ਬੌਬੀ ਦਿਓਲ ਨੂੰ 'ਰੇਸ 3' ਤੋਂ ਬਾਅਦ ਮੁੜ ਹੱਥ ਲੱਗੀ ਵੱਡੀ ਫਿਲਮ
Published : Feb 12, 2018, 3:29 pm IST
Updated : Feb 12, 2018, 10:01 am IST
SHARE ARTICLE

ਮੁੰਬਈ : ਪਿਛਲੇ ਕਾਫੀ ਸਮੇਂ ਤੋਂ ਬੌਬੀ ਦਿਓਲ ਲਾਈਮਲਾਈਟ ਤੋਂ ਦੂਰ ਸਨ ਪਰ ਇਨ੍ਹੀਂ ਦਿਨੀਂ ਹਰ ਕਿਤੇ ਉਨ੍ਹਾਂ ਦੀ ਚਰਚਾ ਹੋ ਰਹੀ ਹੈ ਤੇ ਹੋਵੇ ਵੀ ਕਿਉਂ ਨਾ, ਉਹ ਸਲਮਾਨ ਖਾਨ ਨਾਲ ਫਿਲਮ 'ਰੇਸ 3' 'ਚ ਇਕ ਹੱਟ ਕੇ ਕਿਰਦਾਰ 'ਚ ਜੋ ਦਿਖਣ ਵਾਲੇ ਹਨ। ਇੰਨਾ ਹੀ ਨਹੀਂ ਧਰਮਿੰਦਰ ਦੇ ਲਾਡਲੇ ਬੌਬੀ ਦਿਓਲ ਨੂੰ ਸੁਪਰਹਿੱਟ ਕਾਮੇਡੀ ਫ੍ਰੈਂਚਾਈਜ਼ੀ 'ਹਾਊਸਫੁੱਲ' ਦਾ ਹਿੱਸਾ ਵੀ ਬਣਾ ਦਿੱਤਾ ਗਿਆ ਹੈ। 


ਉਹ ਜਲਦ ਹੀ ਅਕਸ਼ੈ ਕੁਮਾਰ ਤੇ ਰਿਤੇਸ਼ ਦੇਸ਼ਮੁਖ ਵਰਗੇ ਅਭਿਨੇਤਾਵਾਂ ਨਾਲ 'ਹਾਊਸਫੁੱਲ-4' 'ਚ ਕਾਮੇਡੀ ਦਾ ਤੜਕਾ ਲਗਾਉਂਦੇ ਨਜ਼ਰ ਆਉਣਗੇ। ਕਿਹਾ ਜਾ ਰਿਹਾ ਹੈ ਕਿ ਬੌਬੀ ਕੋਲ੍ਹ ਹੁਣ ਫਿਰ ਤੋਂ ਵਧੀਆਂ ਫਿਲਮਾਂ ਦੇ ਆਫਰ ਆਉਣ ਲੱਗ ਗਏ ਹਨ ਪਰ ਉਹ ਬਹੁਤ ਸੋਚ-ਸਮਝ ਕੇ ਆਪਣੇ ਕਦਮ ਵਧਾ ਰਹੇ ਹਨ।


ਆਖਿਰੀ ਵਾਰ ਬੌਬੀ ਫਿਲਮ 'ਪੋਸਟਰ ਬੁਆਏਜ਼' 'ਚ ਨਜ਼ਰ ਆਏ ਸਨ। ਅੱਜਕਲ ਉਹ 'ਯਮਲਾ ਪਗਲਾ ਦੀਵਾਨਾ' ਦੇ ਤੀਜੇ ਭਾਗ ਦੀਆਂ ਤਿਆਰੀਆਂ 'ਚ ਵੀ ਲੱਗੇ ਹੋਏ ਹਨ। ਪਿਛਲੇ ਦਿਨੀਂ 'ਰੇਸ3' 'ਚ ਆਪਣੇ ਬਦਲੇ ਲੁੱਕ ਦੀ ਇਕ ਤਸਵੀਰ ਬੌਬੀ ਨੇ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀ ਸੀ। 


ਕਲੀਨ ਸ਼ੇਵਡ ਤੇ ਸਿਕਸ ਪੈਕ ਐਬਸ 'ਚ ਉਹ ਕਾਫੀ ਬਦਲੇ ਹੋਏ ਨਜ਼ਰ ਆਏ ਸਨ। ਬੌਬੀ ਦੇ ਇਸ ਲੁੱਕ ਦੀ ਲੋਕਾਂ ਨੇ ਰੱਜ ਕੇ ਤਾਰੀਫ ਕੀਤੀ ਸੀ। ਸੁਣਨ 'ਚ ਆ ਰਿਹਾ ਹੈ ਕਿ 'ਰੇਸ 3' 'ਚ ਆਪਣੇ ਰੋਲ ਲਈ ਬੌਬੀ ਨੇ ਖੂਬ ਮਿਹਨਤ ਕੀਤੀ ਹੈ ਤੇ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਇਕ ਵਾਰ ਫਿਰ ਉਹ ਇਸ ਫਿਲਮ ਨਾਲ ਇੰਡਸਟਰੀ 'ਚ ਧਮਾਕੇਦਾਰ ਵਾਪਸੀ ਕਰਨਗੇ।

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement