ਦਰਸ਼ਨ ਲੱਖੇਵਾਲਾ ਨੂੰ ਅਗਵਾ ਕਰਨ ਦੀ ਯੋਜਨਾ ਹੋਈ ਨਾਕਾਮਯਾਬ
Published : Nov 6, 2018, 3:00 pm IST
Updated : Nov 6, 2018, 3:00 pm IST
SHARE ARTICLE
Darshan
Darshan

ਪੰਜਾਬ ਦੇ ਗਾਇਕ ਦਾ ਇਕ ਮਾਮਲਾ ਸਾਹਮਣੇ ਨਿਕਲ ਕੇ ਆਇਆ ਹੈ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਲੁਧਿਆਣਾ ਪੁਲਸ......

ਚੰਡੀਗੜ੍ਹ ( ਭਾਸ਼ਾ ): ਪੰਜਾਬ ਦੇ ਗਾਇਕ ਦਾ ਇਕ ਮਾਮਲਾ ਸਾਹਮਣੇ ਨਿਕਲ ਕੇ ਆਇਆ ਹੈ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਲੁਧਿਆਣਾ ਪੁਲਸ ਨੇ ਪੰਜਾਬੀ ਗਾਇਕ ਬੱਬੂ ਮਾਨ ਦੇ ਚੇਲੇ ਦਰਸ਼ਨ ਸਿੰਘ ਲੱਖੇਵਾਲਾ ਨੂੰ ਅਗਵਾ ਕਰਕੇ 50 ਲੱਖ ਦੀ ਫਿਰੌਤੀ ਦੀ ਯੋਜਨਾ ਨੂੰ ਅਸਫ਼ਲ ਕੀਤਾ ਹੈ। ਸ਼ਨੀਵਾਰ ਦੇਰ ਰਾਤ ਪੁਲਸ ਨੇ ਦੋ ਗੈਂਗਸਟਰ ਨੂੰ ਉਸ ਸਮੇਂ ਕਾਬੂ ਕੀਤੇ, ਜਦੋਂ ਨਾਕਾਬੰਦੀ 'ਤੇ ਰੁਕਣ ਦੀ ਜਗ੍ਹਾ ਲਲਤੋਂ ਪੁਲਸ ਚੌਂਕੀ ਇੰਚਾਰਜ 'ਤੇ ਗੋਲੀ ਚਲਾ ਕੇ ਫਰਾਰ ਹੋਣ ਦੀ ਕੋਸ਼ਿਸ਼ ਕਰ ਰਹੇ ਸਨ, ਜਿਨ੍ਹਾਂ ਨੂੰ ਕਾਬੂ ਕਰਨ ਤੋਂ ਬਾਅਦ ਇਹ ਖੁਲਾਸਾ ਹੋਇਆ ਕਿ ਲੱਖੇਵਾਲਾ ਨੂੰ ਅਗਵਾ ਕਰਕੇ ਫਿਰੌਤੀ ਲੈਣ ਦੀ ਯੋਜਨਾ ਤਿਆਰ ਸੀ।

Darshan LakhewalaDarshan Lakhewala

ਪੁਲਸ ਵਲੋਂ ਗ੍ਰਿਫਤਾਰ ਕੀਤੇ ਗਏ ਗੈਂਗਸਟਰ 'ਤੇ ਹੁਸ਼ਿਆਰਪੁਰ ਤੇ ਲੁਧਿਆਣਾ 'ਚ 10 ਮਾਮਲੇ ਦਰਜ ਹਨ। ਥਾਣਾ ਸਦਰ ਪ੍ਰਭਾਰੀ ਇੰਸਪੈਕਟਰ ਸੁਖਦੇਵ ਸਿੰਘ ਮੁਤਾਬਕ ਸ਼ਨੀਵਾਰ ਦੇਰ ਰਾਤ ਨੂੰ ਦੋ ਲਲਤੋਂ ਪੁਲਸ ਨੇ ਪੱਖੋਵਾਲ ਰੋਡ 'ਤੇ ਨਾਕਾਬੰਦੀ ਕੀਤੀ ਸੀ। ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਮੋਟਰਸਾਇਕਲ 'ਤੇ ਸਵਾਰ ਦੋ ਨੌਜਵਾਨਾਂ ਨੂੰ ਜਦੋਂ ਰੋਕਿਆ ਗਿਆ ਤਾਂ ਚੌਂਕੀ ਇੰਚਾਰਜ ਅਸ਼ਵਨੀ ਕੁਮਾਰ 'ਤੇ ਹਮਲਾ ਕਰ ਦਿਤਾ ਅਤੇ ਇਸ ਹਮਲੇ ਵਿਚ ਅਸ਼ਵਨੀ ਕੁਮਾਰ ਬਚ ਗਏ। ਹਾਲਾਂਕਿ ਬਾਅਦ 'ਚ ਪੁਲਸ ਨੇ ਇਨ੍ਹਾਂ ਦਾ ਪਿੱਛਾ ਕਰਕੇ ਕੁਝ ਦੂਰੀ 'ਤੇ ਇਨ੍ਹਾਂ ਨੂੰ ਫੜ੍ਹ ਲਿਆ।

Babbu Maan And Darshan Lakhewala Babbu Maan And Darshan Lakhewala

ਦੱਸ ਦਈਏ ਕਿ ਇਨ੍ਹਾਂ ਦੀ ਪਛਾਣ ਪਿੰਡ ਚੱਕਰ ਨਿਵਾਸੀ ਗੁਰਪ੍ਰੀਤ ਸਿੰਘ ਤੇ ਪਿੰਡ ਅਯਾਲੀ ਨਿਵਾਸੀ ਰਾਜਪਾਲ ਦੇ ਤੌਰ 'ਤੇ ਹੋਈ ਹੈ। ਦੱਸ ਦਈਏ ਇਨ੍ਹਾਂ ਕੋਲੋ ਇਕ ਪਿਸਤੌਲ, ਦੋ ਮੈਗਜ਼ੀਨ, 10 ਕਾਰਤੂਸ, 3 ਖੋਲ, 315 ਬੋਰ ਪਿਸਤੌਲ ਦੇ ਦੋ ਜ਼ਿੰਦਾ ਕਾਰਤੂਸ ਬਰਾਮਦ ਹੋਏ ਹਨ। ਇਹ ਹਥਿਆਰ ਯੂਪੀ ਤੋਂ ਮੰਗਵਾਏ ਗਏ ਸਨ। ਸੂਤਰਾਂ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਦੋਸ਼ੀਆਂ ਨੇ ਖੁਲਾਸਾ ਕੀਤਾ ਹੈ ਕਿ ਗੈਂਗਸਟਰ ਸੁਖਪ੍ਰੀਤ ਸਿੰਘ ਲਈ ਕੰਮ ਕਰਦੇ ਹਨ। ਉਨ੍ਹਾਂ ਨੇ ਲੱਖੇਵਾਲਾ ਨੂੰ ਅਗਵਾ ਕਰਕੇ ਫਿਰੌਤੀ ਮੰਗਣ ਦੀ ਯੋਜਨਾ ਬਣਾਈ ਸੀ। ਇਸ ਯੋਜਨਾ ਨੂੰ ਪੂਰਾ ਕਰਨ ਲਈ ਇਕ ਗੱਡੀ ਲੁੱਟਣ ਦੀ ਫਿਰਾਕ 'ਚ ਸਨ।

Darshan LakhewalaDarshan Lakhewala

ਵੀਰਵਾਰ ਨੂੰ ਲੱਖੇਵਾਲਾ ਆਪਣੇ ਪਿੰਡ ਇਕ ਮਜਾਰ 'ਤੇ ਮੱਥਾ ਟੇਕਣ ਆਉਂਦਾ ਹੈ, ਉਥੇ ਹੀ ਉਸ ਨੂੰ ਅਗਵਾ ਕੀਤਾ ਜਾਣਾ ਸੀ। ਗੈਂਗਸਟਰ ਗੁਰਪ੍ਰੀਤ ਸਿੰਘ ਨੇ ਆਪਣੇ ਪਿੰਡ ਚੱਕਰ ਦੇ ਸਾਬਕਾ ਸਰਪੰਚ ਨੂੰ ਮਾਰਨ ਦੀ ਯੋਜਨਾ ਵੀ ਬਣਾਈ ਸੀ, ਕਿਉਂਕਿ ਉਸ ਦਾ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement