ਆਮਿਰ ਖਾਨ ਇੱਕ ਸਰਦਾਰ ਦਾ ਕਿਰਦਾਰ ਨਿਭਾਉਣਗੇ
Published : Mar 14, 2019, 5:01 pm IST
Updated : Mar 14, 2019, 5:01 pm IST
SHARE ARTICLE
Amir Khan
Amir Khan

ਜਨਮ ਦਿਨ ‘ਤੇ ਆਮਿਰ ਖ਼ਾਨ ਨੇ ਕੀਤਾ ਐਲਾਨ, ਬਣਨਗੇ 'ਸਰਦਾਰ'

ਮੁੰਬਈ: ਆਮਿਰ ਖ਼ਾਨ ਦੇ ਨਾਮ ਪਿਛਲੇ ਕੁਝ ਸਮੇਂ ਤੋਂ ਕਈ ਪ੍ਰੋਡਕਸਟਸ ਜੁੜ ਰਹੇ ਹਨ ਪਰ ਆਮਿਰ ਨੇ ਅੱਜ ਆਪਣੇ ਜਨਮ ਦਿਨ ਮੌਕੇ ਆਪਣੀ ਅਗਲੀ ਫ਼ਿਲਮ ਦਾ ਐਲਾਨ ਕਰ ਦਿੱਤਾ ਹੈ। ਆਮਿਰ 1994 ‘ਚ ਆਈ ਆਸਕਰ ਜੇਤੂ ਫ਼ਿਲਮ ‘ਫਾਰੇਸਟ ਗੰਪ’ ਦੇ ਰੀਮੇਕ ‘ਤੇ ਕੰਮ ਕਰਦੇ ਨਜ਼ਰ ਆਉਣਗੇ। ਇਸ ਫ਼ਿਲਮ ‘ਚ ਆਮਿਰ ਇੱਕ ਸਰਦਾਰ ਦਾ ਕਿਰਦਾਰ ਨਿਭਾਉਣਗੇ।

ਇਸ ਲਈ ਉਨ੍ਹਾਂ ਨੇ 6 ਮਹੀਨੇ ਸਖ਼ਤ ਮਿਹਨਤ ਕਰਨੀ ਹੈ ਤੇ 20 ਕਿਲੋ ਵਜ਼ਨ ਘੱਟ ਕਰਨਾ ਹੈ। ਇਸ ਖ਼ਬਰ ਦਾ ਐਲਾਨ ਖੁਦ ਆਮਿਰ ਨੇ ਆਪਣੀ ਪਤਨੀ ਕਿਰਨ ਨਾਲ ਮੀਡੀਆ ਸਾਹਮਣੇ ਆਪਣੇ ਜਨਮ ਦਿਨ ਦਾ ਕੇਕ ਕੱਟਦੇ ਸਮੇਂ ਕੀਤਾ। ਆਮਿਰ ਨੇ ਕਿਹਾ ਹੈ ਕਿ ਉਨ੍ਹਾਂ ਨੇ ਫ਼ਿਲਮ ਦੇ ਰਾਈਟਸ ਖਰੀਦ ਲਏ ਹਨ। ਉਨ੍ਹਾਂ ਦਾ ਪ੍ਰੋਡਕਸ਼ਨ ਹਾਊਸ ਜਲਦੀ ਫ਼ਿਲਮ ‘ਤੇ ਕੰਮ ਵੀ ਸ਼ੁਰੂ ਕਰਨ ਜਾ ਰਿਹਾ ਹੈ। ਇਸ ਦਾ ਨਾਂ ਆਮਿਰ ਨੇ ‘ਲਾਲ ਸਿੰਘ ਚੱਢਾ’ ਰੱਖਿਆ ਹੈ ਜਿਸ ਨੂੰ ਅਦਵੈਤ ਸੰਦਨ ਡਾਇਰੈਕਟ ਕਰਨਗੇ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement