Golden Globes 2024: ਓਪਨਹਾਈਮਰ ਦਾ ਚੱਲਿਆ ਜਾਦੂ, ਸਿਲਿਅਨ ਮਰਫੀ, ਨੋਲਨ ਅਤੇ ਰੌਬਰਟ ਡਾਉਨੀ ਜੂਨੀਅਰ ਨੇ ਮਾਰੀ ਬਾਜ਼ੀ  
Published : Jan 8, 2024, 1:23 pm IST
Updated : Jan 8, 2024, 1:23 pm IST
SHARE ARTICLE
Golden Globes 2024: Oppenheimer Triumphs - Best Film, Wins For Cillian
Golden Globes 2024: Oppenheimer Triumphs - Best Film, Wins For Cillian

ਸਿਲਿਅਨ ਮਰਫੀ ਨੇ ਇਸ ਫਿਲਮ ਲਈ ਸਰਵੋਤਮ ਅਦਾਕਾਰ (ਡਰਾਮਾ) ਦਾ ਪੁਰਸਕਾਰ ਜਿੱਤਿਆ ਹੈ। 

Golden Globes 2024: ਓਪਨਹਾਈਮਰ ਦਾ ਜਾਦੂ 81ਵੇਂ ਗੋਲਡਨ ਗਲੋਬ 'ਤੇ ਦੇਖਣ ਨੂੰ ਮਿਲਿਆ। ਫ਼ਿਲਮ ਨੇ ਕਈ ਐਵਾਰਡ ਜਿੱਤੇ। ਰੌਬਰਟ ਡਾਊਨੀ ਜੂਨੀਅਰ ਨੂੰ ਸਰਵੋਤਮ ਸਹਾਇਕ ਅਦਾਕਾਰ ਦਾ ਐਵਾਰਡ ਜਿੱਤਣ ਤੋਂ ਬਾਅਦ ਫਿਲਮ ਦੇ ਨਿਰਦੇਸ਼ਕ ਕ੍ਰਿਸਟੋਫਰ ਨੋਲਨ ਨੂੰ ਸਰਵੋਤਮ ਨਿਰਦੇਸ਼ਕ ਦਾ ਖ਼ਿਤਾਬ ਦਿੱਤਾ ਗਿਆ ਹੈ। ਇਸ ਦੌਰਾਨ ਸਿਲਿਅਨ ਮਰਫੀ ਨੇ ਇਸ ਫਿਲਮ ਲਈ ਸਰਵੋਤਮ ਅਦਾਕਾਰ (ਡਰਾਮਾ) ਦਾ ਪੁਰਸਕਾਰ ਜਿੱਤਿਆ ਹੈ। 

ਰੋਬਰਟ ਦਾ ਇਹ ਤੀਜਾ ਪੁਰਸਕਾਰ ਹੈ, ਜਿਸ ਨੇ ਫ਼ਿਲਮ ਓਪਨਹਾਈਮਰ ਲਈ ਸਰਵੋਤਮ ਸਹਾਇਕ ਅਦਾਕਾਰ ਦਾ ਪੁਰਸਕਾਰ ਜਿੱਤਿਆ ਹੈ। ਉਸ ਨੇ ਕ੍ਰਿਸਟੋਫਰ ਨੋਲਨ ਦੀ 'ਓਪਨਹਾਈਮਰ' ਵਿਚ ਲੇਵਿਸ ਸਟ੍ਰਾਸ ਦੀ ਭੂਮਿਕਾ ਨਿਭਾਈ ਸੀ। ਇਸ ਸ਼੍ਰੇਣੀ ਵਿਚ ਉਹ ਕਈ ਦਿੱਗਜ਼ਾਂ ਨਾਲ ਮੁਕਾਬਲਾ ਕਰ ਰਿਹਾ ਸੀ। ਪੂਅਰ ਥਿੰਗਜ਼ ਲਈ ਵਿਲਮ ਡੈਫੋ, ਕਿਲਰਸ ਆਫ ਦਾ ਫਲਾਵਰ ਮੂਨ ਲਈ ਰੌਬਰਟ ਡੀ ਨੀਰੋ, ਬਾਰਬੀ ਲਈ ਰਿਆਨ ਗੋਸਲਿੰਗ, ਮਈ ਦਸੰਬਰ ਲਈ ਚਾਰਲਸ ਮੇਲਟਨ ਅਤੇ ਪੁਆਰ ਥਿੰਗਜ਼ ਲਈ ਮਾਰਕ ਰਫਾਲੋ ਵੀ ਵਰਗ ਵਿਚ ਦੌੜ ਵਿੱਚ ਸਨ, ਪਰ ਰੌਬਰਟ ਨੇ ਇਨ੍ਹਾਂ ਸਾਰਿਆਂ ਨੂੰ ਮਾਤ ਦਿੰਦੇ ਹੋਏ, ਉਸ ਨੇ ਇਸ ਪੁਰਸਕਾਰ 'ਤੇ ਕਬਜ਼ਾ ਕਰ ਲਿਆ ਹੈ। 

ਪਿਛਲੇ ਸਾਲ ਗਲੋਬਲ ਬਾਕਸ ਆਫਿਸ 'ਤੇ ਬਾਰਬੀ ਅਤੇ ਓਪਨਹਾਈਮਰ ਵਿਚਾਲੇ ਜ਼ਬਰਦਸਤ ਟੱਕਰ ਹੋਈ ਸੀ। ਦੋਵਾਂ ਫ਼ਿਲਮਾਂ ਨੇ ਟਿਕਟ ਖਿੜਕੀ 'ਤੇ ਚੰਗਾ ਕਾਰੋਬਾਰ ਕੀਤਾ। ਕ੍ਰਿਸਟੋਫਰ ਨੋਲਨ ਦੀ ਫਿਲਮ ਦੀ ਭਾਰਤ ਵਿੱਚ ਵੀ ਕਾਫੀ ਤਾਰੀਫ ਹੋਈ ਸੀ। ਇਹ ਫਿਲਮ ਇੱਥੇ 100 ਕਰੋੜ ਤੋਂ ਵੱਧ ਦੀ ਕਮਾਈ ਕਰਨ ਵਿਚ ਸਫ਼ਲ ਰਹੀ ਸੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement