ਹਥਿਆਰ ਅਤੇ ਲੱਚਰਤਾ ਭਰੇ ਗੀਤਾਂ ਨੂੰ ਛੱਡ ਇਕ ਵਾਰ ਸੁਣੋ ਭੋਲਾ ਯਮਲਾ ਦਾ ਇਹ ਗੀਤ 
Published : Apr 3, 2018, 5:36 pm IST
Updated : Apr 3, 2018, 5:36 pm IST
SHARE ARTICLE
Tumbi v/s Raflaan
Tumbi v/s Raflaan

ਅੱਜਕੱਲ੍ਹ ਪੰਜਾਬੀ ਸੰਗੀਤ ਜਗਤ ਵਿਚ ਹਥਿਆਰਾਂ ਅਤੇ ਲੱਚਰਤਾ ਨੂੰ ਜ਼ਿਆਦਾ ਵਧਾਵਾ ਦਿਤਾ ਜਾ ਰਿਹਾ ਹੈ

ਅੱਜਕੱਲ੍ਹ ਪੰਜਾਬੀ ਸੰਗੀਤ ਜਗਤ ਵਿਚ ਹਥਿਆਰਾਂ ਅਤੇ ਲੱਚਰਤਾ ਨੂੰ ਜ਼ਿਆਦਾ ਵਧਾਵਾ ਦਿਤਾ ਜਾ ਰਿਹਾ ਹੈ। ਲੱਚਰ ਗਾਇਕੀ ਦੀ ਇਸ ਦੌੜ 'ਚ ਹਾਲ ਹੀ 'ਚ ਪੰਜਾਬੀ ਗਾਇਕ ਬਾਈ ਭੋਲਾ ਯਮਲਾ ਨੇ ਇਕ ਨਵੇਕਲੀ ਸ਼ੁਰੂਆਤ ਕੀਤੀ ਹੈ ਜਿਥੇ ਉਹ ਬੀਤੇ ਸਮੇਂ ਨੂੰ ਤਾਜ਼ਾ ਕਰਦਿਆਂ ਗੀਤ 'ਤੂੰਬੀ ਵਰਸਿਜ਼ ਰਫਲਾਂ' ਲੈ ਕੇ ਆਏ ਹਨ । ਬਾਈ ਯਮਲਾ ਦਾ ਇਹ ਗੀਤ ਲੱਚਰਤਾ ਤੇ ਹਥਿਆਰਾਂ ਵਾਲੀ ਗਾਇਕੀ 'ਤੇ ਵੱਡੀ ਸੱਟ ਮਾਰਦਾ ਹੈ । ਇਥੇ ਦੱਸਣਯੋਗ ਹੈ ਕਿ ਬਾਈ ਭੋਲਾ ਯਮਲਾ ਸੱਭਿਆਚਾਰਕ ਚੇਤਨਾ ਮੁਹਿੰਮ ਪੰਜਾਬ ਦੇ ਚੇਅਰਮੈਨ ਵੀ ਹਨ।, ਅਤੇ ਲੱਚਰ ਗਾਇਕੀ ਦਾ ਵਿਰੋਧ ਜਿਵੇਂ ਸੋਸ਼ਲ ਮੀਡੀਆ 'ਤੇ ਹੁੰਦਾ ਹੈ ਓਵੇਂ ਹੀ ਭੋਲਾ ਵੀ ਇਸ ਦੀ ਨਿੰਦਾ ਕਰਦੇ ਹਨ ਪਰ ਉਨ੍ਹਾਂ ਨੂੰ ਦੁੱਖ ਹੈ ਕਿ ਅਜੇ ਵੀ ਅਜਿਹੇ ਗੀਤ ਬੰਦ ਹੋਣ ਦਾ ਨਾਂ ਨਹੀਂ ਲੈ ਰਹੇ ਹਨ। Tumbi v/s RaflaanTumbi v/s Raflaanਗੱਲ ਕਰੀਏ ਭੋਲਾ ਯਮਲਾ ਦੀ ਗਾਇਕੀ ਦੀ ਤਾਂ ਉਨ੍ਹਾਂ ਦੀ ਤੂੰਬੀ ਅਤੇ ਆਵਾਜ਼ ਜੱਟ ਯਮਲੇ ਦੀ ਯਾਦ ਨੂੰ ਤਾਜ਼ਾ ਕਰਵਾਉਂਦੇ ਹਨ।  ਗੀਤ ਦੀ ਵੀਡੀਓ 'ਚ ਪੰਜਾਬੀ ਸਭਿਆਚਾਰ ਦੀ ਝਲਕ ਸਾਫ਼ ਨਜ਼ਰ ਆਉਂਦੀ ਹੈ ਜਿਸ ਤੋਂ ਕੁਝ ਸਿੱਖਣ ਦੀ ਲੋੜ ਹੈ। 

ਜ਼ਿਕਰਯੋਗ ਹੈ ਕਿ 'ਤੂੰਬੀ ਵਰਸਿਜ਼ ਰਫਲਾਂ' ਗੀਤ ਦੇ ਬੋਲ ਕੁਲਦੀਪ ਬਰਾੜ ਨੇ ਲਿਖੇ ਹਨ, ਅਤੇ ਸੰਗੀਤ ਰੋਹਿਤ ਰਿਆਜ ਨੇ ਦਿੱਤਾ ਹੈ। ਗੀਤ ਦੀ ਵੀਡੀਓ ਵਿੱਕੀ ਬਾਲੀਵੁੱਡ ਤੇ ਸ਼ੌਂਕੀ ਕੰਬੋਜ ਵਲੋਂ ਬਣਾਈ ਗਈ ਹੈ। ਯੂਟਿਊਬ 'ਤੇ ਇਹ ਗੀਤ 19 ਮਾਰਚ ਨੂੰ ਸੁਰ ਮੀਤ ਪ੍ਰੋਡਕਸ਼ਨ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਸੀ ਜਿਸ ਨੂੰ ਲੋਕਾਂ ਵਲੋਂ ਪਸੰਦ ਕੀਤਾ ਜਾ ਰਿਹਾ ਹੈ । ਅੱਜ ਦੇ ਸਮੇਂ ਚ ਹਹ ਕੋਈ ਚਾਹੁੰਦਾ ਹੈ ਕਿ ਹੋਰ ਕਲਾਕਾਰਾਂ ਨੂੰ ਵੀ ਅਜਿਹੇ ਗੀਤ ਗਾਉਣੇ ਚਾਹੀਦੇ ਹਨ ਜੋ ਕਿ ਅੱਜ ਦੇ ਸਮਾਜ ਨੂੰ ਸੰਗੀਤ ਦੇ ਰੂਪ 'ਚ ਕੁਝ ਸਿਖਿਆ ਅਤੇ ਮਨੋਰੰਜਨ ਦੇਣ ਨਾ ਕੀ ਅੱਜ ਦੀ ਪੀੜ੍ਹੀ ਨੂੰ ਹਥਿਆਰਾਂ ਅਤੇ ਲੱਚਰਤਾ ਨਾਲ ਜੋੜ ਕੇ ਭਵਿੱਖ ਖ਼ਰਾਬ ਕੀਤਾ ਜਾਵੇ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement