ਅੱਜ ਦੀ ਦੁਨੀਆਂ ’ਚ ਮੁਸਲਮਾਨ ਹੋਣ ਦਾ ਮਤਲਬ ਹੈ ਅਲੱਗ-ਥਲੱਗ ਹੋਣਾ : ਲੱਕੀ ਅਲੀ 
Published : Jul 12, 2024, 9:21 pm IST
Updated : Jul 12, 2024, 9:21 pm IST
SHARE ARTICLE
Lucky Ali.
Lucky Ali.

ਹਾਲ ਹੀ ’ਚ IAS ਦੇ ਇਕ ਅਧਿਕਾਰੀ ਅਤੇ ਉਸ ਦੇ ਪਰਵਾਰ ’ਤੇ ਜ਼ਮੀਨ ’ਤੇ ਕਬਜ਼ਾ ਕਰਨ ਦਾ ਦੋਸ਼ ਲਾਇਆ ਸੀ

ਦਿੱਲੀ: ਮਸ਼ਹੂਰ ਗਾਇਕ ਲੱਕੀ ਅਲੀ ਨੇ ਸ਼ੁਕਰਵਾਰ ਨੂੰ ਸੋਸ਼ਲ ਮੀਡੀਆ ’ਤੇ ਇਕ ਪੋਸਟ ਵਿਚ ਕਿਹਾ ਕਿ ਅੱਜ ਦੀ ਦੁਨੀਆਂ ਵਿਚ ਮੁਸਲਮਾਨ ਹੋਣ ਦਾ ਮਤਲਬ ਅਲੱਗ-ਥਲੱਗ ਹੋਣਾ ਹੈ। ਉਨ੍ਹਾਂ ਨੇ ਅਪਣੀ ‘ਐਕਸ’ ’ਤੇ ਕੀਤੀ ਟਿਪਣੀ ਬਾਰੇ ਹਾਲਾਂਕਿ ਵਿਸਥਾਰ ਨਾਲ ਨਹੀਂ ਦਸਿਆ, ਪਰ ਬੈਂਗਲੁਰੂ ਸਥਿਤ ਗਾਇਕ ਨੇ ਕਿਹਾ ਕਿ ਮੁਸਲਮਾਨਾਂ ਨੂੰ ‘ਅਤਿਵਾਦੀ’ ਕਰਾਰ ਦਿਤਾ ਜਾਂਦਾ ਹੈ ਅਤੇ ਇੱਥੋਂ ਤਕ ਕਿ ਉਨ੍ਹਾਂ ਦੇ ਦੋਸਤਾਂ ਵਲੋਂ ਵੀ ਛੱਡ ਦਿਤਾ ਜਾਂਦਾ ਹੈ। 

‘ਓ ਸਨਮ’ ਅਤੇ ‘ਏਕ ਪਾਲ ਕਾ ਜੀਨਾ’ ਵਰਗੇ ਗੀਤਾਂ ਲਈ ਜਾਣੇ ਜਾਂਦੇ ਅਲੀ ਨੇ ਲਿਖਿਆ, ‘‘ਅੱਜ ਦੁਨੀਆਂ ’ਚ ਮੁਸਲਮਾਨ ਹੋਣ ਦਾ ਮਤਲਬ ਹੈ ਅਲੱਗ-ਥਲੱਗ ਹੋਣਾ। ਪੈਗੰਬਰ ਦੀ ਸੁੰਨਤ ਦਾ ਪਾਲਣ ਕਰਨਾ ਇਕੱਲੇ ਰਹਿਣ ਦੀ ਗੱਲ ਹੈ, ਤੁਹਾਡੇ ਦੋਸਤ ਤੁਹਾਨੂੰ ਛੱਡ ਦੇਣਗੇ, ਦੁਨੀਆਂ ਤੁਹਾਨੂੰ ਅਤਿਵਾਦੀ ਕਹੇਗੀ।’’ 

ਮਰਹੂਮ ਕਾਮੇਡੀਅਨ ਮਹਿਮੂਦ ਦੇ ਬੇਟੇ ਲੱਕੀ ਅਲੀ ਨੇ ਹਾਲ ਹੀ ’ਚ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ.ਏ.ਐੱਸ.) ਦੇ ਇਕ ਅਧਿਕਾਰੀ ਅਤੇ ਉਸ ਦੇ ਪਰਵਾਰ ’ਤੇ ਜ਼ਮੀਨ ’ਤੇ ਕਬਜ਼ਾ ਕਰਨ ਦਾ ਦੋਸ਼ ਲਾਇਆ ਸੀ। ਗਾਇਕ ਨੇ ਕਰਨਾਟਕ ਦੇ ਲੋਕਾਯੁਕਤ ਕੋਲ ਸ਼ਿਕਾਇਤ ਦਰਜ ਕਰਵਾਈ ਹੈ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement