ਮਾਂ ਚਾਹੁੰਦੀ ਸੀ ਕਿ ਮੈਂ ਸੈਰਾਟ ਵਰਗੀ ਫ਼ਿਲਮ 'ਚ ਕੰਮ ਕਰਾਂ : ਜਾਨਵੀ
Published : Jun 12, 2018, 12:03 am IST
Updated : Jun 12, 2018, 12:03 am IST
SHARE ARTICLE
Janvi Kapoor
Janvi Kapoor

ਅਪਣੀ ਨਵੀਂ ਆ ਰਹੀ ਫ਼ਿਲਮ 'ਧੜਕ' ਰਾਹੀਂ ਬਾਲੀਵੁਡ ਵਿਚ ਕਦਮ ਰੱਖਣ ਜਾ ਰਹੀ ਮਹਰੂਮ ਅਦਾਕਾਰਾ ਸ੍ਰੀਦੇਵੀ ਦੀ ਧੀ ਜਾਨਵੀ ਕਪੂਰ ਨੇ ਕਿਹਾ ਕਿ ਉਨ੍ਹਾਂ ਦੀ ਮਾਂ ਸ੍ਰੀਦੇਵੀ

ਮੁੰਬਈ : ਅਪਣੀ ਨਵੀਂ ਆ ਰਹੀ ਫ਼ਿਲਮ 'ਧੜਕ' ਰਾਹੀਂ ਬਾਲੀਵੁਡ ਵਿਚ ਕਦਮ ਰੱਖਣ ਜਾ ਰਹੀ ਮਹਰੂਮ ਅਦਾਕਾਰਾ ਸ੍ਰੀਦੇਵੀ ਦੀ ਧੀ ਜਾਨਵੀ ਕਪੂਰ ਨੇ ਕਿਹਾ ਕਿ ਉਨ੍ਹਾਂ ਦੀ ਮਾਂ ਸ੍ਰੀਦੇਵੀ ਇਹ ਚਾਹੁੰਦੀ ਸੀ ਕਿ ਉਹ 'ਸੈਰਾਟ' ਵਰਗੀ ਫ਼ਿਲਮ ਵਿਚ ਕੰਮ ਕਰਾਂ। ਇਸ ਫ਼ਿਲਮ ਦੇ ਨਿਰਮਾਤਾ ਕਰਨ ਜੋਹਰ ਹਨ। ਜਾਨਵੀ ਨੇ ਕਿਹਾ ਕਿ ਉਸ ਨੇ ਸੈਰਾਟ ਫ਼ਿਲਮ ਅਪਣੀ ਮਾਂ ਨੇ ਘਰ ਵਿਚ ਵੇਖੀ ਸੀ ਅਤੇ ਇਸ ਦੌਰਾਨ ਸ੍ਰੀਦੇਵੀ ਨੇ ਜਾਨਵੀ ਨੂੰ ਕਿਹਾ ਸੀ ਕਿ ਉਹ ਚਾਹੁੰਦੀ ਹੈ ਕਿ ਜਾਨਵੀ ਅਜਿਹੀ ਹੀ ਕਿਸੇ ਫ਼ਿਲਮ ਤੋਂ ਬਾਲੀਵੁਡ ਵਿਚ ਅਪਣਾ ਕਰੀਅਰ ਸ਼ੁਰੂ ਕਰੇ।

ਜਾਨਵੀ ਨੇ ਕਿਹਾ ਕਿ ਇਸ ਦੌਰਾਨ ਕਰਨ ਜੌਹਰ ਨੇ ਇਸ ਫ਼ਿਲਮ ਵਿਚ ਕੰਮ ਕਰਨ ਲਈ ਉਨ੍ਹਾਂ ਨੂੰ ਫ਼ੋਨ ਕਰ ਦਿਤਾ ਜਿਸ 'ਤੇ ਉਨ੍ਹਾਂ ਤੁਰਤ ਹਾਮੀ ਭਰ ਦਿਤੀ। ਉਨ੍ਹਾਂ ਕਿਹਾ ਕਿ ਉਹ ਅਪਣੀ ਮਾਂ ਸ੍ਰੀਦੇਵੀ ਨੂੰ ਬਹੁਤ ਯਾਦ ਕਰਦੀ ਹੈ ਅਤੇ ਉਨ੍ਹਾਂ ਦੀ ਮਾਂ ਨੇ ਹਮੇਸ਼ਾ ਉਨ੍ਹਾਂ ਨੂੰ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਆ ਹੈ। ਜਾਨਵੀ ਨੇ ਕਿਹਾ ਕਿ ਭਾਵੇਂ ਉਨ੍ਹਾਂ ਦੇ ਪਿਤਾ ਬੋਨੀ ਕਪੂਰ ਨੇ ਫ਼ਿਲਮ ਲਈ ਉਨ੍ਹਾਂ ਨੂੰ ਕੋਈ ਸਲਾਹ ਨਹੀਂ ਦਿਤੀ ਪਰ ਬੋਨੀ ਕਪੂਰ ਨੇ ਹਮੇਸ਼ਾ ਉਨ੍ਹਾਂ ਨੂੰ ਬਹੁਤ ਜ਼ਿਆਦਾ ਪਿਆਰ ਅਤੇ ਹਮੇਸ਼ਾ ਸਾਥ ਦਿਤਾ ਹੈ ਜੋ ਉਸ ਲਈ ਸੱਭ ਤੋਂ ਅਹਿਮ ਹੈ। 20 ਜੁਲਾਈ ਨੂੰ ਰੀਲੀਜ਼ ਹੋਣ ਵਾਲੀ ਇਸ ਫ਼ਿਲਮ ਵਿਚ ਜਾਨਵੀ ਕਪੂਰ ਨਾਲ ਇਸ਼ਾਨ ਵੀ ਕੰਮ ਕਰ ਰਹੇ ਹਨ  (ਪੀ.ਟੀ.ਆਈ.)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement