ਬਾਲੀਵੁੱਡ ਅਦਾਕਾਰਾ ਪੂਨਮ ਪਾਂਡੇ ਦੇ ਘਰ 'ਚ ਲੱਗੀ ਭਿਆਨਕ ਅੱਗ, ਸਮਾਨ ਸੜ ਕੇ ਸੁਆਹ
Published : Sep 16, 2023, 5:15 pm IST
Updated : Sep 16, 2023, 5:15 pm IST
SHARE ARTICLE
 A terrible fire broke out in Poonam Pandey's house
A terrible fire broke out in Poonam Pandey's house

ਅੱਗ ਲੱਗਣ ਸਮੇਂ ਪੂਨਮ ਦਾ ਪਾਲਤੂ ਕੁੱਤਾ ਘਰ ਵਿੱਚ ਸੀ, ਜਿਸ ਨੂੰ ਬਚਾ ਲਿਆ ਗਿਆ ਹੈ। 

ਮੁੰਬਈ - ਪੂਨਮ ਪਾਂਡੇ ਅਕਸਰ ਆਪਣੇ ਲੁੱਕ ਅਤੇ ਸਟਾਈਲ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ ਪਰ ਹੁਣ ਉਹਨਾਂ ਦੇ ਫੈਨਸ ਲਈ ਬੁਰੀ ਖ਼ਬਰ ਹੈ ਦਰਅਸਲ ਪੂਨਮ ਦੇ ਘਰ ਨੂੰ ਭਿਆਨਕ ਅੱਗ ਲੱਗ ਗਈ ਹੈ। ਉਸ ਦੇ ਘਰ ਵਿਚ ਰੱਖਿਆ ਅੱਧੇ ਤੋਂ ਵੱਧ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ। ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਇਸ ਅੱਗ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਅੱਗ ਲੱਗਣ ਸਮੇਂ ਪੂਨਮ ਦਾ ਪਾਲਤੂ ਕੁੱਤਾ ਘਰ ਵਿੱਚ ਸੀ, ਜਿਸ ਨੂੰ ਬਚਾ ਲਿਆ ਗਿਆ ਹੈ। 

ਜਦੋਂ ਘਰ ਨੂੰ ਅੱਗ ਲੱਗੀ ਤਾਂ ਪੂਨਮ ਪਾਂਡੇ ਘਰ ਨਹੀਂ ਸੀ। ਅੱਗ ਲੱਗਣ ਤੋਂ ਬਾਅਦ ਸੁਸਾਇਟੀ ਦੇ ਇੱਕ ਲੜਕੇ ਨੇ ਫਾਇਰ ਬ੍ਰਿਗੇਡ ਨੂੰ ਫੋਨ  ਕੀਤਾ। ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਸਮੇਂ 'ਤੇ ਅਭਿਨੇਤਰੀ ਦੇ ਪਾਲਤੂ ਕੁੱਤੇ ਦੀ ਜਾਨ ਬਚ ਗਈ। ਖਬਰਾਂ ਮੁਤਾਬਕ ਅਦਾਕਾਰਾ ਦੇ ਘਰ ਕੰਮ ਕਰਨ ਵਾਲੀ ਮਹਿਲਾ ਨੇ ਕੁੱਤੇ ਨੂੰ ਬਚਾਇਆ। ਫਿਲਹਾਲ ਪੂਨਮ ਪਾਂਡੇ ਦਾ ਪਾਲਤੂ ਕੁੱਤਾ ਆਪਣੀ ਭੈਣ ਕੋਲ ਹੈ ਅਤੇ ਠੀਕ ਹੈ।  

ਅਭਿਨੇਤਰੀ ਦੇ ਘਰ ਨੂੰ ਅੱਗ ਲੱਗਣ ਦੀ ਜਾਣਕਾਰੀ ਪੈਪਰਾਜ਼ੀ ਅਕਾਊਂਟ ਵਾਇਰਲ ਭਿਆਨੀ 'ਤੇ ਸ਼ੇਅਰ ਕੀਤੀ ਗਈ ਹੈ। ਅਦਾਕਾਰਾ ਦੇ ਘਰ ਦੇ ਅੰਦਰ ਦੀਆਂ ਵਾਇਰਲ ਹੋ ਰਹੀਆਂ ਤਸਵੀਰਾਂ ਕਾਫ਼ੀ ਡਰਾਉਣੀਆਂ ਹਨ। ਸਾਰਾ ਸਮਾਨ ਸੁਆਹ ਹੋ ਗਿਆ ਜਾਪਦਾ ਹੈ। ਫਾਇਰ ਵਿਭਾਗ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement