ਨਿਜੀ ਸਕੂਲਾਂ 'ਚ ਆਰਥਕ ਪੱਖੋਂ ਕਮਜ਼ੋਰ 700 ਬੱਚਿਆਂ ਦੀਆਂ ਸੀਟਾਂ ਖ਼ਾਲੀ
Published : Dec 16, 2017, 11:22 pm IST
Updated : Dec 16, 2017, 5:52 pm IST
SHARE ARTICLE

ਚੰਡੀਗੜ੍ਹ, 16 ਦਸੰਬਰ (ਸਰਬਜੀਤ ਢਿੱਲੋਂ) : ਚੰਡੀਗੜ੍ਹ ਸਿਖਿਆ ਵਿਭਾਗ ਦੀਆਂ ਲਾਪ੍ਰਵਾਹੀ ਸਦਕਾ ਆਰਥਕ ਪੱਖੋਂ ਕਮਜ਼ੋਰ (ਈ.ਡਬਲਿਊ.ਐਸ.) ਵਰਗ ਦੇ ਬੱਚਿਆਂ ਦੀਆਂ 700 ਸੀਟਾਂ ਲਈ ਦਾਖ਼ਲੇ ਲਈ ਕੋਈ ਨੀਤੀ ਨਹੀਂ ਬਣਾਈ ਜਾ ਸਕੀ ਜਿਸ ਸਦਕਾ ਸ਼ਹਿਰ ਦੇ 74 ਨਿਜੀ ਸਕੂਲਾਂ 'ਚ ਰਾਈਟ ਟੂ ਐਜੂਕੇਸ਼ਨ ਨੀਤੀ ਅਧੀਨ ਦਾਖ਼ਲਾ ਦਿਤਾ ਜਾਂਦਾ ਹੈ। ਸਿਖਿਆ ਵਿਭਾਗ  ਦੇ ਸੂਤਰਾਂ ਅਨੁਸਾਰ ਹੁਣ ਦਾਖ਼ਲੇ ਲਈ 15 ਜਨਵਰੀ 2018 ਤਕ ਸਮਾਂ ਵਧਾ ਦਿਤਾ ਗਿਆ ਹੈ। ਇਸ ਲਈ ਕਮਜ਼ੋਰ ਵਰਗ ਦੇ ਬੱਚਿਆਂ ਦੇ ਮਾਪੇ ਦਾਖ਼ਲੇ ਲਈ ਸਕੂਲ ਤਕ ਪਹੁੰਚ ਕਰ ਸਕਣਗੇ। 


ਸਿਖਿਆ ਵਿਭਾਗ ਤੋਂ ਮਿਲੇ ਅੰਕੜਿਆਂ ਅਨੁਸਾਰ ਪਿਛਲੇ ਸਾਲ ਵੀ ਆਰਥਕ ਪੱਖੋਂ ਕਮਜ਼ੋਰ ਬੱਚਿਆਂ ਦੇ ਕੋਟੇ ਵਿਚ 50 ਤੋਂ 75 ਫ਼ੀ ਸਦੀ ਸੀਟਾਂ ਖ਼ਾਲੀ ਹੀ ਪਈਆਂ ਰਹਿ ਗਈਆਂ ਸਨ ਜਿਥੇ ਗ਼ਰੀਬ ਤੇ ਲੋੜਵੰਦ ਬੱਚੇ ਅਪਣੇ ਸਿਖਿਆ ਪ੍ਰਾਪਤ ਕਰਨ ਦੇ ਅਧਿਕਾਰਾਂ ਤੋਂ ਚੰਡੀਗੜ੍ਹ ਵਰਗੇ ਵਿਕਸਤ ਸ਼ਹਿਰ 'ਚ ਬਾਹਰ ਹੀ ਰਹਿ ਗਏ ਹਨ। ਜ਼ਿਕਰਯੋਗ ਹੈ ਕਿ ਨਿਜੀ ਸਕੂਲਾਂ ਨੂੰ ਵੀ ਹਰ ਸਾਲ 25 ਫ਼ੀ ਸਦੀ ਬੱਚਿਆਂ ਨੂੰ ਮੁਫ਼ਤ ਸਿਖਿਆ ਸਕੂਲਾਂ 'ਚ ਪ੍ਰਦਾਨ ਕਰਨ ਦੀ ਨਿਯਮ 'ਚ ਵਿਵਸਥਾ ਕੀਤੀ ਹੋਈ ਹੇ ਪਰ ਜ਼ਿਆਦਾਤਰ ਵੱਡੇ ਨਿਜੀ ਸਕੂਲ ਚੰਡੀਗੜ੍ਹ ਪ੍ਰਸ਼ਾਸਨ ਦੇ ਫ਼ੈਸਲੇ ਨੂੰ ਮੰਨਣ ਤੋਂ ਲਾਪ੍ਰਵਾਹੀ ਵੀ ਕਰਦੇ ਹਨ ਜਦਕਿ ਸ਼ਹਿਰ ਦੇ 52 ਨਿਜੀ ਸਕੂਲਾਂ 'ਚ ਦਾਖ਼ਲੇ ਲਈ 22 ਦੇ ਕਰੀਬ ਸਕੂਲ ਘੱਟ ਗਿਣਤੀ ਦਾ ਦਰਜਾ ਵੀ ਪ੍ਰਾਪਤ ਕਰ ਚੁਕੇ ਹਨ।

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement