ਇਸ ਸਾਲ ਦੇ ਟੀਵੀ ਜਗਤ ਦੇ ਅਜਿਹੇ ਸ਼ੋਅ, ਜਿਨ੍ਹਾਂ ਤੋਂ ਸਭ ਹੋਏ ਹੈਰਾਨ
Published : Dec 30, 2019, 3:49 pm IST
Updated : Apr 9, 2020, 9:39 pm IST
SHARE ARTICLE
File
File

ਜਾਣੋ ਕਿਹੜੇ ਨੇ ਓਹ ਸ਼ੋਅ

ਮੁੰਬਈ- ਜਿੱਥੋਂ ਤੱਕ ਸਿਨੇਮਾ ਜਗਤ 'ਚ ਕੰਟੈਂਟ ਤੇ ਫੈਨ ਫੋਲੋਇੰਗ ਦੀ ਗੱਲ ਆਉਂਦੀ ਹੈ ਤਾਂ ਟੀ. ਵੀ. ਇੰਡਸਟਰੀ ਬਾਲੀਵੁੱਡ ਤੋਂ ਪਿੱਛੇ ਨਹੀਂ ਹੈ। ਵੱਡੇ ਪਰਦੇ ਦੀ ਤਰ੍ਹਾਂ ਛੋਟੇ ਪਰਦੇ 'ਚ ਫੇਮਸ ਹੋ ਚੁੱਕੇ ਕਈ ਕਲਾਕਾਰਾਂ ਦੇ ਨਾਂ ਵਿਵਾਦਾਂ 'ਚ ਆਉਂਦੇ ਰਹੇ ਹਨ। ਵਿਵਾਦਾਂ ਦੇ ਲਿਹਾਜ਼ ਨਾਲ ਦੇਖਿਆ ਜਾਵੇ ਤਾਂ 2019 ਕਈ ਸਿਤਾਰਿਆਂ ਲਈ ਮੁਸ਼ਕਲ ਭਰਿਆ ਰਿਹਾ। ਇਨ੍ਹਾਂ ਬਾਰੇ ਹੀ ਅਸੀਂ ਤੁਹਾਨੂੰ ਦੱਸਣ ਲੱਗੇ ਹਾਂ।

ਬਿੱਗ ਬੌਸ 13- ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' 'ਚ ਸਿਥਾਰਧ ਸ਼ੁਕਲਾ ਤੇ ਰਸ਼ਮੀ ਦੇਸਾਈ ਦੀ ਲੜਾਈ ਨੇ ਲੋਕਾਂ ਨੂੰ ਕਾਫੀ ਹੈਰਾਨ ਕੀਤਾ ਸੀ। ਹਾਲ ਹੀ ਦੇ ਐਪੀਸੋਡ 'ਚ ਹੋਈ ਦੋਵਾਂ ਦੀ ਲੜਾਈ ਇਸ ਹੱਦ ਤਕ ਵੱਧ ਗਈ ਕਿ ਦੋਵਾਂ ਨੇ ਇਕ-ਦੂਜੇ ਨੂੰ ਖੂਬ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਇਲਾਵਾ ਬਿੱਗ ਬੌਸ 'ਚ ਸ਼ੁਰੂ 'ਚ ਹੋਏ ਟਾਕਸ ਦੌਰਾਨ ਵੀ ਕਾਫੀ ਵਿਵਾਦ ਰਿਹਾ ਹੈ। ਲੋਕਾਂ ਨੇ ਬਿੱਗ ਬੌਸ ਦਾ ਬਾਇਕਾਟ ਕਰਨ ਦੀ ਮੰਗ ਕੀਤੀ ਸੀ, ਜਿਸ ਤੋਂ ਬਾਅਦ ਬਿੱਗ ਬੌਸ ਦੇ ਨਿਯਮਾਂ 'ਚ ਬਦਲਾਅ ਕੀਤਾ ਗਿਆ।

ਕੌਣ ਬਣੇਗਾ ਕਰੋੜਪਤੀ 11- 'ਕੌਣ ਬਣੇਗਾ ਕਰੋੜਪਤੀ-11' ਸ਼ੋਅ ਨੂੰ ਬਿੱਗ ਬੀ ਅਮਿਤਾਭ ਬੱਚਨ ਹੋਸਟ ਕਰਦੇ ਹਨ। ਇਸ ਵਾਰ ਦੇ ਸੀਜ਼ਨ ਨੇ ਆਪਣੀ ਵੱਖਰੀ ਧਾਰਨਾ ਤੇ ਪ੍ਰੇਰਣਾ ਕਰਕੇ ਖੂਬ ਸੁਰਖੀਆਂ ਬਟੋਰੀਆਂ। ਇਸ ਤੋਂ ਬਾਅਦ ਇਕ ਸਮਾਂ ਅਜਿਹਾ ਵੀ ਆਇਆ ਕਿ ਜਦੋਂ ਸੋਸ਼ਲ ਮੀਡੀਆ 'ਤੇ#BoycottKBC ਟ੍ਰੈਂਡ ਹੋਣਾ ਸ਼ੁਰੂ ਹੋਇਆ। ਇਸ ਦਾ ਕਾਰਨ ਸ਼ੋਅ 'ਚ ਪੁੱਛਿਆ ਇਕ ਸਵਾਲ ਸੀ।

ਕਪਿਲ ਸ਼ਰਮਾ ਸ਼ੋਅ ਤੋਂ ਸਿੱਧੂ ਦੀ ਵਿਦਾਈ- ਇਸ ਸਾਲ ਫਰਵਰੀ 'ਚ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ 'ਚ ਕਈ ਭਾਰਤੀ ਸੈਨਿਕਾਂ ਦੇ ਸ਼ਹੀਦ ਹੋਣ ਨਾਲ ਪੂਰਾ ਦੇਸ਼ ਗੁੱਸੇ 'ਚ ਸੀ। ਇਸ 'ਤੇ ਸਾਬਕਾ ਕ੍ਰਿਕਟਰ ਤੇ ਨੇਤਾ ਨਵਜੋਤ ਸਿੰਘ ਸਿੱਧੂ ਨੂੰ ਇਸ ਹਮਲੇ ਤੋਂ ਬਾਅਦ ਦਿੱਤੇ ਆਪਣੇ ਬਿਆਨ ਕਰਕੇ ਸ਼ੋਅ ਮੇਕਰਸ ਨੇ ਸ਼ੋਅ ਤੋਂ ਬਾਹਰ ਕਰ ਦਿੱਤਾ ਸੀ।

ਸ਼ਵੇਤਾ ਤਿਵਾੜੀ- ਇਸੇ ਸਾਲ ਟੀ. ਵੀ. ਅਦਾਕਾਰਾ ਸ਼ਵੇਤਾ ਤਿਵਾੜੀ ਨੂੰ ਆਪਣੀ ਵਿਆਹੁਤਾ ਜ਼ਿੰਦਗੀ 'ਚ ਕਈ ਉਤਾਰ-ਚੜਾਅ ਦੇਖਣ ਨੂੰ ਮਿਲੇ। ਸ਼ਵੇਤਾ ਨੇ ਰਾਜਾ ਚੌਧਰੀ ਨਾਲ ਤਲਾਕ ਤੋਂ ਬਾਅਦ ਐਕਟਰ ਅਭਿਨਵ ਕੋਹਲੀ ਨਾਲ ਵਿਆਹ ਕੀਤਾ ਪਰ ਇਹ ਵਿਆਹ ਵੀ ਕੁਝ ਜ਼ਿਆਦਾ ਸਮਾਂ ਨਹੀਂ ਚੱਲਿਆ। ਸ਼ਵੇਤਾ ਨੇ ਇਸ ਵਿਆਹ 'ਚ ਤੰਗ ਆ ਕੇ ਆਪਣੇ ਪਤੀ ਅਭਿਨਵ ਖਿਲਾਫ ਘਰੇਲੂ ਹਿੰਸਾ ਦਾ ਮਾਮਲਾ ਦਰਜ ਕੀਤਾ। ਇਸ ਮਾਮਲੇ 'ਚ ਅਭਿਨਵ ਨੂੰ 31 ਅਗਸਤ, 2019 ਤਕ ਨਿਆਇਕ ਹਿਰਾਸਤ 'ਚ ਰੱਖਿਆ ਗਿਆ ਸੀ।

ਅਨੂ ਮਲਿਕ- ਇਸ ਸਾਲ ਸਿੰਗਰ ਤੇ ਕੰਪੋਜ਼ਰ ਅਨੁ ਮਲਿਕ 'ਤੇ ਕਈ ਮਹਿਲਾਵਾਂ ਨੇ ਮੀਟੂ ਮੁਮੈਂਟ ਤਹਿਤ ਜ਼ਿਨਸੀ ਸ਼ੋਸ਼ਣ ਦੇ ਇਲਜ਼ਾਮ ਲਾਏ ਗਏ ਸਨ। ਇਸ ਤੋਂ ਬਾਅਦ ਅਨੁ ਮਲਿਕ ਨੂੰ ਸ਼ੋਅ ਇੰਡੀਅਨ ਆਈਡਲ 11 ਨੂੰ ਬਾਏ-ਬਾਏ ਕਹਿਣਾ ਪਿਆ ਸੀ। ਮਲਿਕ 'ਤੇ ਸੋਨਾ ਮਹਾਪਾਤਰਾ ਤੇ ਸ਼ਵੇਤਾ ਪੰਡਤ ਸਣੇ ਕਈ ਮਹਿਲਾਵਾਂ ਨੇ ਇਲਜ਼ਾਮ ਲਾਏ ਸਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement