ਇਹਨਾਂ ਲੋਕਾਂ ਦੀ ਵਜ੍ਹਾ ਨਾਲ ਹਾਂ ਅੱਜ ਮੈਂ ਨਾਇਕ- ਅਮਿਤਾਭ ਬਚਨ
Published : Sep 16, 2019, 3:43 pm IST
Updated : Sep 16, 2019, 3:43 pm IST
SHARE ARTICLE
Amitabh Bachchan
Amitabh Bachchan

ਮਿਤਾਭ ਬੱਚਨ ਨੇ ਲੋਕਾਂ ਦੇ ਦਿਲਾਂ ਵਿਚ ਅਜਿਹੀ ਜਗ੍ਹਾ ਬਣਾਈ ਹੈ ਕਿ ਪ੍ਰਸ਼ੰਸਕਾਂ ਦੀ ਭੀੜ ਉਨ੍ਹਾਂ ਨੂੰ ਮਿਲਣ ਲਈ ਇਕੱਠੀ ਹੁੰਦੀ ਹੈ ਜਿੱਥੇ ਵੀ ਉਹ ਜਾਂਦੇ ਹਨ।...

ਨਵੀਂ ਦਿੱਲੀ: ਅਮਿਤਾਭ ਬੱਚਨ ਨੇ ਲੋਕਾਂ ਦੇ ਦਿਲਾਂ ਵਿਚ ਅਜਿਹੀ ਜਗ੍ਹਾ ਬਣਾਈ ਹੈ ਕਿ ਪ੍ਰਸ਼ੰਸਕਾਂ ਦੀ ਭੀੜ ਉਨ੍ਹਾਂ ਨੂੰ ਮਿਲਣ ਲਈ ਇਕੱਠੀ ਹੁੰਦੀ ਹੈ ਜਿੱਥੇ ਵੀ ਉਹ ਜਾਂਦੇ ਹਨ। ਅਮਿਤਾਭ ਬੱਚਨ ਦੀ ਇਸ ਪ੍ਰਸਿੱਧੀ ਪਿੱਛੇ ਉਨ੍ਹਾਂ ਦੀ ਫਿਲਮ ਹੀ ਨਹੀਂ ਬਲਕਿ ਉਨ੍ਹਾਂ ਦਾ ਅੰਦਾਜ਼ ਵੀ ਹੈ। ਇਸ ਸਮੇਂ  ਅਮਿਤਾਭ ਬੱਚਨ ਸੋਨੀ ਟੀਵੀ ਦੇ ਸ਼ੋਅ ਕੌਣ ਬਣੇਗਾ ਕਰੋੜਪਤੀ ਵਿਚ ਆਪਣੀ ਭੂਮਿਕਾ ਨਿਭਾ ਰਹੇ ਹਨ ਪਰ ਇਸ ਤੋਂ ਇਲਾਵਾ ਉਹ ਸ਼ੋਸ਼ਲ ਮੀਡੀਆ 'ਤੇ ਵੀ ਕਾਫ਼ੀ ਐਕਟਿਵ ਰਹਿੰਦੇ ਹਨ।



 

ਆਪਣੇ ਟਵਿੱਟਰ ਹੈਂਡਲ ਤੋਂ ਬਿਗ ਬੀ ਕਦੇ ਤਸਵੀਰਾਂ, ਵੀਡੀਓ, ਕਵਿਤਾਵਾ ਅਤੇ ਆਪਣੀ ਰਾਏ ਸਾਂਝੀ ਕਰਦੇ ਹਨ। ਹਾਲ ਹੀ ਵਿਚ ਅਮਿਤਾਭ ਬਚਨ ਨੇ ਇਕ ਫੋਟੋ ਪੋਸਟ ਕਰ ਕੇ ਆਪੇ ਨਾਇਕ ਬਣਨ ਦੇ ਸਫ਼ਰ ਦਾ ਰਾਜ ਖੋਲ੍ਹਿਆ ਹੈ। ਅਮਿਤਾਭ ਬੱਚਨ ਨੇ ਬੀਤੇ ਐਤਵਾਰ ਦੀ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ, ਜਿਸ ਵਿਚ ਉਹ ਆਪਣੇ ਬੰਗਲੇ ਵਿਚ ਮੌਜੂਦ ਸਨ ਅਤੇ ਉਨ੍ਹਾਂ ਦੇ ਸਾਹਮਣੇ ਪ੍ਰਸ਼ੰਸਕਾਂ ਦੀ ਭੀੜ ਸੀ।

 

ਇਸ ਫੋਟੋ ਨੂੰ ਵੇਖ ਕੇ ਇਹ ਲੱਗ ਰਿਹਾ ਸੀ ਕਿ ਲੋਕ ਉਨ੍ਹਾਂ ਨੂੰ ਮਿਲਣ ਅਤੇ ਉਨ੍ਹਾਂ ਦੀ ਇਕ ਝਲਕ ਪਾਉਣ ਲਈ ਬੇਚੈਨ ਸਨ। ਇਸ ਨੂੰ ਸਾਂਝਾ ਕਰਦਿਆਂ ਅਮਿਤਾਭ ਬੱਚਨ ਨੇ ਕਿਹਾ, 'ਉਹ ਸਨੇਹ ਆਦਰ ਦੇ ਹਨ ਲਾਇਕ, ਇਹ ਕਾਰਨ ਮੈਂ ਉਹਨਾਂ ਦਾ ਨਾਇਕ''।' ਇਸ ਕਵਿਤਾ ਵਿਚ ਅਮਿਤਾਭ ਬੱਚਨ ਨੇ 'ਉਹ' ਦੇ ਜ਼ਰੀਏ ਪ੍ਰਸ਼ੰਸਕਾਂ ਨੂੰ ਸੰਬੋਧਿਤ ਕੀਤਾ ਹੈ ਅਤੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਬਦੌਲਤ ਉਹ ਅੱਜ ਨਾਇਕ ਬਣ ਗਏ ਹਨ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement