ਸ੍ਰੀਦੇਵੀ ਦੀ ਮੌਤ ਦੀ ਜਾਂਚ ਪੂਰੀ, ਸਸਕਾਰ ਅੱਜ
Published : Feb 28, 2018, 12:00 am IST
Updated : Feb 27, 2018, 6:30 pm IST
SHARE ARTICLE

ਦੁਬਈ/ਮੁੰਬਈ, 27 ਫ਼ਰਵਰੀ : ਦੁਬਈ ਪ੍ਰਸ਼ਾਸਨ ਨੇ ਅਦਾਕਾਰਾ ਸ੍ਰੀਦੇਵੀ ਦੀ ਮੌਤ ਦੇ ਮਾਮਲੇ ਦੀ ਜਾਂਚ ਬੰਦ ਕਰ ਦਿਤੀ ਹੈ ਅਤੇ ਫ਼ੋਰੈਂਜ਼ਿਕ ਰੀਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਉਸ ਦੀ ਬੇਹੋਸ਼ ਹੋਣ ਮਗਰੋਂ ਅਚਾਨਕ ਡਿੱਗ ਕੇ ਡੁੱਬਣ ਨਾਲ ਮੌਤ ਹੋਈ। ਸ੍ਰੀਦੇਵੀ ਦੇ ਪਰਵਾਰ ਨੂੰ ਉਸ ਦੀ ਲਾਸ਼ ਦੇ ਦਿਤੀ ਗਈ ਹੈ। ਜਿਹੜੀ ਦੇਰ ਰਾਤ ਮੁੰਬਈ ਲਿਆਂਦੀ ਗਈ।ਸਰਕਾਰ ਦੇ ਦੁਬਈ ਮੀਡੀਆ ਦਫ਼ਤਰ ਨੇ ਦਸਿਆ ਕਿ ਪੂਰੀ ਜਾਂਚ ਮਗਰੋਂ ਮ੍ਰਿਤਕ ਦੇਹ ਨੂੰ ਸੌਂਪਣ ਦਾ ਫ਼ੈਸਲਾ ਕੀਤਾ ਗਿਆ। ਕਿਹਾ ਗਿਆ ਹੈ ਕਿ ਭਾਰਤੀ ਅਭਿਨੇਤਰੀ ਦੀ ਮੌਤ ਦੀਆਂ ਹਾਲਤਾਂ ਦੀ ਜਾਂਚ ਪੂਰੀ ਹੋਣ ਮਗਰੋਂ ਉਸ ਦਾ ਮ੍ਰਿਤਕ ਸਰੀਰ ਉਸ ਦੇ ਪਰਵਾਰ ਨੂੰ ਸੌਂਪਣ ਦੀ ਪ੍ਰਵਾਨਗੀ ਦੇ ਦਿਤੀ ਗਈ। ਕਿਹਾ ਗਿਆ ਹੈ ਕਿ ਇਸ ਤਰ੍ਹਾਂ ਦੇ ਮਾਮਲਿਆਂ ਵਿਚ ਜਿਹੜੀਆਂ ਤੈਅ ਪ੍ਰਕ੍ਰਿਆਵਾਂ ਦਾ ਪਾਲਣ ਕੀਤਾ ਜਾਂਦਾ ਹੈ, ਉਨ੍ਹਾਂ ਨੂੰ ਪੂਰਾ ਕਰ ਲਿਆ ਗਿਆ ਹੈ। ਫ਼ੋਰੈਂਜ਼ਿਕ ਰੀਪੋਰਟ ਮੁਤਾਬਕ ਭਾਰਤੀ ਅਭਿਨੇਤਰੀ ਦੀ ਮੌਤ ਬੇਹੋਸ਼ ਹੋਣ ਤੋਂ ਬਾਅਦ ਅਚਾਨਕ ਡੁੱਬਣ ਕਾਰਨ ਹੋਈ।ਉਹ ਹੋਟਲ ਦੇ ਬਾਥਰੂਮ ਦੇ ਟੱਬ ਵਿਚ ਡੁੱਬ ਕੇ ਮਰੀ। ਮਾਮਲੇ ਨੂੰ ਹੁਣ ਬੰਦ ਕਰ ਦਿਤਾ ਗਿਆ ਹੈ।  ਉਹ ਜੁਮੇਰਾਹ ਐਮੀਰੇਟਸ ਟਾਵਰਜ਼ ਹੋਟਲ ਵਿਚ ਠਹਿਰੀ ਹੋਈ ਸੀ। 


ਸ੍ਰੀਦੇਵੀ ਦੇ ਪਤੀ ਬੋਨੀ ਕਪੂਰ ਅਤੇ ਉਸ ਦਾ ਮਤਰੇਆ ਪੁੱਤਰ ਅਰਜੁਨ ਕਪੂਰ ਪਰਵਾਰ ਸਮੇਤ ਲਾਸ਼ ਨੂੰ ਲੇਪ ਲਗਵਾਉਣ ਲਈ ਮੁਰਦਾਘਰ ਵਿਚ ਲੈ ਗਏ ਜਿਸ ਮਗਰੋਂ ਉਹ ਲਾਸ਼ ਲੈ ਕੇ ਦੁਬਈ ਹਵਾਈ ਅੱਡੇ 'ਤੇ ਆ ਗਏ ਤੇ ਉਥੋਂ ਭਾਰਤ ਲਈ ਰਵਾਨਾ ਹੋ ਗਏ। ਅੰਤਮ ਸਸਕਾਰ ਮੁੰਬਈ ਵਿਚ ਕਲ ਦੁਪਹਿਰ ਬਾਅਦ 3.30 ਵਜੇ ਹੋਵੇਗਾ। ਸ੍ਰੀਦੇਵੀ ਦੀ ਮੌਤ ਤੋਂ ਇਕ ਦਿਨ ਬਾਅਦ ਐਤਵਾਰ ਨੂੰ ਮੁੰਬਈ ਤੋਂ ਦੁਬਈ ਲਈ ਨਿਜੀ ਜਹਾਜ਼ ਰਵਾਨਾ ਹੋਇਆ ਸੀ। ਦੁਬਈ ਵਿਚ ਜਦ ਲਾਸ਼ ਨੂੰ ਕਿਤੇ ਲੈ ਜਾਣਾ ਹੁੰਦਾ ਹੈ ਤਾਂ ਲੇਪ ਕਰਨਾ ਲਾਜ਼ਮੀ ਹੁੰਦਾ ਹੈ। ਅਰਜੁਨ ਕਪੂਰ ਅੱਜ ਸਵੇਰੇ ਦੁਬਈ ਪੁੱਜਾ ਸੀ। ਸ੍ਰੀਦੇਵੀ ਦੇ ਲੋਖੰਡਵਾਲਾ ਘਰ ਦੇ ਬਾਹਰ ਅੱਜ ਉਸ ਦੇ ਪ੍ਰਸ਼ੰਸਕ ਭਾਰੀ ਗਿਣਤੀ ਵਿਚ ਇਕੱਠੇ ਹੋਏ। ਸ਼ਾਹਰੁਖ਼ ਖ਼ਾਨ, ਰਜਨੀਕਾਂਤ, ਕਮਲ ਹਸਨ, ਰਣਬੀਰ ਸਿੰਘ, ਤੱਬੂ, ਰੇਖਾ, ਫ਼ਰਾਹ ਖ਼ਾਨ, ਜਾਵੇਦ ਅਖ਼ਤਰ ਵੀ ਉਸ ਦੇ ਘਰ ਪੁੱਜੇ। (ਏਜੰਸੀ)

SHARE ARTICLE
Advertisement

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM
Advertisement