ਡੀ.ਐਨ.ਏ. ਮੇਲ ਨਾ ਖਾਣ 'ਤੇ ਅਦਾਲਤ ਵਲੋਂ ਮੁੜ ਜਾਂਚ ਦੇ ਆਦੇਸ਼
Published : Sep 15, 2017, 11:21 pm IST
Updated : Sep 15, 2017, 5:51 pm IST
SHARE ARTICLE

ਚੰਡੀਗੜ੍ਹ, 15 ਸਤੰਬਰ (ਤਰੁਣ ਭਜਨੀ): 10 ਸਾਲਾ ਬੱਚੀ ਨਾਲ ਬਲਤਾਕਾਰ ਮਾਮਲੇ ਵਿਚ ਜ਼ਿਲ੍ਹਾ ਅਦਾਲਤ ਨੇ ਸ਼ੁਕਰਵਾਰ ਪੁਲਿਸ ਨੂੰ ਮੁੜ ਜਾਂਚ ਕਰਨ ਦੇ ਆਦੇਸ਼ ਦਿਤੇ ਹਨ। ਪੁਲਿਸ ਨੇ ਅਦਾਲਤ ਵਿਚ ਅਰਜ਼ੀ ਦਾਇਰ ਕਰ ਕੇ ਨਵ-ਜੰਮੀ ਬੱਚੀ ਦਾ ਡੀ.ਐਨ.ਏ. ਮੁਲਜ਼ਮ ਨਾਲ ਮੇਲ ਨਾ ਖਾਣ 'ਤੇ ਮੁੜ ਜਾਂਚ ਕਰਨ ਦੀ ਇਜਾਜ਼ਤ ਮੰਗੀ ਸੀ।
ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਪੂਨਮ ਆਰ ਜੋਸ਼ੀ ਦੀ ਅਦਾਲਤ ਨੇ ਇਸ ਸਬੰਧੀ ਪੁਲਿਸ ਨੂੰ ਆਦੇਸ਼ ਦੇ ਦਿਤੇ ਹਨ ਅਤੇ ਮਾਮਲੇ ਦੀ ਅਗਲੀ ਸੁਣਵਾਈ 22 ਸਤੰਬਰ ਕੀਤੀ ਗਈ ਹੈ। ਸੈਕਟਰ 39 ਪੁਲਿਸ ਥਾਣਾ ਮੁੱਖੀ ਨੇ ਸ਼ੁਕਰਵਾਰ ਨੂੰ ਇਸ ਸਬੰਧੀ ਅਰਜ਼ੀ ਦਾਖ਼ਲ ਕੀਤੀ ਸੀ। ਇਹ ਮਾਮਲਾ ਇਸੇ ਪੁਲਿਸ ਥਾਣੇ ਵਿਚ ਦਰਜ ਹੈ। ਪੀੜਤਾ ਦੇ ਬਿਆਨ ਦੇ ਆਧਾਰ 'ਤੇ ਪੁਲਿਸ ਨੇ ਉਸ ਦੇ ਮਾਮੇ ਨੂੰ ਗ੍ਰਿਫ਼ਤਾਰ ਕੀਤਾ ਸੀ। ਪੀੜਤਾ ਨੇ ਵੀ ਅਦਾਲਤ ਵਿਚ ਮਾਮੇ ਦੀ ਮੁਲਜ਼ਮ ਦੇ ਰੂਪ ਵਿਚ ਪਛਾਣ ਕੀਤੀ ਸੀ ਪਰ ਸੀ.ਐਫ਼.ਐਸ.ਐਲ. ਦੀ ਰੀਪੋਰਟ ਤੋਂ ਬਾਅਦ ਮਾਮਲੇ ਵਿਚ ਨਵਾਂ ਮੋੜ ਆ ਗਿਆ ਜਿਸ ਵਿਚ ਨਵ-ਜੰਮੀ ਬੱਚੀ ਦਾ ਡੀ.ਐਨ.ਏ. ਮੁਲਜ਼ਮ ਨਾਲ ਮੇਲ ਨਹੀਂ ਖਾਂਦਾ ਹੈ ਜਿਸ ਕਾਰਨ ਪੁਲਿਸ ਨੇ ਅਦਾਲਤ ਵਿਚ ਅਰਜ਼ੀ ਦਾਇਰ ਕਰ ਕੇ ਮੁੜ ਜਾਂਚ ਕਰਨ ਦੀ ਇਜਾਜ਼ਤ ਮੰਗੀ ਸੀ।

SHARE ARTICLE
Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement