ਪੰਚਕੂਲਾ ਨੂੰ ਚੰਡੀਗੜ੍ਹ ਜਿਹੇ 'ਮਿਨੀ ਰਾਕ ਗਾਰਡਨ' ਦੀ ਸੌਗਾਤ ਦੇਣ ਵਾਲੇ ਗੌਰੀ ਦਾ ਹੋਇਆ ਦਿਹਾਂਤ
Published : Nov 21, 2017, 12:04 pm IST
Updated : Nov 21, 2017, 6:34 am IST
SHARE ARTICLE

ਚੰਡੀਗੜ੍ਹ: ਪੰਚਕੂਲਾ 'ਚ ਚੰਡੀਗੜ੍ਹ ਜਿਹਾ 'ਮਿਨੀ ਰਾਕ ਗਾਰਡਨ' ਅਤੇ ਕਈ ਖੂਬਸੂਰਤ ਕਲਾਕ੍ਰਿਤੀਆਂ ਬਣਾਉਣ ਵਾਲੇ ਪੀ. ਡੀ. ਗੌਰੀ ਦਾ ਸੋਮਵਾਰ ਨੂੰ ਦਿਹਾਂਤ ਹੋ ਗਿਆ। ਜਾਣਕਾਰੀ ਮੁਤਾਬਕ ਪੀ. ਡੀ. ਗੌਰੀ (83) ਸ਼ੁੱਕਰਵਾਰ ਨੂੰ ਇਕ ਸੜਕ ਹਾਦਸੇ ਦੌਰਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਨਿੱਜੀ ਹਸਪਤਾਲ 'ਚ ਭਰਤੀ ਕਰਾਇਆ ਗਿਆ ਸੀ ਪਰ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਉਨ੍ਹਾਂ ਨੇ ਸੋਮਵਾਰ ਨੂੰ ਦਮ ਤੋੜ ਦਿੱਤਾ। 


ਗੌਰੀ ਦੇ ਦਿਹਾਂਤ ਨਾਲ ਪੰਚਕੂਲਾ ਨੂੰ ਕਾਫੀ ਘਾਟਾ ਪਿਆ ਹੈ ਕਿਉਂਕਿ ਗੌਰੀ ਦੀ ਤਮੰਨਾ ਸੀ ਕਿ ਉਹ ਪੰਚਕੂਲਾ 'ਚ ਹੂ-ਬ-ਬੂ ਚੰਡੀਗੜ੍ਹ ਵਰਗਾ ਰਾਕ ਗਾਰਡਨ ਬਣਾਉਣ ਪਰ ਉਨ੍ਹਾਂ ਦੀ ਇਹ ਤਮੰਨਾ ਅਧੂਰੀ ਹੀ ਰਹਿ ਗਈ। 


ਗੌਰੀ ਨੇ ਆਪਣਾ ਸਰੀਰ 2014 'ਚ ਹੀ ਪੀ. ਜੀ. ਆਈ. ਨੂੰ ਦਾਨ ਕਰ ਦਿੱਤਾ ਸੀ, ਜਿਸ ਕਾਰਨ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਪੀ. ਜੀ. ਆਈ. ਦੇ ਹਵਾਲੇ ਕਰ ਦਿੱਤਾ ਗਿਆ। ਗੌਰੀ ਪੰਚਕੂਲਾ 'ਚ ਅਦਭੁੱਤ ਕਲਾਕ੍ਰਿਤੀਆਂ ਬਣਾਉਣ ਲਈ ਜਾਣੇ ਜਾਂਦੇ ਸਨ। ਉਨ੍ਹਾਂ ਨੇ ਸੈਕਟਰ-12ਏ ਦੇ ਪਾਰਕ ਤੋਂ ਕਲਾਕ੍ਰਿਤੀਆਂ ਬਣਾਉਣ ਦਾ ਸਫਰ ਸ਼ੁਰੂ ਕੀਤਾ ਸੀ। 


ਇਸ ਤੋਂ ਬਾਅਦ ਉਨ੍ਹਾਂ ਨੇ ਸ਼ਹਿਰ 'ਚ ਕਈ ਥਾਵਾਂ 'ਤੇ ਆਪਣੀ ਕਲਾ ਦੇ ਨਮੂਨੇ ਪੇਸ਼ ਕੀਤੇ। 83 ਸਾਲ ਦੀ ਉਮਰ 'ਚ ਵੀ ਉਨ੍ਹਾਂ ਦਾ ਜਜ਼ਬਾ ਦੇਖਣ ਲਾਇਕ ਸੀ। ਉਨ੍ਹਾਂ ਨੂੰ ਜਦੋਂ ਵੀ 'ਵੇਸਟ ਮਟੀਰੀਅਲ' ਮਿਲਦਾ, ਉਹ ਖੁਦ ਉਸ ਨੂੰ ਇਕੱਠਾ ਕਰਦੇ ਅਤੇ ਜਿੱਥੇ ਜਗ੍ਹਾ ਮਿਲਦੀ, ਉੱਥੇ ਕੋਈ ਨਾ ਕੋਈ ਅਦਭੁੱਤ ਕਲਾਕ੍ਰਿਤੀ ਬਣਾ ਦਿੰਦੇ ਸਨ।

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement