ਚੰਡੀਗੜ੍ਹ 'ਚ ਖਾਦੀ ਦੇ ਡਿਜ਼ਾਈਨਦਾਰ ਕਪੜੇ ਬਣੇ ਨੌਜਵਾਨ ਪੀੜ੍ਹੀ ਦੀ ਪਹਿਲੀ ਪਸੰਦ
Published : Oct 3, 2017, 1:05 am IST
Updated : Oct 2, 2017, 7:41 pm IST
SHARE ARTICLE

ਚੰਡੀਗੜ੍ਹ, 2 ਅਕਤੂਬਰ (ਸਰਬਜੀਤ ਢਿੱਲੋਂ) : ਦੇਸ਼ ਭਗਤਾਂ ਵਲੋਂ ਦੇਸ਼ ਦੇ ਆਜ਼ਾਦੀ ਅੰਦੋਲਨ ਦੇ ਰੰਗ 'ਚ ਰੰਗੇ ਜਾਣ ਬਾਅਦ ਵਿਦੇਸ਼ੀ ਬਣੇ ਕਪੜਿਆਂ ਦੀ ਥਾਂ 'ਤੇ ਹੱਥਾਂ ਨਾਲ ਤਿਆਰ ਕੀਤੇ ਸੂਤੀ ਕਪੜੇ ਖਾਦੀ ਖਰੀਦਣ ਲਈ ਅੱਜ ਵੀ ਚੰਡੀਗੜ੍ਹ ਵਾਸੀਆਂ 'ਚ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ। 


ਭਾਰਤ ਸਰਕਾਰ ਦੇ ਖਾਦੀ ਅਤੇ ਵਿਲੇਜ਼ ਇੰਡਸਟਰੀਜ਼ ਕਮਿਸ਼ਨ ਦੀ ਚੰਡੀਗੜ੍ਹ ਬਰਾਂਚ ਖਾਦੀ ਗ੍ਰਾਮ ਉਦਯੋਗ 'ਚ ਪੰਜਾਬ ਤੇ ਹਰਿਆਣਾ 'ਚ ਤਿਆਰ ਕੀਤੇ ਸੂਤੀ ਕਪੜੇ ਪਹਿਲਾਂ ਨਾਲੋਂ ਵੱਧ  ਕਢਾਈਦਾਰ ਤੇ ਡੀਜ਼ਾਈਨਦਾਰ ਵੇਖਣ ਨੂੰ ਮਿਲ ਰਹੇ ਹਨ, ਜੋ ਕਿ ਨੌਜਵਾਨ ਪੀੜ੍ਹੀ ਦੀ ਪਹਿਲੀ ਪਸੰਦ ਬਣਦੇ ਜਾ ਰਹੇ ਹਨ। ਇਨ੍ਹਾਂ ਵਿਚ ਸਿਲਕੀ ਖਾਦੀ, ਕਸ਼ਮੀਰੀ ਵੂਲਨ, ਸੂਟ ਸਾੜੀਆਂ, ਸੂਤੀ ਖਾਦੀ ਅਤੇ ਗਰਮ ਖਾਦੀ ਦੇ ਕਪੜੇ ਮੋਹਾਲੀ ਫ਼ੈਸ਼ਨ ਡੀਜ਼ਾਈਨਰ ਇੰਸਟੀਚਿਊਟ ਦੇ ਵਿਦਿਆਰਥੀਆਂ ਵਲੋਂ ਤਿਆਰ ਕੀਤੇ ਜਾ ਰਹੇ ਹਨ, ਜਿਨ੍ਹਾਂ ਦੀ ਵਿਕਰੀ ਅੱਜ ਵੀ ਸਾਲ ਭਰ 'ਚ ਚੰਡੀਗੜ੍ਹ, ਮੋਹਾਲੀ ਤੇ ਪੰਚਕੂਲਾ 'ਚ ਲੱਖਾਂ ਰੁਪਇਆਂ ਦੀ ਕੀਤੀ ਜਾਂਦੀ ਹੈ।


ਚੰਡੀਗੜ੍ਹ 'ਚ ਕੇ.ਵੀ.ਆਈ.ਸੀ. ਵਲੋਂ ਸੈਕਟਰ 22 ਅਤੇ 17 'ਚ ਖਾਦੀ ਗ੍ਰਾਮ ਦੇ ਪ੍ਰੋਡਕਟ ਵੇਚਣ ਲਈ ਖਾਦੀ ਭੰਡਾਰ ਮਸ਼ਹੂਰ ਹਨ। ਜਿਥੇ ਸ਼ਹਿਦ ਅਤੇ ਘਰੇਲੂ ਜੜ੍ਹੀ-ਬੂਟੀਆਂ ਨਾਲ ਤਿਆਰ ਦਵਾਈਆਂ ਤੇ ਅਚਾਰ, ਚਟਣਗੀਆਂ ਤੇ ਹੋਰ ਵਸਤਾਂ ਵੀ ਵਿਕਰੀ ਲਈ ਮਿਲਦੀਆਂ ਹਨ।
ਸੈਕਟਰ 22 'ਚ ਖਾਦੀ ਭੰਡਾਰ ਦੇ ਸੰਚਾਲਕ ਗਾਂਧੀਵਾਦੀ ਰਾਮ ਲਾਲ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਵਲੋਂ ਵੱਖ ਵੱਖ ਖਾਦੀ ਭੰਡਾਰਾਂ 'ਚ ਖਾਦੀ ਵਸਤਾਂ 'ਤੇ 2 ਅਕਤੂਬਰ ਤੋਂ ਮਹਾਤਮਾ ਗਾਂਧੀ ਦੇ ਜਨਮ ਦਿਨ ਤੋਂ 20 ਫ਼ੀ ਸਦੀ ਤਕ ਖਾਦੀ ਕਪੜਿਆਂ ਦੇ ਮੁੱਲ 'ਚ ਛੋਟ ਵੀ ਦਿਤੀ ਜਾ ਰਹੀ ਹੈ, ਜੋ ਕਿ ਦੋ ਮਹੀਨਿਆਂ ਤਕ ਚਲੇਗੀ। ਉਨ੍ਹਾਂ ਕਿਹਾ ਕਿ ਖਾਦੀ ਗ੍ਰਾਮ ਉਦਯੋਗ ਵਲੋਂ ਪੇਸ਼ ਦਰੀਆਂ ਤੇ ਕੰਬਲ ਵੀ ਤਿਆਰ ਕੀਤੇ ਗਏ ਹਨ ਅਤੇ ਖਾਦੀ ਦੇ ਇਨ੍ਹਾਂ ਉਤਪਾਦਾਂ ਦੀ ਪ੍ਰਦਰਸ਼ਨੀਆਂ ਵੀ ਲਾ ਰਹੇ ਹਨ।

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement