ਬਾਲੀਵੁੱਡ ਸਿਤਾਰਿਆਂ ਨੇ ਦਿੱਤੀ ਕ੍ਰਿਸਮਸ ਦੀ ਵਧਾਈ
Published : Dec 25, 2018, 3:59 pm IST
Updated : Dec 25, 2018, 3:59 pm IST
SHARE ARTICLE
Bollywood celebrities
Bollywood celebrities

ਅੱਜ ਦੁਨੀਆਂ ਕਰਿਸਮਸ (Christmas 2018) ਦੇ ਰੰਗ ਵਿਚ ਰੰਗੀ ਹੋਈ ਹੈ। ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਸੋਸ਼ਲ ਮੀਡੀਆ ਦੇ ਜਰੀਏ ਅਪਣੇ ਫੈਂਸ ਨੂੰ ਕਰਿਸਮਸ ਦੀ ....

ਮੁੰਬਈ (ਭਾਸ਼ਾ) :- ਕਰਿਸਮਸ ਡੇ ਈਸਾਈ ਧਰਮ ਦੇ ਲੋਕਾਂ ਦਾ ਪ੍ਰਮੁੱਖ ਤਿਉਹਾਰ ਹੈ। ਇਹ ਪੂਰੇ ਵਿਸ਼ਵ ਵਿਚ ਫੈਲੇ ਈਸਾ ਮਸੀਹ ਦੇ ਕਰੋੜਾਂ ਪੈਰੋਕਾਰਾਂ ਲਈ ਨਾਪਾਕੀ ਦਾ ਸੁਨੇਹਾ ਲਿਆਉਂਦਾ ਹੈ। ਇਸ ਨੂੰ 'ਵੱਡਾ ਦਿਨ' ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।

ਬਾਜ਼ਾਰ ਵਿਚ ਵੀ ਕਰਿਸਮਸ ਨੂੰ ਲੈ ਕੇ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਅੱਜ ਦੁਨੀਆਂ ਕਰਿਸਮਸ (Christmas 2018) ਦੇ ਰੰਗ ਵਿਚ ਰੰਗੀ ਹੋਈ ਹੈ।


ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਸੋਸ਼ਲ ਮੀਡੀਆ ਦੇ ਜਰੀਏ ਅਪਣੇ ਫੈਂਸ ਨੂੰ ਕਰਿਸਮਸ ਦੀ ਵਧਾਈ  ਦੇ ਰਹੇ ਹਨ। ਪ੍ਰਿਅੰਕਾ ਚੋਪੜਾ, ਨਿਕ ਜੋਨਸ, ਸੁਸ਼ਮਿਤਾ ਸੇਨ, ਸ਼ਿਲਪਾ ਸ਼ੈਟੀ, ਮਾਧੁਰੀ ਦਿਕਸ਼ਿਤ ਨੇਨੇ, ਅਦਨਾਨ ਸਾਮੀ, ਪੰਕਜ ਤ੍ਰਿਪਾਠੀ, ਰਾਹੁਲ ਬੋਸ ਸਮੇਤ ਸੇਲੇਬਸ ਨੇ ਸੋਸ਼ਲ ਮੀਡੀਆ 'ਤੇ ਫੈਂਸ ਨੂੰ ਕਰਿਸਮਸ ਦੀਆਂ ਢੇਰਾਂ ਵਧਾਈਆਂ ਦਿਤੀਆਂ ਹਨ।

ਜਾਂਣਦੇ ਹਾਂ ਕਰਿਸਮਸ ਦੇ ਇਸ ਖਾਸ ਮੌਕੇ 'ਤੇ ਕਿਸਨੇ ਕੀ ਕਿਹਾ। ਵਿਸ਼ਵਭਰ ‘ਚ ਕ੍ਰਿਸਮਸ ਦੇ ਤਿਉਹਾਰ ਨੂੰ ਲੈ ਕੇ ਲੋਕਾਂ ‘ਚ ਪੂਰਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਜਿਸ ਦੇ ਚਲਦੇ ਸਾਡੇ ਫਿਲਮੀ ਸਿਤਾਰਿਆਂ ਨੇ ਵੀ ਅਪਣੇ ਫੈਨਜ਼ ਨੂੰ ਕ੍ਰਿਸਮਸ ਦੀ ਵਧਾਈ ਦਿੱਤੀ ਹੈ। ਬਾਲੀਵੁੱਡ ਸਟਾਰ ਕਲਾਕਾਰਾਂ ਨੇ ਅਪਣੇ-ਅਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਕ੍ਰਿਸਮਸ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ।

ਬਾਲੀਵੁੱਡ ਦੇ ‘ਸਿੰਘਮ’ ਅਜੇ ਦੇਵਗਨ ਟਵਿਟਰ ਤੇ ਲਿਖਿਆ: “ਮੈਰੀ ਕ੍ਰਿਸਮਸ , ਆਸੇ-ਪਾਸੇ ਹਾਸੇ ਤੇ ਖੁਸ਼ੀਆਂ ਵੰਡੋ।” ਦੇਸੀ ਗਰਲ ਪ੍ਰਿਯੰਕਾ ਚੋਪੜਾ ਜੋ ਕੇ ਹਾਲ ਹੀ ‘ਚ ਨਿੱਕ ਜੋਨਸ ਦੇ ਨਾਲ ਵਿਆਹ ਦੇ ਬੰਧਨ ‘ਚ ਬੱਝੇ ਹਨ ਤੇ ਆਪਣੇ ਪਰਿਵਾਰ ਸਮੇਤ ਇੰਗਲੈਂਡ ‘ਚ ਛੁੱਟੀਆਂ ਮਨਾ ਰਹੇ ਹਨ।

ਪ੍ਰਿਯੰਕਾ ਨੇ ਅਪਣੇ ਪਰਿਵਾਰ ਦੀ ਤਸਵੀਰ ਸਾਂਝੀ ਕਰਦੇ ਹੋਏ ਦੱਸਿਆ ਹੈ ਕਿ ਉਹ ਇੰਗਲੈਂਡ ‘ਚ ਕ੍ਰਿਸਮਸ ਦੇ ਤਿਉਹਾਰ ਨੂੰ ਅਪਣੇ ਫੈਮਲੀ ਦੇ ਨਾਲ ਸੈਲੀਬ੍ਰੇਟ ਕਰ ਰਹੇ ਹਨ।

ਇਸ ਤੋਂ ਇਲਾਵਾ ਅਕਸ਼ੈ ਕੁਮਾਰ, ਬਾਲੀਵੁੱਡ ਅਦਾਕਾਰ ਸੁਸ਼ਮੀਤਾ ਸੇਨ, ਆਲੀਆ ਭੱਟ, ਜੈਕਲੀਨ ਫਰਨਾਂਡੀਜ਼, ਕਾਰਤਿਕ ਆਰੀਅਨ ਤੇ ਕਈ ਹੋਰ ਹਿੰਦੀ ਪਰਦੇ ਦੇ ਕਲਾਕਾਰਾਂ ਨੇ ਇਸ ਤਿਉਹਾਰ ਦੀ ਵਧਾਈ ਦਿੱਤੀ ਹੈ। ਉੱਧਰ ਸਾਡੇ ਕ੍ਰਿਕਟ ਸਟਾਰ ਵਰਿੰਦਰ ਸਹਿਵਾਗ, ਵਿਰਾਟ ਕੋਹਲੀ, ਸੋਰਵ ਗਾਂਗੁਲੀ , ਯੁਵਰਾਜ ਸਿੰਘ ਨੇ ਵੀ ਕ੍ਰਿਸਮਸ ਦੀਆਂ ਵਧਾਈਆਂ ਦਿੱਤੀਆਂ ਹਨ। ਇਸ ਤਿਉਹਾਰ ਨੂੰ ਦੁਨੀਆ ਭਰ ‘ਚ ਜ਼ੋਰਾ-ਸ਼ੋਰਾ ਦੇ ਨਾਲ ਮਨਾਇਆ ਜਾ ਰਿਹਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement