰਾਂ ਵਿਚ ਜਾਰੀ ਹੋਵੇਗੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement