ਸ਼੍ਰੀਦੇਵੀ ਦੀ ਮ੍ਰਿਤਕ ਦੇਹ ਦੁਬਈ ਤੋਂ ਪਹੁੰਚੀ ਘਰ , ਅੱਜ ਦੁਪਹਿਰ ਸਾਢੇ ਤਿੰਨ ਵਜੇ ਹੋਵੇਗਾ ਅੰਤਿਮ ਸਸਕਾਰ
Published : Feb 28, 2018, 10:55 am IST
Updated : Feb 28, 2018, 5:25 am IST
SHARE ARTICLE

ਮੁੰਬਈ: 24 ਫਰਵਰੀ ਨੂੰ ਦੁਬਈ ‘ਚ ਆਖਰੀ ਸਾਹ ਲੈਣ ਵਾਲੀ ਬਾਲੀਵੁੱਡ ਦੀ ਦਿੱਗਜ ਅਭਿਨੇਤਰੀ ਸ਼੍ਰੀਦੇਵੀ ਦੀ ਮ੍ਰਿਤਕ ਦੇਹ ਭਾਰਤ ਪਹੁੰਚ ਗਈ ਹੈ। ਕੱਲ ਸ਼ਾਮ ਨੂੰ ਦੁਬਈ ਤੋਂ ਚਾਰਟਰ ਪਲੇਨ ਰਵਾਨਾ ਹੋਇਆ ਸੀ। ਇਥੋਂ ਲੋਖੰਡਵਾਲਾ ਦੇ ‘ਗਰੀਨ ਏਕਰਸ’ ‘ਚ ਸ਼੍ਰੀਦੇਵੀ ਦੀ ਰਿਹਾਇਸ਼ ‘ਤੇ ਮ੍ਰਿਤਕ ਦੇਹ ਲਿਜਾਈ ਜਾਵੇਗੀ। ਸ਼੍ਰੀਦੇਵੀ ਦੀ ਮ੍ਰਿਤਕ ਦੇਹ ਲਈ ਅੰਬਾਨੀ ਹਸਪਤਾਲ ਦੀ ਐਂਬੂਲੈਂਸ ਵੀ ਮੁੰਬਈ ਏਅਰਪੋਰਟ ਪਹੁੰਚੀ ਤੇ ਖੁਦ ਅਨਿਲ ਅੰਬਾਨੀ ਵੀ ਏਅਰਪੋਰਟ ਪੁੱਜੇ ਹਨ। 


ਅੱਜ ਸਾਢੇ 3 ਵਜੇ ਵਿਲੇ ਪਾਰਲੇ ਸੇਵਾ ਸਮਾਜ ਸ਼ਮਸ਼ਾਨਘਾਟ ‘ਚ ਸ਼੍ਰੀਦੇਵੀ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।  ਅੱਜ ਸਵੇਰੇ ਸ਼੍ਰੀਦੇਵੀ ਦੀ ਮ੍ਰਿਤਕ ਦੇਹ ਨੂੰ ਸੈਲੀਬ੍ਰੇਸ਼ਨ ਕੱਲਬ ‘ਚ ਰੱਖਿਆ ਜਾਵੇਗਾ, ਜਿਥੇ ਸਵੇਰੇ ਸਾਢੇ 9 ਵਜੇ ਤੋਂ ਲੈ ਕੇ ਸਾਢੇ 12 ਵਜੇ ਤਕ ਸ਼੍ਰੀਦੇਵੀ ਦੇ ਅੰਤਿਮ ਦਰਸ਼ਨ ਕੀਤੇ ਜਾ ਸਕਣਗੇ। 


ਅੱਜ ਹੀ ਅਰਜੁਨ ਕਪੂਰ ਦੁਬਈ ਰਵਾਨਾ ਹੋਏ ਸਨ, ਜਿਥੇ ਉਨ੍ਹਾਂ ਨੇ ਆਪਣੇ ਪਿਤਾ ਬੋਨੀ ਕਪੂਰ ਨਾਲ ਮਿਲ ਕੇ ਕਾਗਜ਼ੀ ਕਾਰਵਾਈ ਪੂਰੀ ਕੀਤੀ। ਦੁਬਈ ਪੁਲਸ ਨੇ ਸ਼੍ਰੀਦੇਵੀ ਦੀ ਮੌਤ ਦਾ ਕੇਸ ਵੀ ਬੰਦ ਕਰ ਦਿੱਤਾ ਹੈ। ਸ਼ੁਰੂਆਤੀ ਖਬਰਾਂ ‘ਚ ਸ਼੍ਰੀਦੇਵੀ ਦੀ ਮੌਤ ਦਾ ਕਾਰਨ ਕਾਰਡੀਐਕ ਅਰੈਸਟ ਦੱਸਿਆ ਗਿਆ ਸੀ।  


ਪਰ ਬਾਅਦ ‘ਚ ਪੋਸਟਮਾਰਟਮ ਦੀ ਰਿਪੋਰਟ ਤੋਂ ਇਹ ਪਤਾ ਲੱਗਾ ਕਿ ਸ਼੍ਰੀਦੇਵੀ ਦੀ ਮੌਤ ਬਾਥਟਬ ‘ਚ ਡੁੱਬਣ ਕਾਰਨ ਹੋਈ ਹੈ। ਸ਼੍ਰੀਦੇਵੀ ਦੇ ਖੂਨ ‘ਚ ਸ਼ਰਾਬ ਦੀ ਮਾਤਰਾ ਵੀ ਪਾਈ ਗਈ। ਸ਼੍ਰੀਦੇਵੀ ਦੁਬਈ ‘ਚ ਆਪਣੇ ਭਤੀਜੇ ਮਨੀਸ਼ ਮਾਰਵਾਹ ਦੇ ਵਿਆਹ ‘ਚ ਸ਼ਾਮਲ ਹੋਣ ਗਈ ਸੀ।

SHARE ARTICLE
Advertisement

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM
Advertisement