ਬੌਬੀ ਦਿਓਲ ਨੇ ਅਪਣੇ ਬੇਟੇ ਨਾਲ ਸ਼ੇਅਰ ਕੀਤੀ ਤਸਵੀਰ 
Published : Jan 29, 2019, 12:21 pm IST
Updated : Jan 29, 2019, 12:23 pm IST
SHARE ARTICLE
 Aryaman Deol
Aryaman Deol

ਬਾਲੀਵੁੱਡ ਅਦਾਕਾਰ ਬੌਬੀ ਦਿਓਲ ਨੇ ਹਾਲ ਹੀ ਵਿਚ ਅਪਣਾ 50ਵਾਂ ਜਨਮਦਿਨ ਮਨਾਇਆ ਹੈ। ਉਨ੍ਹਾਂ ਨੇ ਪੂਰੇ ਪਰਵਾਰ ਦੇ ਨਾਲ ਮਿਲ ਕੇ ਧੂਮਧਾਮ ਨਾਲ ਅਪਣਾ ਜਨਮਦਿਨ ...

ਮੁੰਬਈ : ਬਾਲੀਵੁੱਡ ਅਦਾਕਾਰ ਬੌਬੀ ਦਿਓਲ ਨੇ ਹਾਲ ਹੀ ਵਿਚ ਅਪਣਾ 50ਵਾਂ ਜਨਮਦਿਨ ਮਨਾਇਆ ਹੈ। ਉਨ੍ਹਾਂ ਨੇ ਪੂਰੇ ਪਰਵਾਰ ਦੇ ਨਾਲ ਮਿਲ ਕੇ ਧੂਮਧਾਮ ਨਾਲ ਅਪਣਾ ਜਨਮਦਿਨ ਸੈਲੀਬਰੇਟ ਕੀਤਾ। ਬੌਬੀ ਦਿਓਲ ਨੇ ਅਪਣੇ ਇੰਸਟਾਗਰਾਮ 'ਤੇ ਅਪਣੇ ਬੇਟੇ ਆਰਿਆਮਨ ਦਿਓਲ ਦੇ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਨੂੰ ਲੋਕ ਖੂਬ ਪਸੰਦ ਕਰ ਰਹੇ ਹਨ। ਘੱਟ ਹੀ ਅਜਿਹਾ ਮੌਕਾ ਆਉਂਦਾ ਹੈ ਜਦੋਂ ਬੌਬੀ ਦਿਓਲ ਅਪਣੇ ਬੇਟੇ ਆਰਿਆਮਨ ਦੇ ਨਾਲ ਕੋਈ ਫੋਟੋ ਸ਼ੇਅਰ ਕਰਦੇ ਹਨ।

Aryaman DeolAryaman Deol

ਬੌਬੀ ਦਿਓਲ ਨੇ 5 - 6 ਮਹੀਨੇ ਪਹਿਲਾਂ ਅਪਣੇ ਬੇਟੇ ਦੇ ਨਾਲ ਇਕ ਤਸਵੀਰ ਸ਼ੇਅਰ ਕੀਤੀ ਸੀ, ਜਿਸ ਵਿਚ ਉਨ੍ਹਾਂ ਦੇ ਬੇਟੇ ਆਰਿਆਮਨ ਦਿਓਲ ਕਾਫ਼ੀ ਡੈਸ਼ਿੰਗ ਨਜ਼ਰ ਆਏ ਸਨ। ਅਪਣੇ ਬੇਟੇ ਦੇ ਨਾਲ ਤਸਵੀਰ ਸ਼ੇਅਰ ਕਰ ਬੌਬੀ ਦਿਓਲ ਨੇ ਕੈਪਸ਼ਨ ਵੀ ਲਿਖਿਆ ਹੈ। ਉਨ੍ਹਾਂ ਨੇ ਅਪਣੇ 49 ਦੀ ਜਰਨੀ ਨੂੰ ਇਸ ਕੈਪਸ਼ਨ ਵਿਚ ਕਾਫ਼ੀ ਖੂਬਸੂਰਤ ਦੱਸਿਆ ਹੈ। ਬੌਬੀ ਦਿਓਲ ਨੇ ਇਸ ਤਸਵੀਰ ਨੂੰ ਸ਼ੇਅਰ ਕਰ ਲਿਖਿਆ ਕਿ ਮੈਂ ਅਪਣੇ ਬੇਟੇ ਦੇ ਨਾਲ ਕਾਫ਼ੀ ਫਰੇਂਡਲੀ ਹਾਂ। ਮੈਂ 50 ਸਾਲ ਦਾ ਹੋ ਗਿਆ ਹਾਂ ਪਰ ਮੈਨੂੰ ਹਲੇ ਵੀ ਇਹ ਮਹਿਸੂਸ ਹੁੰਦਾ ਹੈ ਜਿਵੇਂ 20 ਸਾਲ ਦਾ ਹੋਵਾਂ।

Housefull 4Housefull 4

ਬੌਬੀ ਦਿਓਲ ਦੇ ਵੱਡੇ ਭਰਾ ਸੰਨੀ ਦਿਓਲ ਨੇ ਵੀ ਇਸ ਮੌਕੇ 'ਤੇ ਕੁੱਝ ਤਸਵੀਰਾਂ ਸ਼ੇਅਰ ਕੀਤੀਆਂ ਸਨ। ਜਿਸ ਵਿਚ ਉਹ ਬੌਬੀ ਅਤੇ ਉਨ੍ਹਾਂ ਦੇ ਬੇਟੇ ਦੇ ਨਾਲ ਨਜ਼ਰ ਆਏ ਸਨ। ਉਨ੍ਹਾਂ ਨੇ ਅਪਣੀ ਮਾਂ ਪ੍ਰਕਾਸ਼ ਕੌਰ ਦੇ ਨਾਲ ਵੀ ਇਕ ਤਸਵੀਰ ਸ਼ੇਅਰ ਕੀਤੀ ਸੀ, ਜਿਸ ਨੂੰ ਉਨ੍ਹਾਂ ਦੇ ਫੈਂਸ ਨੇ ਖੂਬ ਪਸੰਦ ਕੀਤਾ। ਬੌਬੀ ਦਿਓਲ ਨੇ ਹਾਲ ਹੀ ਵਿਚ ਅਪਣੀ ਪਤਨੀ ਤਾਨਿਆ ਦਿਓਲ ਦੇ ਨਾਲ ਵੀ ਇਕ ਤਸਵੀਰ ਇੰਸਟਾਗਰਾਮ 'ਤੇ ਸ਼ੇਅਰ ਕੀਤੀ ਸੀ, ਜਿਸ ਵਿਚ ਉਹ ਕਾਫ਼ੀ ਰੋਮਾਂਟਿਕ ਅੰਦਾਜ ਵਿਚ ਨਜ਼ਰ ਆਏ ਸਨ।

 

 
 
 
 
 
 
 
 
 
 
 
 
 

#HappyNewYear2019!! Love! Love! Love! to all ?

A post shared by Bobby Deol (@iambobbydeol) on

 

ਬੌਬੀ ਦਿਓਲ ਨੇ ਇਸ ਫੋਟੋ ਦੇ ਨਾਲ ਲਿਖਿਆ ਸੀ, ਸੱਚਾ ਪਿਆਰ...ਖੁਸ਼ੀਆਂ ਦੇ ਪਲ... ਬਹੁਤ ਹੀ ਪਿਆਰੀ ਪਤਨੀ। ਬੌਬੀ ਦਿਓਲ ਦਾ ਅਸਲੀ ਨਾਮ ਵਿਜੈ ਸਿੰਘ ਦਿਓਲ ਹੈ। ਬੌਬੀ ਦਿਓਲ ਡੀਜੇ ਦਾ ਕੰਮ ਵੀ ਕਰ ਚੁੱਕੇ ਹਨ। ਬੌਬੀ ਦਿਓਲ ਦੀ ਤਾਨਿਆ ਦਿਓਲ ਦੇ ਨਾਲ 1996 'ਚ ਵਿਆਹ ਹੋਇਆ ਸੀ ਅਤੇ ਇਨ੍ਹਾਂ ਦੇ ਦੋ ਬੇਟੇ ਹਨ। ਵਰਕਫਰੰਟ ਦੀ ਗੱਲ ਕਰੀਏ ਤਾਂ ਬੌਬੀ ਦਿਓਲ ਅਕਸ਼ੇ ਕੁਮਾਰ ਨਾਲ 'ਹਾਊਸਫੁਲ 4' ਨਾਲ ਦਰਸ਼ਕਾਂ ਦਾ ਦਿਲ ਜਿੱਤਦੇ ਨਜ਼ਰ ਆਉਣਗੇ। 

 

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement