ਖ਼ਬਰਾਂ |

ਤਾਜ਼ਾ |

ਆਟਮ ਡੁਰਲਡ ਅਰਕਾਪਾਵ ਨੇ ਸਰਵੋਤਮ ਸਿਨੇਮੈਟੋਗ੍ਰਾਫ਼ੀ ਲਈ ਜਿੱਤਿਆ ਆਸਕਰ  

By : JAGDISH

Published : Mar 16, 2026, 9:54 am IST
Updated : Mar 16, 2026, 9:54 am IST
SHARE ARTICLE
Autumn Durald Arkapov wins Oscar for Best Cinematography
Autumn Durald Arkapov wins Oscar for Best Cinematography

ਸਿਨੇਮੈਟੋਗ੍ਰਾਫ਼ੀ ਸ਼੍ਰੇਣੀ 'ਚ ਆਸਕਰ ਜਿੱਤਣ ਵਾਲੀ ਪਹਿਲੀ ਔਰਤ ਬਣੀ ਆਟਮ ਡੁਰਲਡ ਅਰਕਾਪਾਵ

ਲਾਸ ਏਂਜਲਸ : ਅਲੌਕਿਕ ਡਰਾਉਣੀ-ਥ੍ਰਿਲਰ ਫ਼ਿਲਮ 'ਸਿਨਰਸ' ਨੇ ਚੱਲ ਰਹੇ ਅਕੈਡਮੀ ਪੁਰਸਕਾਰ ਸਮਾਰੋਹ ਵਿਚ ਆਪਣੀ ਮਜ਼ਬੂਤ ਦੌੜ ਜਾਰੀ ਰੱਖੀ ਹੈ । ਇਹ ਫ਼ਿਲਮ ਪਹਿਲਾਂ ਹੀ ਕਈ ਪੁਰਸਕਾਰ ਜਿੱਤ ਚੁੱਕੀ ਹੈ ਅਤੇ ਹੁਣ ਇਸ ਨੇ ਆਪਣੀ ਸੂਚੀ ਵਿਚ ਇੱਕ ਹੋਰ ਵੱਡਾ ਸਨਮਾਨ ਜੋੜ ਦਿੱਤਾ ਹੈ । ਸਿਨੇਮੈਟੋਗ੍ਰਾਫ਼ਰ ਆਟਮ ਡੁਰਲਡ ਅਰਕਾਪਾਵ ਨੇ ਸਰਵੋਤਮ ਸਿਨੇਮੈਟੋਗ੍ਰਾਫ਼ੀ ਲਈ ਆਸਕਰ ਜਿੱਤਿਆ ।

ਇਸ ਦੇ ਨਾਲ ਉਹ ਇਸ ਸ਼੍ਰੇਣੀ ਵਿਚ ਆਸਕਰ ਜਿੱਤਣ ਵਾਲੀ ਪਹਿਲੀ ਔਰਤ ਬਣ ਗਈ ਹੈ । ਵੈਰਾਇਟੀ ਦੇ ਅਨੁਸਾਰ ਸਰਵੋਤਮ ਸਿਨੇਮੈਟੋਗ੍ਰਾਫ਼ੀ ਸ਼੍ਰੇਣੀ ਦੇ ਇਤਿਹਾਸ ਵਿਚ ਪਹਿਲਾਂ ਸਿਰਫ਼ ਤਿੰਨ ਔਰਤਾਂ ਨੂੰ ਨਾਮਜ਼ਦ ਕੀਤਾ ਗਿਆ ਸੀ । ਇਨ੍ਹਾਂ ਵਿਚ 2018 ਵਿਚ ਮਡਬਾਉਂਡ ਲਈ ਰਾਚੇਲ ਮੌਰੀਸਨ, 2021 ਵਿੱਚ 'ਦਿ ਪਾਵਰ ਆਫ਼ ਦ ਡੌਗ' ਲਈ ਏਰੀ ਵੇਗਨਰ ਅਤੇ 2022 ਵਿਚ ਐਲਵਿਸ ਲਈ ਮੈਂਡੀ ਵਾਕਰ ਸ਼ਾਮਿਲ ਹਨ । ਸਿਨਰਸ 'ਤੇ ਕੰਮ ਕਰਦੇ ਹੋਏ ਅਰਕਾਪਾਵ ਨੇ ਇਕ ਹੋਰ ਰਿਕਾਰਡ ਵੀ ਬਣਾਇਆ । ਵੈਰਾਇਟੀ ਦੇ ਅਨੁਸਾਰ ਉਹ IMAX 65mm ਅਤੇ ਅਲਟਰਾ ਪੈਨਾਵਿਜ਼ਨ ਕੈਮਰਿਆਂ ਦੀ ਵਰਤੋਂ ਕਰਕੇ ਫ਼ਿਲਮ ਸ਼ੂਟ ਕਰਨ ਵਾਲੀ ਪਹਿਲੀ ਮਹਿਲਾ ਸਿਨੇਮੈਟੋਗ੍ਰਾਫ਼ਰ ਬਣ ਗਈ । ਪੁਰਸਕਾਰ ਸਵੀਕਾਰ ਕਰਦੇ ਹੋਏ ਅਰਕਾਪਾਵ ਨੇ ਫ਼ਿਲਮ ਇੰਡਸਟਰੀ ਦੀਆਂ ਹੋਰ ਔਰਤਾਂ ਦਾ ਧੰਨਵਾਦ ਕੀਤਾ ਅਤੇ ਸਿਨੇਮੈਟੋਗ੍ਰਾਫ਼ਰ ਰੇਚਲ ਮੌਰੀਸਨ ਦਾ ਵਿਸ਼ੇਸ਼ ਜ਼ਿਕਰ ਕੀਤਾ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਲਿੰਗ ਅਨੁਪਾਤ 'ਚ ਪੰਜਾਬ ਮੁੜ ਪਛੜਿਆ, ਮਾਮੂਲੀ ਸੁਧਾਰ ਦੇ ਬਾਵਜੂਦ 14 ਜ਼ਿਲ੍ਹਿਆਂ 'ਚ ਗਿਰਾਵਟ

17 May 2026 2:49 PM

ਪੰਜਾਬੀ, ਹਿੰਦੀ,ਰਾਜਸਥਾਨੀ ਚਾਹੇ ਮਰਾਠੀ,ਹਰ ਭਾਸ਼ਾ ਦੀ ਮਾਹਿਰ ਇਹ ਗਾਇਕ ! ਹਰੇਕ ਭਾਸ਼ਾ ਚ ਦਿੱਤੇ ਇੱਕ ਤੋ ਇੱਕ ਹਿੱਟ ਗੀਤ

16 May 2026 3:28 PM

ਹਾਲੇ ਹੋਰ ਵੀ ਵੱਧ ਸਕਦੀਆਂ ਤੇਲ ਦੀਆ ਕੀਮਤਾ 3 ਰੁਪਏ ਮੁੱਲ ਵਧਣ ਨਾਲ ਘਰਾ ਦਾ ਹਿੱਲਿਆ ਬਜਟ| Petrol Diesel Price Hike

15 May 2026 3:09 PM

Chandigarh Police ਨੇ ਕਿਸਾਨਾਂ 'ਤੇ ਚਲਾਈਆਂ ਪਾਣੀ ਦੀਆਂ ਬੁਛਾੜਾਂ, ਲੱਥ ਗਈਆਂ ਦਸਤਾਰਾਂ, ਮਾਹੌਲ ਤਣਾਅਪੂਰਨ | Clash

15 May 2026 3:08 PM

Canada 'ਚ ਗੋਲੀਬਾਰੀ ਤੇ ਜਬਰੀ ਵਸੂਲੀ ਦੇ ਦੋਸ਼ਾਂ 'ਚ ਦੋ ਪੰਜਾਬੀ ਗ੍ਰਿਫ਼ਤਾਰ, ਪਿਛਲੇ ਹਫ਼ਤੇ 7 ਪੰਜਾਬੀਆਂ ਨੂੰ ਕੀਤਾ...

14 May 2026 2:52 PM
Advertisement