Father's Day ਤੇ ਬੱਚਿਆਂ ਨੂੰ ਮਿਸ ਕਰ ਰਹੇ ਨੇ ਸੰਜੇ ਦੱਤ, ਸਾਂਝੀਆਂ ਕੀਤੀਆਂ ਇਹ ਗੱਲਾਂ
Published : Jun 21, 2020, 2:29 pm IST
Updated : Jun 21, 2020, 2:29 pm IST
SHARE ARTICLE
Photo
Photo

ਸੰਜੇ ਦੱਤ ਦੀ ਪਤਨੀ ਮਾਨਿਤਾ ਦੱਤ ਅਤੇ ਉਸ ਦੇ ਬੱਚੇ ਸ਼ਾਰਾਹਨ ਦੱਤ ਵੀ ਲੌਕਡਾਊਨ ਤੋਂ ਠੀਕ ਪਹਿਲਾਂ ਦੁੰਬਈ ਵਿਚ ਸਨ।

ਕਰੋਨਾ ਵਾਇਰਸ ਨੂੰ ਰੋਕਣ ਦੇ ਲਈ ਦੇਸ਼ ਭਰ ਵਿਚ ਲੌਕਡਾਊਨ ਲਾਗੂ ਕੀਤਾ ਗਿਆ ਸੀ। ਇਸ ਸਮੇਂ ਜਿਹੜਾ ਵਿਅਕਤੀ ਜਿੱਥੇ ਵੀ ਮੌਜ਼ੂਦ ਸੀ ਉਹ ਲੌਕਡਾਊਨ ਦੇ ਐਲਾਨ ਤੋਂ ਬਾਅਦ ਉੱਥੇ ਹੀ ਰਹਿ ਗਿਆ। ਸੰਜੇ ਦੱਤ ਦੀ ਪਤਨੀ ਮਾਨਿਤਾ ਦੱਤ ਅਤੇ ਉਸ ਦੇ ਬੱਚੇ ਸ਼ਾਰਾਹਨ ਦੱਤ ਵੀ ਲੌਕਡਾਊਨ ਤੋਂ ਠੀਕ ਪਹਿਲਾਂ ਦੁੰਬਈ ਵਿਚ ਸਨ। ਇੰਟਰਨੈਸ਼ਨ ਫਲਾਈਟਾਂ ਨਾ ਚੱਲਣ ਦੇ ਕਾਰਨ ਉਹ ਹਾਲੇ ਵੀ ਦੁੰਬਈ ਵਿਚ ਹੀ ਮੌਜੂਦ ਹਨ, ਪਰ ਉਧਰ ਸੰਜੇ ਦੱਤ ਮੁੰਬਈ ਵਿਚ ਮੌਜੂਦ ਹਨ।

photophoto

ਅੱਜ ਪਿਤਾ ਦਿਵਸ ਮੌਕੇ ਸੰਜੂ ਆਪਣੇ ਬੱਚਿਆਂ ਨੂੰ ਕਾਫੀ ਮਿਸ ਕਰ ਰਹੇ ਹਨ। ਸੰਜੇ ਦੱਤ ਨੇ ਕਿਹਾ ਕਿ ਹਰ ਸਾਲ ਮੇਰੇ ਬੱਚੇ ਪਿਤਾ ਦਿਵਸ ਨੂੰ ਵੱਧ ਤੋਂ ਵੱਧ ਸਪੈਸ਼ਲ ਬਣਾਉਂਣ ਦੀ ਕੋਸ਼ਿਸ਼ ਕਰਦੇ ਹਨ। ਉਹ ਆਪਣੇ ਹੱਥਾਂ ਨਾਲ ਗਿਫਟ ਅਤੇ ਕਾਰਡ ਤਿਆਰ ਕਰਦੇ ਹਨ ਅਤੇ ਮੈਨੂੰ ਸਪੈਸ਼ਲ ਫੀਲ ਕਰਵਾਉਂਦੇ ਹਨ। ਅਸੀਂ ਹਰ ਸਾਲ ਇਹ ਵੀ ਸੁਨਿਸਚਿਤ ਕਰਦੇ ਹਾਂ ਕਿ ਅਸੀਂ ਸਾਰਿਆਂ ਨੇ ਇਕੱਠੇ ਲੰਚ ਕਰਨਾ ਹੈ ਜਿਸ ਵਿਚ ਸਭ ਦਾ ਪਸੰਦੀਦਾ ਖਾਣਾ ਹੁੰਦਾ ਹੈ। ਪਿਛਲੇ ਸਾਲ ਬੱਚਿਆਂ ਨੇ ਮੇਰੇ ਲਈ ਘਰ ਵਿਚ ਹੀ ਇਕ ਡਰਾਮਾ ਤਿਆਰ ਕੀਤਾ ਸੀ ਅਤੇ ਉਹ ਮੇਰੇ ਲਈ ਕਾਫੀ ਯਾਦਗਾਰ ਹੈ।

Sanjay duttSanjay dutt

ਉੱਥੇ ਹੀ ਮਾਨਿਤਾ ਨੇ ਵੀ ਕਿਹਾ ਕਿ ਮੈਂ ਜਾਣਦੀ ਹਾਂ ਕਿ ਸੰਜੂ ਅਜਿਹੀ ਫੀਲਡ ਵਿਚ ਹਨ ਜਿੱਥੇ ਉਨ੍ਹਾਂ ਲਈ ਸਮਾਂ ਕੱਡਣਾ ਮੁਸ਼ਕਿਲ ਹੋ ਜਾਂਦਾ ਹੈ। ਇਸ ਦੇ ਬਾਵਜੂਦ ਵੀ ਉਹ ਫੈਮਲੀ ਲਈ ਹਮੇਸ਼ਾ ਸਮਾਂ ਕੱਡਦੇ ਹਨ। ਚਾਹੇ ਉਨ੍ਹਾਂ ਦੀ ਬੈਕ-ਟੂ-ਬੈਕ ਸ਼ੂਟਿੰਗ ਕਿਉਂਕ ਨਾ ਚੱਲ ਰਹੀ ਹੋਵੇ। ਇਸ ਲਈ ਮੈਨੂੰ ਇਸ ਤਰ੍ਹਾਂ ਕਦੇ ਨਹੀਂ ਮਹਿਸ਼ੂਸ ਹੋਇਆ ਕਿ ਸੰਜੂ ਦੇ ਕੋਲ ਸਾਡੇ ਲਈ ਸਮਾਂ ਨਹੀਂ ਹੈ।

photophoto

ਉਨ੍ਹਾਂ ਨੇ ਕਿਹਾ ਕਿ ਸੰਜੂ ਜਦੋਂ ਦੂਰ ਹੁੰਦੇ ਹਨ ਤਾਂ ਉਹ ਫੋਨ ਜਾਂ ਵੀਡੀਓ ਕਾਲ ਦੇ ਜ਼ਰੀਏ ਬੱਚਿਆਂ ਨਾਲ ਗੱਲ ਜਰੂਰ ਕਰਦੇ ਹਨ, ਪਰ ਹੁਣ ਬਦਕਿਸਮਤੀ ਨਾਲ ਅਸੀ ਦੁੰਬਈ ਵਿਚ ਅਤੇ ਸੰਜੂ ਮੁੰਬਈ ਵਿਚ ਹਨ, ਪਰ ਮੈਨੂੰ ਇਹ ਪਤਾ ਹੈ ਕਿ ਇਹ ਕੁਝ ਦਿਨਾਂ ਦੀਆਂ ਦੂਰੀਆਂ ਕੁਝ ਮਾਇਨੇ ਨਹੀਂ ਰੱਖਦੀਆਂ। ਅਸੀਂ ਹਮੇਸ਼ਾਂ ਫੋਨ ਦੇ ਜ਼ਰੀਏ ਇਕ-ਦੂਜੇ ਨਾਲ ਕਨੈਕਟ ਰਹਿੰਦੇ ਹਾਂ।  

photophoto

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Maharashtra

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement