ਸਲਮਾਨ ਖਾਨ ਸ਼ੂਟਿੰਗ ਦੌਰਾਨ ਹੋਏ ਜ਼ਖਮੀ, ਇਲਾਜ ਲਈ ਤੁਰਤ ਲਿਜਾਇਆ ਗਿਆ ਮੁੰਬਈ
Published : Nov 22, 2018, 8:22 pm IST
Updated : Nov 22, 2018, 8:22 pm IST
SHARE ARTICLE
Salman Khan gets injured
Salman Khan gets injured

ਸਲਮਾਨ ਖਾਨ ਦੀ ਆਉਣ ਵਾਲੀ ਫਿਲਮ 'ਭਾਰਤ' ਦੇ ਸ਼ੂਟਿੰਗ ਸੈਟ ਤੋਂ ਖਬਰ ਸਾਹਮਣੇ ਆਈ ਹੈ। ਸਲਮਾਨ ਖਾਨ ਸ਼ੂਟਿੰਗ ਸੈਟ ਉਤੇ ਜ਼ਖ਼ਮੀ ਹੋ ਗਏ ਹਨ। ਸੂਤਰਾਂ ਤੋਂ...

ਮੁੰਬਈ : (ਭਾਸ਼ਾ) ਸਲਮਾਨ ਖਾਨ ਦੀ ਆਉਣ ਵਾਲੀ ਫਿਲਮ 'ਭਾਰਤ' ਦੇ ਸ਼ੂਟਿੰਗ ਸੈਟ ਤੋਂ ਖਬਰ ਸਾਹਮਣੇ ਆਈ ਹੈ। ਸਲਮਾਨ ਖਾਨ ਸ਼ੂਟਿੰਗ ਸੈਟ ਉਤੇ ਜ਼ਖ਼ਮੀ ਹੋ ਗਏ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ, ਸਲਮਾਨ ਖਾਨ ਨੂੰ ਸੈਟ ਉਤੇ ਅਭਿਆਸ ਕਰਨ ਦੇ ਦੌਰਾਨ ਸੱਟ ਲੱਗੀ ਹੈ। ਅਜਿਹੇ ਵਿਚ ਸਲਮਾਨ ਖਾਨ ਨੇ ਜ਼ਖ਼ਮੀ ਹੋਣ ਤੋਂ ਬਾਅਦ ਵੀ ਸ਼ੂਟਿੰਗ ਨੂੰ ਜਾਰੀ ਰੱਖਿਆ ਪਰ ਅਚਾਨਕ ਦਰਦ ਵਧਣ ਨਾਲ ਉਨ੍ਹਾਂ ਨੂੰ ਮੁੰਬਈ ਲੈ ਜਾਣਾ ਪਿਆ। 

Salman KhanSalman Khan

ਸਲਮਾਨ ਖਾਨ ਫਿਲਮ ਵਿਚ ਕੋਈ ਰੁਕਾਵਟ ਨਾ ਹੋ ਇਸ ਦੇ ਲਈ ਜ਼ਖ਼ਮੀ ਹੋਣ ਤੋਂ ਬਾਅਦ ਵੀ ਸ਼ੂਟਿੰਗ ਕਰਦੇ ਰਹੇ ਪਰ ਉਨ੍ਹਾਂ ਦਾ ਦਰਦ ਵਧਦਾ ਹੀ ਗਿਆ ਅਤੇ ਉਨ੍ਹਾਂ ਨੂੰ ਤੁਰਤ ਮੁੰਬਈ ਲੈ ਜਾਣਾ ਪਿਆ। ਇਥੇ ਉਨ੍ਹਾਂ ਦਾ ਚੈਕਅਪ ਕੀਤਾ ਜਾ ਰਿਹਾ ਹੈ। ਫਿਲਮ ਦੀ ਸ਼ੂਟਿੰਗ ਜਾਰੀ ਕਰਨ ਲਈ ਸਲਮਾਨ ਖਾਨ ਜਲਦੀ ਹੀ ਪਰਤਣਗੇ ਜਾਂ ਨਹੀਂ ਇਹ ਤਾਂ ਡਾਕਟਰ ਹੀ ਦੱਸਣਗੇ।  ਫਿਲਮ ਦੀ ਸ਼ੂਟਿੰਗ ਪੰਜਾਬ ਵਿਚ ਹੋ ਰਹੀ ਹੈ ਜਿੱਥੇ ਫਿਲਮ ਦੇ ਬਾਕੀ ਕਲਾਕਾਰ ਕਟਰੀਨਾ ਕੈਫ ਅਤੇ ਸੁਨੀਲ ਗਰੋਵਰ ਵੀ ਸ਼ੂਟਿੰਗ ਲਈ ਪਹੁੰਚੇ ਹੋਏ ਸਨ।

Salman KhanSalman Khan

ਸਲਮਾਨ ਖਾਨ ਦੇ ਇਲਾਜ ਲਈ ਮੁੰਬਈ ਆਉਣ ਤੋਂ ਬਾਅਦ ਸੁਨੀਲ ਅਤੇ ਕਟਰੀਨਾ ਨੇ ਵੀ ਅਪਣੇ ਹਿੱਸੇ ਦੇ ਸ਼ਾਟਸ ਦਿਤੇ ਅਤੇ ਮੁੰਬਈ ਚਲੇ ਗਏ। ਪੰਜਾਬ ਵਿਚ ਹੋਣ ਵਾਲੇ ਕੁੱਝ ਸ਼ੂਟ ਹੁਣੇ ਬਾਕੀ ਹਨ। ਫਿਲਮ ਨੂੰ ਸੁਲਤਾਨ ਦੇ ਡਾਇਰੇਕਟਰ ਅਲੀ ਅੱਬਾਸ ਜ਼ਫਰ ਡਾਇਰੈਕਟ ਕਰ ਰਹੇ ਹਨ। ਫਿਲਮ ਵਿਚ ਸਲਮਾਨ ਖਾਨ ਤੋਂ ਇਲਾਵਾ ਸੁਨੀਲ ਗਰੋਵਰ, ਕਟਰੀਨਾ ਕੈਫ, ਨੋਰਾ ਫਤੇਹਿ, ਤਬੂ ਅਤੇ ਦਿਸ਼ਾ ਪਟਾਨੀ ਵੀ ਨਜ਼ਰ ਆਉਣਗੇ। ਫਿਲਮ ਅਗਲੇ ਸਾਲ ਈਦ ਦੇ ਮੌਕੇ ਉਤੇ ਰਿਲੀਜ਼ ਹੋਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement