ਸੋਨੂੰ ਸੂਦ ਨੇ ਪੰਜਾਬ ਵਲ ਵਧਾਇਆ ਮਦਦ ਦਾ ਹੱਥ, ਕਿਹਾ- 'ਇਸ ਧਰਤੀ ਨੇ ਮੈਨੂੰ ਬਹੁਤ ਕੁਝ ਦਿਤਾ, ਹੁਣ ਮੇਰੀ ਵਾਰੀ'

By : GAGANDEEP

Published : Jul 27, 2023, 2:10 pm IST
Updated : Jul 27, 2023, 2:18 pm IST
SHARE ARTICLE
photo
photo

ਸੋਨੂੰ ਸੂਦ ਹੜ੍ਹ ਪ੍ਰਭਾਵਿਤ ਲੋਕਾਂ ਲਈ ਸ਼ੁਰੂ ਕੀਤਾ ਹੈਲਪਲਾਈਨ ਨੰਬਰ

 

ਮੁਹਾਲੀ: ਜਿਥੇ ਇਕ ਪਾਸੇ ਹੜ੍ਹਾਂ ਦੀ ਤ੍ਰਾਸਦੀ ਵਿਚ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਪ੍ਰਮੋਟ ਕਰਨ ਵਾਲੇ ਗਾਇਕ ਜੱਟ-ਜ਼ਮੀਨ, ਟਰੈਕਟਰ ਤੇ ਹਥਿਆਰਾਂ  ਨੂੰ ਪ੍ਰਮੋਟ ਕਰਨ ਵਾਲੇ ਗਾਇਕ ਕਿਤੇ ਨਜ਼ਰ ਨਹੀਂ ਆ ਰਹੇ, ਉਥੇ ਹੀ ਦੂਜੇ ਪਾਸੇ ਪੰਜਾਬ ਦੀ ਮਿੱਟੀ ਤੋਂ ਉੱਠ ਕੇ ਮਾਇਆ ਨਗਰੀ ਮੁੰਬਈ ਵਿਚ ਆਪਣੀ ਪਛਾਣ ਬਣਾਉਣ ਵਾਲੇ ਬਾਲੀਵੁੱਡ ਸਿਤਾਰੇ ਸੋਨੂੰ ਸੂਦ ਨੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਮਦਦ ਦਾ ਹੱਥ ਵਧਾਇਆ ਹੈ। ਉਨ੍ਹਾਂ ਨੇ ਪੰਜਾਬ ਵਿਚ ਆਏ ਹੜ੍ਹਾਂ ਦੇ ਦੁਖਾਂਤ 'ਤੇ ਵੀ ਦੁੱਖ ਪ੍ਰਗਟ ਕੀਤਾ ਹੈ।

 

 

ਸੋਨੂੰ ਸੂਦ ਨੇ ਆਪਣੇ ਟਵਿਟਰ ਹੈਂਡਲ 'ਤੇ ਪੋਸਟ ਕੀਤਾ ਹੈ। ਜਿਸ ਵਿਚ ਸੋਨੂੰ ਸੂਦ ਨੇ ਲਿਖਿਆ ਹੈ-ਮੇਰਾ ਪਿਆਰਾ ਪੰਜਾਬ, ਤੇਰੇ ਲਈ ਮੇਰਾ ਦਿਲ ਦੁਖਦਾ ਹੈ। ਮੈਂ ਵਿਹਲਾ ਖੜ੍ਹਾ ਨਹੀਂ ਹੋ ਸਕਦਾ ਕਿਉਂਕਿ ਹੜ੍ਹ ਉਸ ਜ਼ਮੀਨ 'ਤੇ ਤਬਾਹੀ ਮਚਾ ਦਿੰਦਾ ਹੈ ਜਿਸ ਨੇ ਮੈਨੂੰ ਉਭਾਰਿਆ ਹੈ। ਪੰਜਾਬ ਨੇ ਮੈਨੂੰ ਬਹੁਤ ਕੁਝ ਦਿਤਾ ਹੈ ਅਤੇ ਹੁਣ ਵਾਪਸ ਦੇਣ ਦਾ ਸਮਾਂ ਆ ਗਿਆ ਹੈ।

ਉਨ੍ਹਾਂ ਨੇ ਆਪਣੇ ਟਵੀਟ 'ਚ ਲਿਖਿਆ- ਅਸੀਂ ਮਿਲ ਕੇ ਇਸ ਤੂਫਾਨ ਦਾ ਸਾਹਮਣਾ ਕਰਾਂਗੇ, ਲੋੜਵੰਦ ਪੰਜਾਬੀਆਂ ਲਈ ਮੁੜ ਨਿਰਮਾਣ ਕਰਾਂਗੇ ਅਤੇ ਮਜ਼ਬੂਤ ​​ਹੋਵਾਂਗੇ। ਉਨ੍ਹਾਂ ਨੇ ਆਪਣੇ ਟਵੀਟ ਵਿਚ ਸੂਦ ਚੈਰਿਟੀ ਫਾਊਂਡੇਸ਼ਨ ਦਾ ਇੱਕ ਨੰਬਰ 78886-75107 ਵੀ ਜਾਰੀ ਕੀਤਾ ਹੈ। ਇਹ ਵੀ ਲਿਖਿਆ ਹੈ ਕਿ ਕੋਈ ਵੀ ਲੋੜਵੰਦ ਸਾਨੂੰ ਇਸ ਨੰਬਰ 'ਤੇ SMS ਰਾਹੀਂ ਸੁਨੇਹਾ ਭੇਜ ਸਕਦਾ ਹੈ। ਮਦਦ ਉਸ ਤੱਕ ਪਹੁੰਚ ਜਾਵੇਗੀ। ਟਵੀਟ ਵਿਚ ਉਨ੍ਹਾਂ ਨੇ ਆਪਣੀ ਭੈਣ ਨਾਲ ਇਕ ਫੋਟੋ ਵੀ ਸ਼ੇਅਰ ਕੀਤੀ ਹੈ।

ਫਿਲਮ ਐਕਟਰ ਸੋਨੂੰ ਸੂਦ ਦੀ ਫਾਊਂਡੇਸ਼ਨ ਕੋਰੋਨਾ ਮਹਾਮਾਰੀ ਦੌਰਾਨ ਵੀ ਲੋਕਾਂ ਦੇ ਨਾਲ ਖੜ੍ਹੀ ਰਹੀ। ਸੋਨੂੰ ਸੂਦ ਨੇ ਦੇਸ਼ ਭਰ 'ਚ ਕੋਰੋਨਾ ਮਹਾਮਾਰੀ ਦੌਰਾਨ ਹਜ਼ਾਰਾਂ ਲੋਕਾਂ ਦੀ ਮਦਦ ਕੀਤੀ। ਕਿਸੇ ਨੂੰ ਜਹਾਜ਼ ਅਤੇ ਕਾਰ ਰਾਹੀਂ ਆਪਣੇ ਘਰ ਪਹੁੰਚਾਇਆ ਅਤੇ ਕਿਸੇ ਨੂੰ ਬੀਮਾਰੀ ਲਈ ਪੈਸੇ ਦਿਤੇ ਗਏ। ਇਥੋਂ ਤੱਕ ਕਿ ਖਾਣ-ਪੀਣ ਦਾ ਸਾਮਾਨ ਦੇ ਕੇ ਵੀ ਕਈ ਲੋਕਾਂ ਦੀ ਮਦਦ ਕੀਤੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement