SBI ਨੇ ਆਪਣੇ ਗ੍ਰਾਹਕਾਂ ਨੂੰ ਦਿੱਤਾ ਹੋਲੀ ਦਾ ਤੋਹਫਾ
Published : Feb 28, 2018, 1:45 pm IST
Updated : Feb 28, 2018, 8:15 am IST
SHARE ARTICLE

ਨਵੀਂ ਦਿੱਲੀ - ਹੋਲੀ ਤੋਂ ਠੀਕ ਪਹਿਲਾਂ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ ਆਪਣੇ ਗ੍ਰਾਹਕਾਂ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ। ਐੱਸ. ਬੀ. ਆਈ. ਨੇ ਫਿਕਸਡ ਡਿਪਾਜ਼ਿਟ (ਐੱਫ. ਡੀ.) 'ਤੇ ਦਿੱਤਾ ਜਾਣ ਵਾਲਾ ਵਿਆਜ ਵਧਾ ਦਿੱਤਾ ਹੈ। ਹੁਣ ਇਕ ਸਾਲ ਦੀ ਐੱਫ. ਡੀ. ਕਰਾਉਣ 'ਤੇ 6.40 ਫੀਸਦੀ ਵਿਆਜ ਮਿਲੇਗਾ, ਜੋ ਪਹਿਲਾਂ 6.25 ਫੀਸਦੀ ਮਿਲ ਰਿਹਾ ਸੀ। 


ਉੱਥੇ ਹੀ 2 ਸਾਲ ਦੇ ਫਿਕਸਡ ਡਿਪਾਜ਼ਿਟ 'ਤੇ ਹੁਣ 6 ਫੀਸਦੀ ਦੀ ਜਗ੍ਹਾ 6.50 ਫੀਸਦੀ ਵਿਆਜ ਮਿਲੇਗਾ। ਨਵੀਆਂ ਵਿਆਜ ਦਰਾਂ ਅੱਜ ਯਾਨੀ 28 ਫਰਵਰੀ ਤੋਂ ਲਾਗੂ ਹੋ ਗਈਆਂ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਭਾਰਤੀ ਸਟੇਟ ਬੈਂਕ ਲਗਾਤਾਰ ਆਪਣੇ ਗਾਹਕਾਂ ਨੂੰ ਜ਼ੋਰ ਦਾ ਝਟਕਾ ਦੇ ਰਿਹਾ ਸੀ। 


ਐੱਸ. ਬੀ. ਆਈ. ਨੇ ਨਵੰਬਰ 2017 'ਚ ਵਿਆਜ ਦਰਾਂ 'ਚ ਕਟੌਤੀ ਕੀਤੀ ਸੀ, ਜਿਸ ਤਹਿਤ ਇਕ ਸਾਲ ਦੀ ਐੱਫ. ਡੀ. 'ਤੇ ਵਿਆਜ 6.50 ਤੋਂ ਘਟਾ ਕੇ 6.25 ਫੀਸਦੀ ਕਰ ਦਿੱਤਾ ਗਿਆ ਸੀ। ਉਸ ਤੋਂ ਪਹਿਲਾਂ ਅਕਤੂਬਰ 'ਚ ਵੀ ਬੈਂਕ ਵੱਲੋਂ ਇੰਨੀ ਹੀ ਕਟੌਤੀ ਕੀਤੀ ਗਈ ਸੀ। ਉਦੋਂ ਇਕ ਸਾਲ ਦੀ ਐੱਫ. ਡੀ. 'ਤੇ ਵਿਆਜ 6.75 ਫੀਸਦੀ ਤੋਂ ਘਟਾ ਕੇ 6.50 ਫੀਸਦੀ ਕੀਤਾ ਗਿਆ ਸੀ।



ਹੁਣ ਕਿੰਨਾ ਮਿਲੇਗਾ ਐੱਫ. ਡੀ. 'ਤੇ ਵਿਆਜ

ਭਾਰਤੀ ਸਟੇਟ ਬੈਂਕ 'ਚ ਹੁਣ ਇਕ ਸਾਲ ਦੀ ਐੱਫ. ਡੀ. 'ਤੇ 6.40 ਫੀਸਦੀ ਵਿਆਜ ਮਿਲੇਗਾ, ਜਦੋਂ ਕਿ ਸੀਨੀਅਰ ਸਿਟੀਜ਼ਨ ਨੂੰ 6.90 ਫੀਸਦੀ ਵਿਆਜ ਮਿਲੇਗਾ। 2 ਸਾਲ ਤੋਂ 10 ਸਾਲ ਦੇ ਫਿਕਸਡ ਡਿਪਾਜ਼ਿਟ 'ਤੇ ਹੁਣ 6.50 ਫੀਸਦੀ ਵਿਆਜ ਮਿਲੇਗਾ। ਸੀਨੀਅਰ ਸਿਟੀਜ਼ਨਸ ਨੂੰ ਇਸ ਮਿਆਦ ਦੀ ਐੱਫ. ਡੀ. 'ਤੇ 7 ਫੀਸਦੀ ਵਿਆਜ ਮਿਲੇਗਾ।

SHARE ARTICLE
Advertisement

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM
Advertisement