Actor Johnny Vector Death News: ਹਾਲੀਵੁਡ ਅਦਾਕਾਰ ਜੌਨੀ ਵੈਕਟਰ ਦਾ ਕਤਲ
Published : May 28, 2024, 7:33 am IST
Updated : May 28, 2024, 7:33 am IST
SHARE ARTICLE
'General Hospital' fame actor Johnny Vector shot dead by thieves
'General Hospital' fame actor Johnny Vector shot dead by thieves

ਟੀਐਮਜ਼ੈਡ ਦੀ ਰਿਪੋਰਟ ਅਨੁਸਾਰ ਜੌਨੀ ਦੀ ਮਾਂ ਤੇ ਪੁਲਿਸ ਨੇ 37 ਸਾਲਾ ਇਸ ਅਦਾਕਾਰ ਦੇ ਕਤਲ ਦੀ ਪੁਸ਼ਟੀ ਕੀਤੀ ਹੈ।

Actor Johnny Vector Death News: ਅਮਰੀਕਨ ਟੀਵੀ ਸ਼ੋਅ ‘ਜਨਰਲ ਹਾਸਪਿਟ’ ਤੋਂ ਹਰਮਨਪਿਆਰੇ ਹੋਏ ਹਾਲੀਵੁਡ ਅਦਾਕਾਰ ਜੌਨੀ ਵੈਕਟਰ ਦਾ ਕਤਲ ਹੋ ਗਿਆ ਹੈ। ਟੀਐਮਜ਼ੈਡ ਦੀ ਰਿਪੋਰਟ ਅਨੁਸਾਰ ਜੌਨੀ ਦੀ ਮਾਂ ਤੇ ਪੁਲਿਸ ਨੇ 37 ਸਾਲਾ ਇਸ ਅਦਾਕਾਰ ਦੇ ਕਤਲ ਦੀ ਪੁਸ਼ਟੀ ਕੀਤੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਅਦਾਕਾਰ ਜੌਨੀ ਵੈਕਟਰ ਲਾਸ ਏਂਜਲਸ ’ਚ ਅਪਣੇ ਇਕ ਦੋਸਤ ਨਾਲ ਵੈਸਟ ਪਿਕੋ ਬੁਲੇਵਾਰਡ ਤੇ ਸਾਊਥ ਹੋਪ ਸਟ੍ਰੀਟ ’ਤੇ ਸਨ। ਇਸ ਦੌਰਾਨ ਤਿੰਨ ਨਕਾਬਪੋਸ਼ਾਂ ਨੇ ਉਨ੍ਹਾਂ ਦੀ ਲੁੱਟ-ਖੋਹ ਕਰਨ ਦੀ ਕੋਸ਼ਿਸ਼ ਕੀਤੀ। ਉਹ ਉਨ੍ਹਾਂ ਦੀ ਕਾਰ ’ਚੋਂ ਕੈਟੇਲਿਟਿਕ ਕਨਵਰਟਰ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।

ਵੈਕਟਰ ਨੇ ਜਦੋਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਦਿਤੀ, ਤਾਂ ਚੋਰਾਂ ਨੇ ਉਨ੍ਹਾਂ ’ਤੇ ਗੋਲੀ ਚਲਾ ਦਿਤੀ। ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਕਾਤਲ ਮੌਕੇ ਤੋਂ ਫ਼ਰਾਰ ਹੋ ਗਏ। ਗੋਲੀਬਾਰੀ ਤੋਂ ਬਾਅਦ ਅਦਾਕਾਰ ਨੂੰ ਸਥਾਨਕ ਹਸਪਤਾਲ ਲਿਜਾਂਦਾ ਗਿਆ ਪਰ ਤੜਕੇ ਤਿੰਨ ਵਜੇ ਉਸ ਦੀ ਮੌਤ ਹੋ ਗਈ। ਮੁਲਜ਼ਮ ਹਾਲੇ ਫ਼ਰਾਰ ਹਨ।  

(For more Punjabi news apart from 'General Hospital' fame actor Johnny Vector shot dead by thieves, stay tuned to Rozana Spokesman)

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement