ਕਿਸਾਨਾਂ ਖ਼ਿਲਾਫ਼ ਬੋਲਣ ਵਾਲੇ ਲੋਕਾਂ ਨੂੰ ਦਿਲਜੀਤ ਨੇ ਟਵੀਟ ਕਰ ਦਿੱਤਾ ਮੂੰਹ ਤੋੜ ਜਵਾਬ
Published : Dec 1, 2020, 3:38 pm IST
Updated : Dec 1, 2020, 3:38 pm IST
SHARE ARTICLE
Diljit
Diljit

ਅਸੀਂ ਕਿਸਾਨ ਹਾਂ, ਅੱਤਵਾਦੀ ਨਹੀਂ।" ਟਵੀਟ ਨਾਲ ਦਲਜੀਤ ਨੇ ਸੰਘਰਸ਼ ਕਰ ਰਹੇ ਕਿਸਾਨਾਂ ਦੀ ਇੱਕ ਸੰਕੇਤਕ ਤਸਵੀਰ ਵੀ ਲਾਈ।

ਚੰਡੀਗੜ੍ਹ- ਕਿਸਾਨਾਂ ਦੇ ਨਾਲ ਹੁਣ ਪੰਜਾਬੀ ਕਲਾਕਾਰ ਵੀ ਮੋਢੇ ਨਾਲ ਮੋਢਾ ਜੋੜ ਕੇ ਦਿੱਲੀ 'ਚ ਆਪਣੀ ਮੰਗ ਨੂੰ ਲੈ ਕੇ ਰੋਸ ਮੁਜ਼ਾਹਰਾ ਕਰ ਰਹੇ ਹਨ। ਹੁਣ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਪਹਿਲੇ ਦਿਨ ਤੋਂ ਕਿਸਾਨਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰ ਰਹੇ ਹਨ। ਇਥੋਂ ਤੱਕ ਕਿ ਦਿਲਜੀਤ ਨੇ ਕਿਸਾਨਾਂ ਖ਼ਿਲਾਫ਼ ਬੋਲਣ ਵਾਲਿਆਂ ਨੂੰ ਚੰਗੀ ਝਾੜ ਲਾਈ ਹੈ। ਕਿਸਾਨ ਖਿਲਾਫ ਬੋਲਣ ਵਾਲਿਆਂ ਨੂੰ ਦਿਲਜੀਤ ਨੇ ਲਗਾਤਾਰ ਕਈ ਟਵੀਟ ਕਰ ਮੂੰਹ ਤੋੜ ਜਵਾਬ ਦਿੱਤਾ ਹੈ। 

DALJIT
 

ਦਲਜੀਤ ਦੇ ਟਵੀਟ
-ਇੱਕ ਟਵੀਟ 'ਚ ਦਲਜੀਤ ਨੇ ਲਿਖਿਆ, "ਅਸੀਂ ਕਿਸਾਨ ਹਾਂ, ਅੱਤਵਾਦੀ ਨਹੀਂ।" ਟਵੀਟ ਨਾਲ ਦਲਜੀਤ ਨੇ ਸੰਘਰਸ਼ ਕਰ ਰਹੇ ਕਿਸਾਨਾਂ ਦੀ ਇੱਕ ਸੰਕੇਤਕ ਤਸਵੀਰ ਵੀ ਲਾਈ।

-ਇੱਕ ਟਵੀਟ 'ਚ ਦਿਲਜੀਤ ਨੇ ਲਿਖਿਆ," ਨਾ ਹੀ ਇਹ ਲੋਕ ਅੰਨ੍ਹੇ ਹਨ ਜੋ ਆਪਣੇ ਬੰਦਿਆਂ ਨੂੰ ਆਪਣਿਆਂ ਨਾਲ ਲੜਾਉਣ ਲਈ ਕੰਮ ਕਰਦੇ ਹਨ...ਜ਼ੁਲਮ ਦੇ ਖ਼ਿਲਾਫ਼ ਤਾਂ ਬੋਲਣਾ ਹੀ ਆ..ਇਨ੍ਹਾਂ ਨੂੰ ਵੀ ਜਵਾਬ ਦੇਣਾ ਪੈਂਦਾ ਨਹੀਂ ਤਾਂ ਇਹ ਕਸਰ ਨਹੀਂ ਛੱਡ ਦੇ.."

DALJIT
 

-ਟਵੀਟ 'ਚ ਦਿਲਜੀਤ ਨੇ ਲਿਖਿਆ,"ਜਿਹੜੇ ਤਾਂ ਕਿਸਾਨਾਂ ਦੇ ਖ਼ਿਲਾਫ਼ ਆ ਉਨ੍ਹਾਂ ਦਾ ਤਾਂ ਸਮਝ ਆਉਂਦਾ,,ਉਹ ਤਾਂ ਕਲੀਅਰ ਹੈ ਕਿ ਬੰਦੇ ਕੌਣ ਹਨ..ਪਰ ਜਿਹੜੇ ਆਪਣੇ ਬਣ ਕੇ ਸਾਨੂੰ ਆਪਸ 'ਚ ਲੜਾਉਣ ਲੱਗੇ ਆ..ਲੱਤਾਂ ਖਿੱਚ ਰਹੇ ਆ..ਉਨ੍ਹਾਂ ਤੋਂ ਖ਼ਤਰਾ ਜ਼ਿਆਦਾ ਹੈ। ਇਹ ਵੀ ਇੱਕ ਤਰੀਕਾ ਹੁੰਦਾ.. ਸਮਝਣ ਤੇ ਬਚਣ ਦੀ ਲੋੜ ਆ..ਆਪਣਾ ਫਰਜ਼ ਆਪ ਪਛਾਣੀਏ।"

daljit
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement