ਟੇਰਰ ਫੰਡਿੰਗ ਮਾਮਲਾ : ਦਿੱਲੀ - ਸ਼੍ਰੀਨਗਰ ਵਿੱਚ 16 ਜਗ੍ਹਾ ਤੇ NIA ਦੇ ਛਾਪੇ
Published : Sep 6, 2017, 12:52 pm IST
Updated : Sep 6, 2017, 7:22 am IST
SHARE ARTICLE

ਸ਼੍ਰੀਨਗਰ- ਰਾਸ਼ਟਰੀ ਜਾਂਚ ਏਜੰਸੀ ਨੇ ਹਵਾਲਾ ਕਾਰੋਬਾਰ, ਅੱਤਵਾਦ ਅਤੇ ਵੱਖਵਾਦੀ ਗਤੀਵਿਧੀਆਂ ਦੇ ਵਿਤ ਪੋਸ਼ਣ 'ਚ ਕਥਿਤ ਤੌਰ 'ਤੇ ਸ਼ਾਮਿਲ ਕਾਰੋਬਾਰੀਆਂ ਦੇ ਕਸ਼ਮੀਰ ਅਤੇ ਦਿੱਲੀ 'ਚ 16 ਠਿਕਾਣਿਆਂ ਦੀ ਅੱਜ ਤਲਾਸ਼ੀ ਲਈ। ਅਧਿਕਾਰੀਆਂ ਨੇ ਦੱਸਿਆ ਕਿ ਐੈੱਨ. ਆਈ. ਏ. ਦੇ ਅਧਿਕਾਰੀਆਂ ਨੇ ਅੱਜ ਸਵੇਰੇ ਸ਼੍ਰੀਨਗਰ ਅਤੇ ਉੱਤਰੀ ਕਸ਼ਮੀਰ 'ਚ ਵੱਖਰੇ ਹਿੱਸਿਆਂ ਦੇ ਠਿਕਾਣਿਆਂ 'ਤੇ ਛਾਪੇ ਮਾਰੇ ਅਤੇ ਸ਼ੱਕੀ ਸਥਾਨਾਂ 'ਤੇ ਵਿਆਪਕ ਸਰਚ ਅਭਿਆਨ ਚਲਾਇਆ ਗਿਆ। 


ਐੈੱਨ. ਆਈ. ਏ. ਅਧਿਕਾਰੀਆਂ ਨੇ ਪੁਰਾਣੀ ਦਿੱਲੀ ਵਪਾਰੀਆਂ ਦੇ ਠਿਕਾਣਿਆ 'ਤੇ ਛਾਪੇਮਾਰੀ ਕੀਤੀ। ਇਹ ਛਾਪੇਮਾਰੀ ਉਸ ਸਮੇਂ ਕੀਤੀ ਗਈ, ਜਦੋਂ ਇਕ ਦਿਨ ਪਹਿਲਾਂ ਐੈੱਨ. ਆਈ. ਏ. ਨੇ ਲੋਕਾਂ ਨੂੰ ਗ੍ਰਿਫਤਾਰ ਕੀਤਾ, ਜਿਸ 'ਚ ਇਕ ਸੁਤੰਤਰ ਫੋਟੋ ਪੱਤਰਕਾਰ ਵੀ ਸ਼ਾਮਲ ਹੈ, ਜੋ ਪਥਰਾਅ ਕਰਨ ਵਾਲੇ ਅਤੇ ਸੋਸ਼ਲ ਮੀਡੀਆ ਰਾਹੀਂ ਸੁਰੱਖਿਅਤ ਫੋਰਸ ਖਿਲਾਫ ਸਮਰਥਨ ਕਰਨ 'ਚ ਕਥਿਤ ਤੌਰ 'ਤੇ ਸ਼ਾਮਿਲ ਹਨ।

ਐੈੱਨ. ਆਈ. ਏ. ਵੱਲੋਂ ਕੀਤੀਆਂ ਗਈਆਂ ਗ੍ਰਿਫਤਾਰੀਆਂ ਅਤੇ ਛਾਪੇਮਾਰੀ 30 ਮਈ ਨੂੰ ਦਰਜ ਮਾਮਲੇ ਦੀ ਜਾਂਚ ਦਾ ਹਿੱਸਾ ਹੈ, ਜਿਸ 'ਚ ਪਾਕਿਸਤਾਨ ਸਥਿਤ 'ਚ ਜਮਾਤ-ਉਦ-ਦਾਅਵਾ ਅਤੇ ਪ੍ਰਤੀਬੰਧਿਤ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਨੇਤਾ ਹਾਫਿਜ ਸਈਦ ਬਤੌਰ ਦੋਸ਼ੀ ਨਾਮਜ਼ਦ ਹਨ। ਐੈੱਨ. ਆਈ. ਏ. ਨੇ ਕਸ਼ਮੀਰ ਘਾਟੀ 'ਚ ਅਸ਼ਾਂਤੀ ਪੈਦਾ ਕਰਨ ਲਈ ਅੱਤਵਾਦੀ ਅਤੇ ਸਬਸਕਰਿਊਜ਼ ਗਤੀਵਿਧੀਆਂ ਨੂੰ ਕਥਿਤ ਤੌਰ 'ਤੇ ਵਿਤ ਪੋਸ਼ਣ ਦੇ ਮਾਮਲੇ 'ਚ ਸੱਤ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।


ਮਾਮਲੇ 'ਚ ਅਜਿਹੀ ਗਤੀਵਿਧੀਆਂ ਦੇ ਵਿੱਤ ਪੋਸ਼ਣ ਦੇਣ ਦੇ ਹਵਾਲੇ ਸਮੇਤ ਗੈਰਕਾਨੂੰਨੀ ਢੰਗ ਰਾਹੀਂ ਧਨਰਾਸ਼ੀ ਇਕੱਠਾ ਕਰਨ ਦੇ ਮੁੱਦੇ ਵੀ ਸ਼ਾਮਿਲ ਹਨ। ਇਸ 'ਚ ਪਥਰਾਅ ਕਰਕੇ, ਸਕੂਲ ਜਲਾ ਕੇ, ਸਰਵਜਨਿਕ ਸੰਪਤੀ ਨੂੰ ਨੁਕਸਾਨ ਪਹੁੰਚਾ ਕੇ ਭਾਰਤ ਦੇ ਖਿਲਾਫ ਯੁੱਧ ਛੇੜ ਕੇ ਘਾਟੀ 'ਚ ਸਾਂਤੀ ਭੰਗ ਕਰਨ ਦੇ ਮਾਮਲੇ ਵੀ ਸ਼ਾਮਲ ਹਨ। 90 ਦੇ ਦਹਾਕੇ ਦੀ ਸ਼ੁਰੂਆਤ 'ਚ ਜੰਮੂ ਕਸ਼ਮੀਰ 'ਚ ਅੱਤਵਾਦ ਦੇ ਵਧਣ ਤੋਂ ਬਾਅਦ ਹੀ ਇਹ ਪਹਿਲੀ ਵਾਰ ਹੋਇਆ ਹੈ ਕਿ ਕੇਂਦਰੀ ਜਾਂਚ ਦਹਾਕੇ ਨੇ ਅੱਤਵਾਦੀ ਅਤੇ ਵੱਖਵਾਦੀ ਸੰਗਠਨਾਂ ਨੂੰ ਵਿਤ ਪੋਸ਼ਣ ਮੁਹੱਈਆ ਕਰਵਾਉਣ ਦੇ ਸੰਬੰਧ 'ਚ ਛਾਪੇ ਮਾਰੇ ਹਨ।

SHARE ARTICLE
Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement