ਇੰਸਟਾਗ੍ਰਾਮ ਨੇ Delete ਕੀਤੀ ਕੰਗਣਾ ਦੀ ਪੋਸਟ, ਬੋਲੀ-ਇੱਥੇ ਹਫ਼ਤੇ ਤੋਂ ਜ਼ਿਆਦਾ ਨਹੀਂ ਟਿਕ ਸਕਾਂਗੀ
Published : May 9, 2021, 5:27 pm IST
Updated : May 9, 2021, 5:27 pm IST
SHARE ARTICLE
 Instagram deletes Kangana Ranaut's post;
Instagram deletes Kangana Ranaut's post;

ਕੰਗਣਾ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਇੱਥੇ ਖੁਦ ਦੇ ਪਾਜੀਟਿਵ ਹੋਣ ਦੀ ਖਬਰ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਸੀ।

ਨਵੀਂ ਦਿੱਲੀ - ਅਦਾਕਾਰਾ ਕੰਗਨਾ ਰਣੌਤ ਆਪਣੀ ਬਿਆਨਬਾਜ਼ੀ ਕਰ ਕੇ ਅਕਸਰ ਵਿਵਾਦਾਂ ਵਿਚ ਰਹਿੰਦੀ ਹੈ। ਬੰਗਾਲ ਦੇ ਚੋਣ ਨਤੀਜਿਆਂ ਤੋਂ ਬਾਅਦ ਟਵਿੱਟਰ ਨੇ ਬੰਗਾਲ ਹਿੰਸਾ ਪ੍ਰਤੀ ਸਖਤ ਪ੍ਰਤੀਕ੍ਰਿਆ ਦੇ ਕਾਰਨ ਉਸ ਦਾ ਟਵਿੱਟਰ ਅਕਾਊਂਟ ਬੈਨ ਕਰ ਦਿੱਤਾ ਸੀ। ਇਸ ਤੋਂ ਬਾਅਦ ਕੰਗਣਾ ਇੰਸਟਾਗ੍ਰਾਮ 'ਤੇ ਐਕਟਿਵ ਹੋ ਗਈ ਹੈ। ਹਾਲ ਹੀ ਵਿਚ, ਉਸ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਇੱਥੇ ਖੁਦ ਦੇ ਪਾਜੀਟਿਵ ਹੋਣ ਦੀ ਖਬਰ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਸੀ।

Photo

ਕੰਗਨਾ ਦੀ ਇਸ ਪੋਸਟ ਨੂੰ ਇੰਸਟਾਗ੍ਰਾਮ ਨੇ ਡਿਲੀਟ ਕਰ ਦਿੱਤਾ ਹੈ। ਪੋਸਟ ਡਿਲੀਟ ਕੀਤੇ ਜਾਣ ਤੋਂ ਬਾਅਦ ਕੰਗਨਾ ਨੇ ਖੂਬ ਭੜਾਸ ਕੱਢੀ ਹੈ। ਕੰਗਨਾ ਰਣੌਤ ਨੇ ਸ਼ਨੀਵਾਰ ਨੂੰ ਕੋਰੋਨਾ ਪਾਜ਼ੀਟਿਵ ਹੋਣ ਦੀ ਖ਼ਬਰ ਦੇ ਨਾਲ ਇਸ ਨੂੰ ਇਕ ਮਾਮੂਲੀ ਫਲੂ ਦੱਸਦੇ ਹੋਏ ਕਿਹਾ ਸੀ, 'ਮੈਨੂੰ ਪਤਾ ਹੈ ਕਿ ਮੈਂ ਇਸ ਨੂੰ ਖ਼ਤਮ ਕਰ ਦੇਵਾਂਗੀ'। ਜਦੋਂ ਉਸ ਦੀ ਪੋਸਟ 'ਤੇ ਵਿਵਾਦ ਹੋਇਆ ਤਾਂ ਇੰਸਟਾਗ੍ਰਾਮ ਨੇ ਸਖਤ ਕਦਮ ਚੁੱਕਦਿਆਂ ਪੋਸਟ ਨੂੰ ਡਿਲੀਟ ਕਰ ਦਿੱਤਾ।

Kangana Ranaut's Twitter account suspendedKangana Ranaut

ਅਭਿਨੇਤਰੀ ਨੇ ਹੁਣ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਆਪਣੀ 'ਮਨ ਕੀ ਬਾਤ' ਸਾਂਝੀ ਕੀਤੀ ਹੈ। ਕੰਗਨਾ ਨੇ ਲਿਖਿਆ, 'ਇੰਸਟਾਗ੍ਰਾਮ ਨੇ ਮੇਰੀ ਇਕ ਪੋਸਟ ਮਿਟਾ ਦਿੱਤੀ ਹੈ, ਜਿਸ ਵਿੱਚ ਮੈਂ ਕੋਵਿਡ ਨੂੰ ਖ਼ਤਮ ਕਰ ਦੇਣ ਦੀ ਧਮਕੀ ਦਿੱਤੀ ਸੀ। ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਗਈ, ਮਤਲਬ ਕਿ ਅੱਤਵਾਦੀਆਂ ਅਤੇ ਕਮਿਊਨਿਸਟਾਂ ਨਾਲ ਹਮਦਰਦੀ ਰੱਖਣ ਵਾਲਾ ਸੁਣਿਆ ਸੀ ਟਵਿੱਟਰ 'ਤੇ , ਪਰ ਕੋਵਿਡ ਫੈਨ ਕਲੱਬ. ਕਮਾਲ ਹੈ। ਇੰਸਟਾ 'ਤੇ ਦੋ ਦਿਨ ਹੋਏ ਹਨ, ਪਰ ਲੱਗਦਾ ਨਹੀਂ ਕਿ ਇਥੇ ਇਕ ਹਫਤੇ ਤੋਂ ਜ਼ਿਆਦਾ ਟਿਕ ਸਕਾਂਗੀ।''

SHARE ARTICLE

ਏਜੰਸੀ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement