ਜ਼ਿੰਦਰ ਦੇ ਨਾਵਲ ‘ਸੇਫ਼ਟੀ ਕਿੱਟ’ ਨੂੰ ਪੰਜਾਬੀ ਦਾ ਸਾਹਿਤ ਅਕਾਦਮੀ ਪੁਰਸਕਾਰ
Published : Mar 16, 2026, 6:00 pm IST
Updated : Mar 16, 2026, 6:00 pm IST
SHARE ARTICLE
Zinder's novel 'Safety Kit' wins Punjabi Sahitya Akademi Award
Zinder's novel 'Safety Kit' wins Punjabi Sahitya Akademi Award

ਅੰਗਰੇਜ਼ੀ ’ਚ ਨਵਤੇਜ ਸਰਨਾ ਅਤੇ ਹਿੰਦੀ ’ਚ ਮਮਤਾ ਕਾਲੀਆ ਨੂੰ ਮਿਲੇਗਾ ਪੁਰਸਕਾਰ

ਨਵੀਂ ਦਿੱਲੀ : ਸਾਲ 2025 ਲਈ ਵੱਕਾਰੀ ਸਾਹਿਤ ਅਕਾਦਮੀ ਪੁਰਸਕਾਰਾਂ ਦਾ ਐਲਾਨ ਹੋ ਗਿਆ ਹੈ। ਪੰਜਾਬੀ ਭਾਸ਼ਾ ਲਈ ਜਿੰਦਰ ਦੇ ਨਾਵਲ ‘ਸੇਫ਼ਟੀ ਕਿੱਟ’ ਨੂੰ ਇਸ ਵਾਰੀ ਸਾਹਿਤ ਅਕਾਦਮੀ ਪੁਰਸਕਾਰ ਲਈ ਚੁਣਿਆ ਗਿਆ ਹੈ। 

ਇਸ ਤੋਂ ਇਲਾਵਾ ਅੰਗਰੇਜ਼ੀ ਲੇਖਕ ਅਤੇ ਸਾਬਕਾ ਸਫ਼ੀਰ ਨਵਤੇਜ ਸਰਨਾ ਨੂੰ ਉਨ੍ਹਾਂ ਦੇ ਨਾਵਲ ‘ਕਰਿਮਸਨ ਸਪਰਿੰਗ’ ਲਈ ਇਹ ਪੁਰਸਕਾਰ ਦਿਤਾ ਜਾਵੇਗਾ। ਹਿੰਦੀ ’ਚ ਇਹ ਸਨਮਾਨ ਮਮਤਾ ਕਾਲੀਆ ਨੂੰ ਉਨ੍ਹਾਂ ਦੀਆਂ ਯਾਦਾਂ ਦੇ ਸੰਗ੍ਰਹਿ ‘ਜੀਤੇ ਜੀਤੇ ਅਲਾਹਾਬਾਦ’ ਲਈ ਦਿਤਾ ਜਾਵੇਗਾ। ਉਰਦੂ ’ਚ ਪ੍ਰਿਤਪਾਲ ਸਿੰਘ ਬੇਤਾਬ ਨੂੰ ਉਨ੍ਹਾਂ ਦੇ ‘ਸਫ਼ਰ ਜਾਰੀ ਹੈ’ ਲਈ ਸਨਮਾਨਿਤ ਕੀਤਾ ਜਾਵੇਗਾ। 

ਇਸ ਸਾਲ ਦੇਸ਼ ਭਰ ਦੇ 24 ਲੇਖਕਾਂ ਨੂੰ ਇਹ ਸਨਮਾਨ ਦਿਤਾ ਜਾਵੇਗਾ। ਇਸ ਸਾਲ ਕਵਿਤਾਵਾਂ ਦੀਆਂ ਅੱਠ ਕਿਤਾਬਾਂ, ਚਾਰ ਨਾਵਲਾਂ, ਛੇ ਛੋਟੀਆਂ ਕਹਾਣੀਆਂ, ਦੋ ਲੇਖ ਸੰਗ੍ਰਹਿ, ਇਕ ਆਲੋਚਨਾ ਦੀ ਪੁਸਤਕ ਅਤੇ ਇਕ ਸਵੈਜੀਵਨੀ ਤੇ ਦੋ ਯਾਦਾਂ ਦੇ ਸੰਗ੍ਰਹਿ ਨੂੰ ਸਾਹਿਤ ਅਕਾਦਮੀ ਪੁਰਸਕਾਰ ਦਿਤਾ ਜਾਵੇਗਾ। ਜੇਤੂਆਂ ਨੂੰ ਇਕ ਸੰਦੂਕ ਦਿੱਤਾ ਜਾਵੇਗਾ ਜਿਸ ਵਿੱਚ ਉੱਕਰੀ ਹੋਈ ਤਾਂਬੇ ਦੀ ਤਖ਼ਤੀ, ਇੱਕ ਸ਼ਾਲ ਅਤੇ ਇੱਕ ਲੱਖ ਰੁਪਏ ਦੀ ਰਕਮ ਹੋਵੇਗੀ। ਇਹ ਸਮਾਰੋਹ 31 ਮਾਰਚ ਨੂੰ ਹੋਵੇਗਾ, ਅਕਾਦਮੀ ਨੇ ਕਿਹਾ। 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM
Advertisement