CAA ਨੂੰ ਲੈ ਕੇ ਹੋਈ ਹਿੰਸਾ 'ਤੇ ਭੜਕੇ ਫਿਲਮੀ ਅਦਾਕਾਰ...
Published : Feb 25, 2020, 3:54 pm IST
Updated : Feb 25, 2020, 4:18 pm IST
SHARE ARTICLE
Sonam kapoor anurag swara tweets
Sonam kapoor anurag swara tweets

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ 'ਤੇ...

ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉੱਤਰ ਪੂਰਬੀ ਦਿੱਲੀ 'ਚ ਹਿੰਸਕ ਘਟਨਾਵਾਂ 'ਤੇ ਚਿੰਤਾ ਜਤਾਉਂਦੇ ਹੋਏ ਅੱਜ ਭਾਵ ਮੰਗਲਵਾਰ ਕਾਨਫਰੰਸ ਕੀਤੀ। ਉਹਨਾਂ ਨੇ ਸਾਰੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ। ਕੇਜਰੀਵਾਲ ਨੇ ਅੱਜ ਉੱਤਰ-ਪੂਰਬੀ ਦਿੱਲੀ ਦੇ ਸਾਰੇ ਵਿਧਾਇਕਾਂ ਅਤੇ ਹਿੰਸਾ ਪ੍ਰਭਾਵਿਤ ਹੋਰ ਖੇਤਰਾਂ ਦੇ ਵਿਧਾਇਕਾਂ ਸਮੇਤ ਉੱਚ ਅਧਿਕਾਰੀਆਂ ਦੇ ਨਾਲ ਸਥਿਤੀ ਦੀ ਸਮੀਖਿਆ ਕੀਤੀ।

 

 

ਉੱਥੇ ਹੀ ਫ਼ਿਲਮੀ ਅਦਾਕਾਰਾਂ ਨੇ ਵੀ ਇਸ ਤੇ ਰੋਸ ਪ੍ਰਗਟਾਇਆ ਹੈ। ਇਸ ਦੌਰਾਨ ਸੜਕਾਂ 'ਤੇ ਉਤਰੇ ਲੋਕ ਹਿੰਸਕ ਹੋ ਗਏ। ਇਕ ਪੁਲਸ ਕਰਮੀ ਸਮੇਤ 4 ਲੋਕਾਂ ਦੀ ਮੌਤ ਹੋ ਗਈ ਤੇ ਕਈ ਲੋਕੀ ਜ਼ਖਮੀ ਹੋ ਗਏ। ਸੋਸ਼ਲ ਮੀਡੀਆ 'ਤੇ ਲੋਕਾਂ ਨੇ ਇਸ ਮਾਮਲੇ 'ਤੇ ਆਪਣੀ ਰਾਏ ਦਿੱਤੀ ਤੇ ਬਾਲੀਵੁੱਡ ਵੀ ਇਸ ਮਾਮਲੇ 'ਚ ਪਿੱਛੇ ਨਹੀਂ ਰਿਹਾ। ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ, ਅਨੁਰਾਗ ਕਸ਼ਅਪ, ਰਵੀਨਾ ਟੰਡਨ, ਈਸ਼ਾ ਗੁਪਤਾ, ਰਿਚਾ ਚੱਡਾ ਅਤੇ ਗੌਹਰ ਖਾਨ ਵਰਗੇ ਸਿਤਾਰਿਆਂ ਨੇ #Delhiburning ਅਤੇ #Delhiviolence 'ਤੇ ਆਪਣੀ ਗੱਲ (ਰਾਏ) ਰੱਖੀ।

 

 

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ 'ਤੇ ਇਸ ਮਾਹੌਲ ਦਾ ਠੀਕਰਾ ਤੋੜ ਰਹੇ ਇਕ ਯੂਜ਼ਰਸ ਨੇ ਟਵੀਟ ਨੂੰ ਰੀ-ਟਵੀਟ ਕਰਦੇ ਹੋਏ ਅਨੁਰਾਗ ਕਸ਼ਅਪ ਨੇ ''ਸ਼ਰਮ ਆਉਂਦੀ ਹੈ ਤੇਰੇ 'ਤੇ।'' ਸਵਰਾ ਭਾਸਕਰ ਨੇ ਟਵਿਟਰ 'ਤੇ ਆਪਣੇ ਵਿਚਾਰ ਰੱਖਦੇ ਹੋਏ ਲਿਖਿਆ, ''ਇਹ ਇਕ ਬਹੁਤ ਜ਼ਰੂਰੀ ਅਪੀਲ ਹੈ। ਆਮ ਆਦਮੀ ਪਾਰਟੀ, ਟਵੀਟ ਕਰਨ ਤੋਂ ਬਾਅਦ ਹੁਣ ਅੱਗੇ ਵੀ ਕੁਝ ਕਰੋ।''

 

 

ਰਿਚਾ ਚੱਡਾ ਨੇ ਲਿਖਿਆ, ''ਮੈਂ ਆਪਣੀ ਤਸੱਲੀ ਜ਼ਾਹਰ ਕਰਦੀ ਹਾਂ ਤੇ ਮੈਂ ਮੁਆਵਜ਼ਾ ਦੇਣ ਲਈ ਜੋ ਵੀ ਕਰ ਸਕਦੀ ਹਾਂ, ਜ਼ਰੂਰ ਕਰਾਂਗੀ। ਉਨ੍ਹਾਂ ਜਵਾਨਾਂ ਨੂੰ ਸਲਾਮ ਹੈ, ਜਿਹੜੇ ਬੰਦੂਕ ਦੀ ਨੌਂਕ ਅੱਗੇ ਨਹੀਂ ਝੁਕੇ। ਉਹ ਲਾਲ ਟੀ-ਸ਼ਰਟ ਵਾਲਾ ਅੱਤਵਾਦੀ ਜਲਦ ਤੋਂ ਜਲਦ ਗ੍ਰਿਫਤਾਰ ਹੋਣਾ ਚਾਹੀਦਾ ਹੈ।'' ਰਵੀਨਾ ਟੰਡਨ ਨੇ ਲਿਖਿਆ, ''ਇਨ੍ਹਾਂ ਸੰਘਰਸ਼ ਕੀਤਾ ਤੇ ਇਕ ਸ਼ਹੀਦ ਹੋ ਗਿਆ।

 

 

ਦੋਸਤੋਂ ਕੀ ਅਸੀਂ ਉਨ੍ਹਾਂ ਬਹਾਦਰਾਂ ਲਈ ਹਮਦਰਦੀ ਪ੍ਰਗਟ ਕਰ ਸਕਦੇ ਹਾਂ।'' ਈਸ਼ਾ ਗੁਪਤਾ ਨੇ ਲਿਖਿਆ, ''ਸੀਰੀਆ? ਦਿੱਲੀ? ਹਿੰਸਕ ਲੋਕ ਹਿੰਸਕ ਵਰਤਾਓ ਕਰ ਰਹੇ ਹਨ।'' ਗੌਹਰ ਖਾਨ ਨੇ ਲਿਖਿਆ, ''ਇਹ ਨਫਰਤ ਆਖਿਰ ਕਿੱਥੋਂ ਆ ਰਹੀ ਹੈ? ਇਕ ਟੋਪੀ ਵਾਲਾ ਆਦਮੀ, ਇਕ ਦਾੜ੍ਹੀ ਵਾਲਾ ਆਦਮੀ, ਜਾਂ ਤਾਂ ਖੂਨ ਨਾਲ ਲਥਪੱਥ ਹੈ। ਮੈਂ ਪੁੱਛਦੀ ਹਾਂ ਕਿ ਫਿਰ ਇਹ ਲੋਕ ਕੌਣ ਹਨ, ਜਿਹੜੇ ਲਾਠੀਆਂ ਲੈ ਕੇ ਖੜ੍ਹੇ ਹੋਏ ਹਨ?''

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement