ਹੁਣ ਰਾਏ ਜੁਝਾਰ ਆਇਆ ਗੈਂਗਸਟਰਾਂ ਦੇ ਨਿਸ਼ਾਨੇ 'ਤੇ 
Published : May 9, 2018, 1:05 pm IST
Updated : May 9, 2018, 1:05 pm IST
SHARE ARTICLE
RAI JUJHAR
RAI JUJHAR

ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ‘ਤੇ ਹਮਲੇ ਤੋਂ ਬਾਅਦ ਗਾਇਕ ਰਾਏ ਜੁਝਾਰ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ।

ਸਾਲ 2018 ਪੰਜਾਬੀ ਗਾਇਕਾਂ ਲਈ ਮੁਸ਼ਕਿਲਾਂ ਭਰਿਆ ਸਾਬਿਤ ਹੋ ਰਿਹਾ ਹੈ | ਪਿਛਲੇ ਮਹੀਨੇ ਪੰਜਾਬ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ 'ਤੇ ਜਾਨਲੇਵਾ ਹਮਲਾ ਕੀਤਾ ਗਿਆ ਜਿਸ ਵਿਚ ਪਰਮੀਸ਼ ਵਰਮਾ ਅਤੇ ਉਸਦਾ ਇਕ ਸਾਥੀ ਜਖਮੀ ਹੋ ਗਿਆ ਸੀ |  ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ‘ਤੇ ਹਮਲੇ ਤੋਂ ਬਾਅਦ ਗਾਇਕ ਰਾਏ ਜੁਝਾਰ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। 

rai jujharrai jujhar

ਤੁਹਾਨੂੰ ਦੱਸ ਦੇਈਏ ਕਿ ਰਾਏ ਜੁਝਾਰ ਨੂੰ 6 ਮਈ ਨੂੰ ਕਿਸੇ ਅਣਪਛਾਤੇ ਨੇ ਮੋਬਾਈਲ ਕਾਲ ਰਾਹੀਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਗਾਇਕ ਰਾਏ ਜੁਝਾਰ ਨੇ ਇਸ ਸਬੰਧੀ ਖਰੜ ਸਿਟੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਗਾਇਕ ਨੇ ਦੱਸਿਆ ਕਿ 6 ਮਈ ਨੂੰ ਉਹ ਆਪਣੇ ਗਰੁੱਪ ਸਮੇਤ ਗੀਤ ਦੀ ਰਿਕਾਰਡਿੰਗ ਸਬੰਧੀ ਖਰੜ ਆਇਆ ਸੀ। ਇਸ ਦੌਰਾਨ ਉਸ ਨੂੰ ਸ਼ਾਮ ਸਾਢੇ ਚਾਰ ਵਜੇ ਦੇ ਕਰੀਬ ਕਿਸੇ ਅਣਪਛਾਤੇ ਨੇ ਫੋਨ ਕਰਕੇ ਅਪਸ਼ਬਦ ਬੋਲੇ ਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ।

rai jujharrai jujhar

ਰਾਏ ਜੁਝਾਰ ਨੇ ਦੱਸਿਆ ਕਿ ਉਸਨੇ 181 ਨੰਬਰ 'ਤੇ ਫੋਨ ਕਰ ਪੁਲਿਸ ਨੂੰ ਇਸ ਧਮਕੀ ਭਰੇ ਫੋਨ ਦੀ ਜਾਣਕਾਰੀ ਦਿੱਤੀ | ਅਪਣੀ ਸ਼ਿਕਾਇਤ ਵਿਚ ਰਾਏ ਜੁਝਾਰ ਨੇ ਅਪਣੀ ਅਤੇ ਅਪਣੇ ਪਰਵਾਰ ਦੀ ਜਾਂ ਨੂੰ ਖ਼ਤਰਾ ਦੱਸਿਆ ਹੈ | ਖਰੜ ਪੁਲਿਸ ਵਲੋਂ ਇਸ ਸ਼ਿਕਾਇਤ ਦੇ ਅਧਾਰ 'ਤੇ ਕਾਲ ਰਿਕਾਰਡ ਕਢਵਾ ਕੇ ਅਪਣੀ ਕਾਰਵਾਈ ਕਰ ਰਹੀ ਹੈ | 

rai jujharrai jujhar

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement