T-Series ਦੇ MD ਭੂਸ਼ਣ ਕੁਮਾਰ ’ਤੇ ਲੱਗਾ ਜਬਰ-ਜਨਾਹ ਦਾ ਇਲਜ਼ਾਮ, ਮਾਮਲਾ ਦਰਜ

By : AMAN PANNU

Published : Jul 16, 2021, 2:09 pm IST
Updated : Jul 16, 2021, 2:09 pm IST
SHARE ARTICLE
T-Series MD Bhushan Kumar
T-Series MD Bhushan Kumar

ਭੂਸ਼ਣ ਕੁਮਾਰ ’ਤੇ ਇਲਜ਼ਾਮ ਲੱਗਾ ਕਿ ਉਨ੍ਹਾਂ ਨੇ ਟੀ-ਸੀਰੀਜ਼ ਦੇ ਪ੍ਰੋਜੈਕਟ 'ਚ ਕੰਮ ਕਰਨ ਦਾ ਲਾਲਚ ਦੇ ਕੇ ਇਕ 30 ਸਾਲਾ ਮਹਿਲਾ ਨਾਲ ਕੀਤੀ ਗਲਤ ਹਰਕਤ।

ਮੁੰਬਈ: ਗੁਲਸ਼ਨ ਕੁਮਾਰ (Gulshan Kumar) ਦੇ ਪੁੱਤਰ ਅਤੇ ਟੀ-ਸੀਰੀਜ਼ ਕੰਪਨੀ ਦੇ ਮੈਨੇਜਿੰਗ ਡਾਈਰੈਕਟਰ (T-series MD), ਭੂਸ਼ਣ ਕੁਮਾਰ (Bhushan Kumar) ’ਤੇ ਜਬਰ-ਜਨਾਹ ਦਾ ਕੇਸ (Rape Case) ਦਰਜ ਕੀਤਾ ਗਿਆ ਹੈ। ਭੂਸ਼ਣ ਕੁਮਾਰ ’ਤੇ ਇਹ ਇਲਜ਼ਾਮ ਲਗਾਇਆ ਗਿਆ ਕਿ ਉਨ੍ਹਾਂ ਨੇ ਟੀ-ਸੀਰੀਜ਼ ਦੇ ਪ੍ਰੋਜੈਕਟ ਵਿਚ ਕੰਮ ਕਰਨ ਦਾ ਲਾਲਚ ਦੇ ਕੇ ਇਕ 30 ਸਾਲਾ ਮਹਿਲਾ ਨਾਲ ਗਲਤ ਹਰਕਤ ਕੀਤੀ।

PHOTOPHOTO

ਪੀੜਤ ਮਹਿਲਾ (Victim Woman) ਨੇ ਇਲਜ਼ਾਮ ਲਾਉਂਦੇ ਹੋਏ ਦੱਸਿਆ ਕਿ ਭੂਸ਼ਣ ਕੁਮਾਰ ਨੇ ਕੰਮ ਮਿਲਣ ਦੇ ਨਾਮ ’ਤੇ 2017 ਤੋਂ ਅਗਸਤ 2020 ਤੱਕ ਉਸ ’ਤੇ ਅੱਤਿਆਚਾਰ ਕੀਤਾ ਹੈ। ਪੀੜਤ ਮਹਿਲਾ ਨੇ ਇਹ ਵੀ ਕਿਹਾ ਕਿ ਭੂਸ਼ਣ ਕੁਮਾਰ ਨੇ ਉਸ ਦੀਆਂ ਵੀਡੀਓਸ ਅਤੇ ਤਸਵੀਰਾਂ ਵਾਈਰਲ (Videos and Photos Viral) ਕਰਨ ਦੀ ਧਮਕੀ ਵੀ ਦਿੱਤੀ ਸੀ। ਡੀ ਐੱਨ ਨਗਰ (D.N. Nagar) ਦੀ ਪੁਲਿਸ ਨੇ ਮੁਲਜ਼ਮ ਭੂਸ਼ਣ ਕੁਮਾਰ ਖ਼ਿਲਾਫ ਮਾਮਲਾ ਦਰਜ (Police Case Registered) ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਵੀ ਭੂਸ਼ਣ ਕੁਮਾਰ ’ਤੇ ਅਜਿਹੇ ਇਲਜ਼ਾਮ ਲਗਾਏ ਗਏ ਸਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement