ਕਪਿਲ ਦੇ ਸ਼ੋਅ 'ਤੇ ਕ੍ਰਿਸ਼ਨਾ ਨੇ ਇੰਝ ਕੀਤੀਆਂ ਟਿੱਪਣੀਆਂ 
Published : Apr 18, 2018, 9:52 pm IST
Updated : Apr 18, 2018, 9:52 pm IST
SHARE ARTICLE
Karishna, Kapil Sharma
Karishna, Kapil Sharma

ਮੈਨੂੰ ਨਹੀਂ ਪਤਾ ਸੀ ਕਿ ਇਸ ਤਰ੍ਹਾਂ ਦਾ ਪੰਗਾ ਹੋ ਜਾਵੇਗਾ। ਮੈਨੂੰ ਲੱਗਾ ਸੀ ਕਿ ਨਵਾਂ ਸ਼ੋਅ ਚੱਲੇਗਾ

ਕਪਿਲ ਸ਼ਰਮਾ ਤੇ ਕ੍ਰਿਸ਼ਣਾ ਅਭਿਸ਼ੇਕ ਕਾਮੇਡੀ ਦੀ ਦੁਨੀਆ 'ਚ ਇਕ-ਦੂਜੇ ਦੇ ਮੁਕਾਬਲੇਬਾਜ਼ ਮੰਨੇ ਜਾਂਦੇ ਹਨ। ਕਪਿਲ ਸ਼ਰਮਾ ਦੇ ਨਵੇਂ ਸ਼ੋਅ ਦੀ ਪ੍ਰਤੀਕਿਰਿਆ ਚੰਗੀ ਨਾ ਮਿਲੀ। ਇਸ ਨਾਲ ਜੁੜਿਆ ਇਕ ਸਵਾਲ ਕ੍ਰਿਸ਼ਣਾ ਤੋਂ ਪੁੱਛਿਆ ਗਿਆ ਤਾਂ ਉਸ ਨੇ ਕਪਿਲ ਦੇ ਸ਼ੋਅ ਦਾ ਖੂਬ ਮਜ਼ਾਕ ਉਡਾਇਆ।ਕ੍ਰਿਸ਼ਣਾ ਤੋਂ ਇਕ ਇਵੈਂਟ ਦੌਰਾਨ ਜਦੋਂ ਪੁੱਛਿਆ ਗਿਆ ਸੀ ਕਿ ਉਸ ਦਾ ਨਵਾਂ ਸ਼ੋਅ ਕਪਿਲ ਦੇ ਸ਼ੋਅ ਨੂੰ ਰਿਪਲੇਸ ਕਰੇਗਾ? ਜਵਾਬ ਦਿੰਦੇ ਹੋਏ ਕ੍ਰਿਸ਼ਣਾ ਨੇ ਕਿਹਾ, ''ਆਖਰੀ 'ਚ ਮੈਂ ਡਰਾਮਾ ਕੰਪਨੀ ਕਰ ਰਿਹਾ ਸੀ, ਜੋ ਜਨਵਰੀ 'ਚ ਖਤਮ ਹੋਇਆ ਹੈ। ਮੇਰੀ ਤੇ ਭਾਰਤੀ ਦੀ ਯੋਜਨਾ ਦੋ ਮਹੀਨੇ ਤੋਂ ਚੱਲ ਰਹੀ ਹੈ। ਮੈਨੂੰ ਨਹੀਂ ਪਤਾ ਸੀ ਕਿ ਇਸ ਤਰ੍ਹਾਂ ਦਾ ਪੰਗਾ ਹੋ ਜਾਵੇਗਾ। ਮੈਨੂੰ ਲੱਗਾ ਸੀ ਕਿ ਨਵਾਂ ਸ਼ੋਅ ਚੱਲੇਗਾ। ਚੱਕਰ ਕੀ ਹੈ ਕਿ ਜਦੋਂ ਵੀ ਅਸੀਂ ਕੋਈ ਨਵਾਂ ਸ਼ੋਅ ਲਿਆਂਦੇ ਹਾਂ ਤਾਂ ਕੋਈ ਨਾ ਕੋਈ ਸਲਾਟ ਖਾਲੀ ਕਰ ਦਿੰਦਾ ਹੈ।''ਕ੍ਰਿਸ਼ਣਾ ਨੇ ਕਿਹਾ, ''ਅਸੀਂ ਲਾਈਫ ਓਕੇ 'ਤੇ ਛੋਟਾ ਸ਼ੋਅ ਕਰਦੇ ਸੀ 'ਕਾਮੇਡੀ ਕਲਾਸੇਸ', ਇਸ ਤੋਂ ਬਾਅਦ ਸਾਨੂੰ ਉਮੀਦ ਸੀ ਕਿ ਅਸੀਂ ਵੱਡੇ ਸ਼ੋਅ ਕਰੀਏ । Kapil Sharma Kapil Sharmaਕਮਾਲ ਦੀ ਗੱਲ ਹੈ ਕਿ ਅਸੀਂ ਹਰ ਵਾਰ ਸ਼ੋਅ 'ਚ ਸ਼ੁਰੂ ਤੋਂ ਮੀਕਾ ਪਾਜੀ ਨਾਲ ਜੁੜੇ ਹੋਏ ਹਾਂ। ਕਾਮੇਡੀ ਬਚਾਅ 'ਚ ਆਉਣ ਨੂੰ ਕੋਈ ਨਹੀਂ ਸੀ, ਫਿਰ ਮੀਕਾ ਪਾਜੀ ਆਏ, ਸਲਮਾਨ ਖਾਨ ਆਏ ਤੇ ਫਿਰ ਸ਼ੋਅ ਚੱਲਿਆ । ਜਦੋਂ ਵੀ ਅਸੀਂ ਕਿਸੇ ਚੈਨਲ 'ਤੇ ਜਾਂਦੇ ਹਾਂ ਤਾਂ ਖੁਦ ਕੋਈ ਸਲਾਟ ਖਾਲੀ ਕਰ ਦਿੰਦਾ ਹੈ। ਇਸ 'ਚ ਮੇਰੀ ਕੋਈ ਗਲਤੀ ਨਹੀਂ ਹੈ। ਹੁਣ ਭਾਰਤੀ ਤੇ ਮੈਂ ਸ਼ੋਅ ਕਰ ਰਹੇ ਹਾਂ।'' ਕ੍ਰਿਸ਼ਣਾ ਨੇ ਕਿਹਾ, ਬੇਸ਼ੱਕ ਮੈਂ ਤੇ ਕਪਿਲ ਨਾਲ ਆ ਸਕਦੇ ਹਾਂ, ਇਸ ਲਈ ਮੈਂ ਉਸ ਨੂੰ 5 ਸਾਲ ਬਾਅਦ ਫੋਨ ਕੀਤਾ। ਅਸੀਂ ਅਜੇ ਵੱਖ-ਵੱਖ ਸ਼ੋਅ ਚਲਾ ਰਹੇ ਹਾਂ। ਮੈਂ ਚਾਹੁੰਦਾ ਹਾਂ ਕਿ ਮੈਂ, ਭਾਰਤੀ ਤੇ ਕਪਿਲ ਇਕੱਠੇ ਆਈਏ।Kapil Sharma Kapil Sharmaਖੈਰ ਹੁਣ ਅੱਜ ਦੇ ਸਮੇਂ 'ਚ ਦੇਖਿਆ ਜਾ ਸਕਦਾ ਹੈ ਕਿ ਕਪਿਲ ਦਾ ਹਰ ਕੋਈ ਵੈਰੀ ਬਣਿਆ ਹੋਇਆ ਹੈ ਜਿਥੇ ਕਈ ਪੁਰਾਣੀਆਂ ਗੱਲਾਂ ਖੁੱਲ ਕੇ ਬਾਹਰ ਆ ਰਹੀਆਂ ਹਨ ਉਥੇ ਹੀ ਗੁਝੇ ਭੇਟ ਵੀ ਖੁਲ ਰਹੇ ਹਨ ਪਰ ਕਹਿੰਦੇ ਨੇ ਨਾ, ਕੇ ਸਮਾਂ ਉਹ ਨੀਂ ਰਿਹਾ ਤਾਂ ਰਹਿਣਾ ਇਹ ਵੀ ਨਹੀਂ।  ਸਾਡੇ ਵਲੋਂ ਵੀ ਕਪਿਲ ਨੂੰ ਉਨ੍ਹਾਂ ਦੇ ਚੰਗੇ ਸਮੇਂ ਲਈ ਸ਼ੁਭਕਾਮਨਾਵਾਂ। Kapil Sharma Kapil Sharma

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement