ਚੰਡੀਗੜ੍ਹ : ਮਈ 'ਚ 20 ਦਿਨ ਫਿਰ ਬੰਦ ਰਹੇਗਾ ਅੰਤਰਰਾਸ਼ਟਰੀ ਹਵਾਈ ਅੱਡਾ
Published : Mar 14, 2018, 11:37 am IST
Updated : Mar 14, 2018, 6:07 am IST
SHARE ARTICLE

ਚੰਡੀਗੜ੍ਹ : ਹਵਾਈ ਅੱਡਾ ਅਥਾਰਟੀ ਵਲੋਂ ਰਨਵੇ ਦੀ ਮੁਰੰਮਤ ਤੇ ਰੀ-ਫ਼ੈਂਸਿੰਗ ਦਾ ਕੰਮ ਪੂਰਾ ਕਰਨ ਲਈ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਦੁਬਾਰਾ 20 ਦਿਨਾਂ ਲਈ ਬੰਦ ਕੀਤਾ ਜਾ ਰਿਹਾ ਹੈ। ਹੁਣ ਮੁਸਾਫ਼ਰਾਂ ਨੂੰ ਦੁਬਾਰਾ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਵਾਈ ਅੱਡੇ ਦੇ ਸੀ.ਈ.ਓ. ਸੁਨੀਲ ਦੱਤ ਦਾ ਕਹਿਣਾ ਹੈ ਕਿ ਰਨਵੇ ਦੇ ਦੂਜੇ ਪੜਾਅ ਦਾ ਕੰਮ ਸ਼ੁਰੂ ਕਰਨ ਲਈ 12 ਤੋਂ 31 ਮਈ ਤਕ ਹਵਾਈ ਅੱਡੇ ਨੂੰ ਬੰਦ ਕੀਤਾ ਜਾਵੇਗਾ। ਇਸ ਲਈ ਏਅਰਲਾਈਨਜ਼ ਕੰਪਨੀਆਂ ਨੂੰ ਨੋਟਿਸ ਜਾਰੀ ਕਰ ਦਿਤਾ ਗਿਆ ਹੈ।



ਪਹਿਲਾਂ 12 ਤੋਂ 26 ਫ਼ਰਵਰੀ ਤਕ ਜਦੋਂ ਰਨਵੇ ਬੰਦ ਕੀਤਾ ਗਿਆ ਸੀ ਤਾਂ ਉਸ ਸਮੇਂ 7200 ਫ਼ੁਟ ਤਕ ਰਨਵੇ ਦੀ ਮੁਰੰਮਤ ਤੇ ਰੀ-ਫ਼ੈਂਸਿੰਗ ਕਰ ਦਿਤੀ ਗਈ ਸੀ। 25 ਮਾਰਚ ਤੋਂ ਬਾਅਦ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣਾਂ ਦੇ ਸਮੇਂ 'ਚ ਵੀ ਵਾਧਾ ਕੀਤਾ ਜਾਵੇਗਾ। ਫ਼ਿਲਹਾਲ ਹਵਾਈ ਅੱਡੇ ਤੋਂ ਸ਼ਾਮ 4:30 ਵਜੇ ਤਕ ਆਖ਼ਰੀ ਉਡਾਣ ਉਡਦੀ ਹੈ। 25 ਮਾਰਚ ਤੋਂ ਆਖ਼ਰੀ ਉਡਾਣ ਸ਼ਾਮ 5:30 ਵਜੇ ਜਾਵੇਗੀ।



ਅੰਤਰਰਾਸ਼ਟਰੀ ਹਵਾਈ ਅੱਡੇ ਦੇ ਸੀ.ਈ.ਓ. ਸੁਨੀਲ ਦੱਤ ਨੇ ਦਸਿਆ ਕਿ ਪਹਿਲਾਂ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਲੰਬਾਈ 9000 ਫ਼ੁਟ ਹੀ ਸੀ। ਇਸ ਕਾਰਨ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਵੱਡੇ ਏਅਰਕਰਾਫ਼ਟ ਦੀ ਲੈਂਡਿੰਗ ਸੰਭਵ ਨਹੀਂ ਸੀ। ਹਵਾਈ ਅੱਡਾ ਅਥਾਰਟੀ ਨੇ ਰਨਵੇ ਦੀ ਲੰਬਾਈ ਹੁਣ ਵਧਾ ਕੇ 10400 ਫ਼ੁਟ ਕਰਨ ਦਾ ਫ਼ੈਸਲਾ ਕੀਤਾ ਹੈ।



ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਬਣਿਆਂ ਦੋ ਸਾਲ ਹੋ ਗਏ ਹਨ ਪਰ ਅਜੇ ਤਕ ਤਾਂ ਯੂਰਪੀ ਦੇਸ਼ਾਂ ਲਈ ਕੋਈ ਵੀ ਉਡਾਣ ਸ਼ੁਰੂ ਨਹੀਂ ਹੋ ਸਕੀ ਹੈ। ਹਵਾਈ ਅੱਡਾ ਅਥਾਰਟੀ ਦਾ ਕਹਿਣਾ ਹੈ ਕਿ ਯੂਰਪੀ ਦੇਸ਼ਾਂ ਲਈ ਏਅਰਲਾਈਨਜ਼ ਕੰਪਨੀਆਂ ਵੱਡੇ ਏਅਰਕਰਾਫ਼ਟ ਉਡਾਣਾਂ ਲਈ ਪ੍ਰਪੋਜ਼ਲ ਭੇਜਦੀਆਂ ਰਹਿੰਦੀਆਂ ਹਨ ਪਰ ਰਨਵੇ ਦੀ ਲੰਬਾਈ ਘੱਟ ਹੋਣ ਕਾਰਨ ਇਹ ਸੰਭਵ ਨਹੀਂ ਹੋ ਸਕਿਆ। ਹੁਣ ਰਨਵੇ ਦੀ ਲੰਬਾਈ 10400 ਫੁੱਟ ਹੋਣ ਨਾਲ ਇਸ ਰਨਵੇ 'ਤੇ ਵੱਡੇ ਏਅਰਕਰਾਫ਼ਟ ਵੀ ਲੈਂਡ ਹੋ ਸਕਦੇ ਹਨ।

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement